ਹੁਸ਼ਿਆਰਪੁਰ (ਨਾਗਲਾ)-ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲ ਦਾ ਸਿੱਖਿਆ ਪੱਧਰ ਉੱਚਾ ਚੁੱਕਣ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਸਰਕਾਰੀ ਸੀਨੀ. ਸੈਕੰਡਰੀ ਸਕੂਲ ਹਰਸੇ ਕਲੋਤਾ ਦੇ ਪ੍ਰਿੰ. ਸੋਨਿਕਾ ਤੇ ਚਾਰ ਹੋਰ ਅਧਿਆਪਕਾਂ ਜਿਨ੍ਹਾਂ ’ਚ ਗੁਰਦੇਵ ਸਿੰਘ ਸਾਇੰਸ ਮਾਸਟਰ, ਰਮੇਸ਼ ਕੁਮਾਰ ਸਾਇੰਸ ਮਾਸਟਰ, ਗੁਰਪ੍ਰੀਤ ਸਿੰਘ ਗਣਿਤ ਮਾਸਟਰ, ਸ਼੍ਰੀਮਤੀ ਪਿਆਰ ਕੌਰ ਨੂੰ ਵਧੀਆ ਕਾਰਗੁਜ਼ਾਰੀ ਕਾਰਨ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਪ੍ਰਿੰ. ਮੈਡਮ ਸੋਨਿਕਾ ਨੇ ਸਮੂਹ ਅਧਿਆਪਕਾਂ ਦੇ ਵੱਡਮੁੱਲੇ ਯੋਗਦਾਨ ਲਈ ਧੰਨਵਾਦ ਕੀਤਾ ਅਤੇ ਬੱਚਿਆਂ ਦੇ ਮਾਪਿਆਂ ਨੂੰ ਭਰੋਸਾ ਦਿੱਤਾ ਕਿ ਸਕੂਲ ਵੱਲੋਂ ਬੱਚਿਆਂ ਦੇ ਸੁਨਹਿਰੀ ਭਵਿੱਖ ਲਈ ਵਿਸ਼ਵ ਪੱਧਰੀ ਉਪਰਾਲੇ ਜਾਰੀ ਰਹਿਣਗੇ।
ਮੋਹਨ ਕਰੀਮਪੁਰੀ ਦੀਆਂ ਦੋ ਕਿਤਾਬਾਂ ਲੋਕ ਅਰਪਿਤ
NEXT STORY