ਹੁਸ਼ਿਆਰਪੁਰ (ਜੈਨ)-ਦੂਨ ਪਬਲਿਕ ਸਕੂਲ ’ਚ ਅੱਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੇਠ ਸਤੀਸ਼ ਅਗਰਵਾਲ ਦੇ ਮਾਰਗ ਦਰਸ਼ਨ ’ਚ ਵਰਲਡ ਹੈਲਥ ਡੇਅ ਦਾ ਆਯੋਜਨ ਕੀਤਾ ਗਿਆ। ਸਕੂਲ ਦੇ ਪ੍ਰਿੰ. ਧੀਰਜ ਬਨਾਤੀ ਨੇ ਯੂਨੀਵਰਸਲ ਹੈਲਥ ਕਵਰ ਫਾਰ ਆਲ ਥੀਮ ਦੇ ਅਧੀਨ ਵਿਦਿਆਰਥੀਆਂ ਨੂੰ ਸਰੀਰਕ, ਮਾਨਸਕ ਤੇ ਸਮਾਜਕ ਸਵੱਛਤਾ ਦੇ ਮਹੱਤਵ ਦੀ ਜਾਣਕਾਰੀ ਦਿੱਤੀ। ਉਨ੍ਹਾਂ ਸਵੱਛ ਭਾਰਤ ਸਿਹਤ ਅਭਿਆਨ ਸਬੰਧੀ ਬੱਚਿਆਂ ਨੂੰ ਸਿਹਤਮੰਦ ਰਹਿਣ ਦੇ ਟਿੱਪਸ ਦਿੱਤੇ। ਇਸ ਦੌਰਾਨ ਇਸ ਵਿਸ਼ੇ ’ਤੇ ਲੇਖ ਤੇ ਯੋਗ ਅਭਿਆਸ ਪ੍ਰਤੀਯੋਗਤਾ ਕਰਵਾਈ ਗਈ। ਪ੍ਰਿੰਸੀਪਲ ਨੇ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਚੰਗੀ ਸਿਹਤ ਦਾ ਹੋਣਾ ਵੀ ਜ਼ਰੂਰੀ ਹੈ। ਕਿਉਂਕਿ ਸਿਹਤਮੰਦ ਵਿਦਿਆਰਥੀ ਹੀ ਜੀਵਨ ’ਚ ਆਪਣਾ ਟੀਚਾ ਪ੍ਰਾਪਤ ਕਰ ਸਕਦਾ ਹੈ। ਅਧਿਆਪਕਾਂ ਨੇ ਬੱਚਿਆਂ ਨੂੰ ਇਸ ਗੱਲ ਲਈ ਪ੍ਰੇਰਿਤ ਕੀਤਾ ਕਿ ਉਹ ਸਮਾਜ ਦੇ ਦੂਜੇ ਲੋਕਾਂ ਨੂੰ ਵੀ ਸਿਹਤਮੰਦ ਜੀਵਨ ਬਤੀਤ ਕਰਨ ਲਈ ਪ੍ਰੇਰਿਤ ਕਰਨ।
ਸਪੈਸ਼ਲ ਬ੍ਰਾਂਚ ਦੀ ਟੀਮ ਨੇ ਭਗੌਡ਼ਾ ਕਰਾਰ ਔਰਤ ਨੂੰ ਕੀਤਾ ਕਾਬੂ
NEXT STORY