ਹੁਸ਼ਿਆਰਪੁਰ (ਪੰਡਿਤ )-ਸਮਾਜ ਸੇਵੀ ਸੰਸਥਾ ਭਾਈ ਘਨੱਈਆ ਚੈਰੀਟੇਬਲ ਟਰੱਸਟ ਉਡ਼ਮੁਡ਼ ਵੱਲੋਂ ਪਰਵਾਸੀ ਪੰਜਾਬੀਆਂ ਦੀ ਮਦਦ ਨਾਲ ਪਿੰਡ ਕਮਾਲਪੁਰ ਵਿਚ ਇਕ ਰੋਜ਼ਾ ਅੱਖਾਂ ਦਾ ਮੁਫ਼ਤ ਚੈੱਕਅਪ ਕੈਂਪ ਲਾਇਆ ਗਿਆ ਜਿਸ ਦਾ ਉਦਘਾਟਨ ਮੁੱਖ ਮਹਿਮਾਨ ਐੱਸ.ਐੱਮ.ਓ. ਕੇਵਲ ਸਿੰਘ ਨੇ ਕਰਦੇ ਹੋਏ ਟਰੱਸਟ ਤੇ ਪ੍ਰਵਾਸੀ ਪੰਜਾਬੀ ਦਾਨੀਆਂ ਦੇ ਇਸ ਸੇਵਾ ਮਿਸ਼ਨ ਦੀ ਸ਼ਲਾਘਾ ਕੀਤੀ। ਟਰੱਸਟ ਪ੍ਰਧਾਨ ਉੱਜਲ ਸਿੰਘ ਦੀ ਅਗਵਾਈ ਵਿਚ ਪ੍ਰਵਾਸੀ ਪੰਜਾਬੀ ਸ਼ਿੰਗਾਰਾ ਸਿੰਘ ਗਿਲਜੀਆਂ ਅਮਰੀਕਾ ਤੇ ਰਜਿੰਦਰ ਸਿੰਘ ਸੱਗੀ ਕਮਾਲਪੁਰ ਦੇ ਸਹਿਯੋਗ ਨਾਲ ਸੱਗੀ ਪਰਿਵਾਰ ਦੇ ਜਠੇਰਿਆਂ ਦੇ ਸਥਾਨ (ਦਾਦੀ ਨੂਰੋ) ਵਿਖੇ ਲੱਗੇ ਇਸ ਕੈਂਪ ਵਿਚ ਦੁੱਗਲ ਆਈ ਹਸਪਤਾਲ ਦੇ ਡਾ. ਸੰਜੀਵ ਦੁੱਗਲ ਦੀ ਟੀਮ ਡਾ. ਚੰਦਨ ਮਹਿਤਾ, ਕਮਲਪ੍ਰੀਤ ਕੌਰ, ਸ਼ਿਲਪਾ ਨੇ ਸੇਵਾਵਾਂ ਦਿੰਦੇ ਹੋਏ 161 ਮਰੀਜ਼ਾਂ ਦੀਆਂ ਅੱਖਾਂ ਦਾ ਚੈੱਕਅਪ ਕੀਤਾ ਤੇ 44 ਮਰੀਜ਼ਾਂ ਨੂੰ ਆਪ੍ਰੇਸ਼ਨ ਲਈ ਚੁਣਿਆ ਜਿਨ੍ਹਾਂ ਦੇ ਆਪ੍ਰੇਸ਼ਨ ਮੁਫ਼ਤ ਜਲੰਧਰ ਹਸਪਤਾਲ ਵਿਚ ਕੀਤੇ ਜਾਣਗੇ। ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਮਰੀਜ਼ਾਂ ਦੇ ਆਪ੍ਰੇਸ਼ਨ, ਰਿਹਾਇਸ਼, ਖੁਰਾਕ ਅਤੇ ਟਰਾਂਸਪੋਰਟ ਦਾ ਪ੍ਰਬੰਧ ਮੁਫ਼ਤ ਕੀਤੇ ਗਏ ਹਨ ਅਤੇ ਮਰੀਜ਼ਾਂ ਨੂੰ ਲੈਂਜ਼ ਮੁਫ਼ਤ ਪਾਏ ਜਾਣਗੇ। ਟਰੱਸਟ ਵੱਲੋਂ ਕੈਂਪ ਵਿਚ ਮਦਦ ਕਰਨ ਵਾਲੇ ਸੇਵਾਦਾਰਾਂ ਅਤੇ ਡਾਕਟਰਾਂ ਦੀ ਟੀਮ ਨੂੰ ਸਨਮਾਨਤ ਕੀਤਾ ਗਿਆ। ਇਸ ਸਮੇਂ ਸਕੱਤਰ ਸਤਵੰਤ ਸਿੰਘ, ਰਜਿੰਦਰ ਸਿੰਘ ਸੱਗੀ, ਆਗਿਆ ਰਾਮ ਸੈਣੀ, ਅਰਜਨ ਸਿੰਘ, ਡੀ.ਐੱਸ.ਪੀ. ਅਜੀਤ ਸਿੰਘ, ਮਾ. ਸੁਖਬੀਰ ਸਿੰਘ, ਡਾ. ਬਲਬੀਰ ਸਿੰਘ, ਜਗਦੀਸ਼ ਸਿੰਘ, ਡਾ. ਸ਼ਿਵ ਚੰਦ, ਧਰਮ ਸਿੰਘ ਕੋਟਲੀ, ਅਜੀਤ ਸਿੰਘ ਗੁਰਾਇਆ, ਗੁਰਮਿੰਦਰ ਸਿੰਘ, ਸੁਖਵਿੰਦਰ ਸਿੰਘ ਹਰਸੀ ਪਿੰਡ ਆਦਿ ਮੌਜੂਦ ਸਨ। ਫੋਟੋ ਫਾਈਲ : 8 ਐੱਚ ਐੱਸ ਪੀ. ਐੱਚ ਪੰਡਿਤ 1
ਪਹਿਲੇ ਸੁਤੰਤਰਤਾ ਸੰਗਰਾਮ ਦੇ ਨਾਇਕ ਸ਼ਹੀਦ ਮੰਡਲ ਪਾਂਡੇ ਨੂੰ ਸ਼ਰਧਾਂਜਲੀਆਂ ਭੇਟ
NEXT STORY