ਹੁਸ਼ਿਆਰਪੁਰ (ਜਸਵੀਰ)-ਡੇਰਾ ਸੰਤ ਬਾਬਾ ਘਾਹ ਸਿੰਘ ਸਤਿਨਾਮ ਕੁਟੀਆ ਨਰੂਡ਼ ਵਿਖੇ ਡੇਰਾ ਸੰਚਾਲਕ ਸੰਤ ਬਾਬਾ ਸਤਨਾਮ ਸਿੰਘ ਜੀ ਵੱਲੋਂ ਸਮੂਹ ਨਗਰ ਨਿਵਾਸੀ ਤੇ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ 550ਵੇਂ ਪ੍ਰਕਾਸ਼ ਉਤਸਵ ਅਤੇ ਸੰਤ ਬਾਬਾ ਘਾਹ ਸਿੰਘ, ਮਹਾਸਤੀ ਜੀ ਦੀ ਯਾਦ ਵਿਚ ਸਾਲਾਨਾ ਜੋਡ਼ ਮੇਲਾ ਬਡ਼ੀ ਸ਼ਰਧਾ ਤੇ ਉਤਸਾਹ ਨਾਲ ਮਨਾਇਆ ਗਿਆ। ਸਭ ਤੋਂ ਪਹਿਲਾਂ ਆਰੰਭ ਕੀਤੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਉਪਰੰਤ ਧਾਰਮਕ ਦੀਵਾਨ ਸਜਾਏ ਗਏ। ਜਿਸ ਵਿਚ ਭਾਈ ਸਾਹਿਬ ਭਾਈ ਜਸਪ੍ਰੀਤ ਸਿੰਘ ਨਾਨਕਸਰ ਵਾਲਿਆਂ ਦਾ ਕੀਰਤਨੀ ਜਥਾ ਅਤੇ ਹੋਰ ਪੰਜਾਬ ਦੇ ਮਸ਼ਹੂਰ ਰਾਗੀ, ਢਾਡੀ, ਕੀਰਤਨੀ ਜਥਿਆਂ ਨੇ ਕਥਾ ਕੀਰਤਨ ਗੁਰਬਾਣੀ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ।ਇਸ ਉਪਰੰਤ ਸੰਤ ਮਹਾਪੁਰਸ਼ ਸੰਤ ਬਾਬਾ ਜਸਵਿੰਦਰ ਸਿੰਘ ਜੀ ਡੇਰਾ ਸੱਚਖੰਡ ਡਾਂਡੀਆਂ ਖਜ਼ਾਨਚੀ ਸ੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੋਸਾਇਟੀ ਪੰਜਾਬ, ਸੰਤ ਹਰੀ ਓਮ ਜੀ ਮਾਹਿਲਪੁਰ, ਸੰਤ ਬਾਬਾ ਗੁਰਮੁੱਖ ਦਾਸ ਜੀ ਸਾਹਰੀ, ਸੰਤ ਬਾਬਾ ਹਰਪ੍ਰੀਤ ਹਰੀ ਜੀ ਸੱਲ੍ਹਾਂ, ਸੰਤ ਬਾਬਾ ਸ਼ਾਮ ਦਾਸ ਜੀ ਝੰਡੇਰਾਂ, ਸੰਤ ਬਾਬਾ ਨਿਰਭੈ ਸਿੰਘ ਜੀ ਲਡ਼ੋਆ, ਸੰਤ ਬੀਬੀ ਮੀਨਾ ਦੇਵੀ ਜੀ, ਸੰਤ ਬਾਬਾ ਮੇਜਰ ਦਾਸ ਜੀ ਹੱਲੂਵਾਲ, ਸੰਤ ਹਰਜਿੰਦਰ ਸਿੰਘ ਜੀ, ਸੰਤ ਬਾਬਾ ਜਸਵੰਤ ਸਿੰਘ ਜੀ ਖੇਡ਼ਾ, ਸੰਤ ਸਤਨਾਮ ਦਾਸ ਜੀ ਖੰਨੀ, ਜਥੇਦਾਰ ਦਲਜੀਤ ਸਿੰਘ ਜੀ ਸੋਢੀ, ਸੰਤ ਨਿਰਮਲ ਸਿੰਘ ਜੀ ਅਵਾਦਾਨ, ਸੰਤ ਬਾਬਾ ਹਾਕਮ ਦਾਸ ਜੀ ਸੰਧਵਾਂ, ਸੰਤ ਬਾਬਾ ਹਰਮੀਤ ਸਿੰਘ ਜੀ ਬਣ੍ਹਾ ਸਾਹਿਬ, ਸੰਤ ਰਣਜੀਤ ਸਿੰਘ ਜੀ ਬਾਹੋਵਾਲ, ਸੰਤ ਕਸ਼ਮੀਰਾ ਸਿੰਘ ਕੋਟ ਫਤੂਹੀ, ਸੰਤ ਬਾਬਾ ਭੋਲਾ ਦਾਸ ਜੀ, ਸੰਤ ਬਾਬਾ ਬੇਲਾ ਰਾਮ ਜੀ, ਸੰਤ ਗੁਰਚਰਨ ਸਿੰਘ ਜੀ, ਸੰਤ ਬਾਬਾ ਬਲਵੀਰ ਸਿੰਘ ਰੱਬ ਜੀ ਜਿਆਣ ਵਾਲਿਆਂ ਸਮੇਤ ਸ੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੋਸਾਇਟੀ ਪੰਜਾਬ ਦੇ ਸਮੂਹ ਅਹੁਦੇਦਾਰ ਤੇ ਮੈਂਬਰ ਸੰਤ ਮਹਾਪੁਰਸ਼ਾਂ ਨੇ ਸੰਗਤਾਂ ਨੂੰ ਕਥਾ ਕੀਰਤਨ ਪ੍ਰਵਚਨਾਂ ਦੁਆਰਾ ਨਿਹਾਲ ਕੀਤਾ। ਇਸ ਮੌਕੇ ਸਰਕਾਰੀ ਹਸਪਤਾਲ ਪਾਂਛਟਾ ਤੋਂ ਡਾ. ਸੁਦੇਸ਼ ਕੁਮਾਰ ਅਤੇ ਡਾ. ਪੰਕੁਲ ਮਹਾਜਨ ਦੀ ਟੀਮ ਵੱਲੋਂ ਫਰੀ ਮੈਡੀਕਲ ਕੈਂਪ ਲਾਇਆ ਗਿਆ ਜਿਸ ਵਿਚ 200 ਦੇ ਲਗਭਗ ਮਰੀਜ਼ਾਂ ਦਾ ਚੈੱਕਅਪ ਕਰਕੇ ਮੁਫਤ ਦਵਾਈਆਂ ਦਿੱਤੀਆਂ ਗਈਆਂ। ਸੰਗਤਾਂ ਨੂੰ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਇਸ ਮੌਕੇ ਭਾਰੀ ਗਿਣਤੀ ’ਚ ਸਮੂਹ ਨਗਰ ਨਿਵਾਸੀ ਅਤੇ ਇਲਾਕਾ ਨਿਵਾਸੀ ਸੰਗਤਾਂ ਹਾਜ਼ਰ ਸਨ।
ਲੱਖੀ ਵੱਲੋਂ ਗੁਰਦੁਆਰਾ ਸਾਹਿਬ ਦੀ ਇਮਾਰਤ ਲਈ 21 ਹਜ਼ਾਰ ਭੇਟ
NEXT STORY