ਹੁਸ਼ਿਆਰਪੁਰ (ਸੰਜੇ ਰੰਜਨ, ਝਾਵਰ)-ਸ਼੍ਰੀਮਤੀ ਜਯੋਤੀ ਬਾਲਾ ਮੱਟੂ, ਪੀ.ਸੀ.ਐੱਸ., ਉਪ ਮੰਡਲ ਮੈਜਿਸਟ੍ਰੇਟ, ਦਸੂਹਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪਰਦੀਪ ਕੁਮਾਰ ਨਾਇਬ ਤਹਿਸੀਲਦਾਰ, ਦਸੂਹਾ ਵਲੋਂ ਸਬ ਡਵੀਜ਼ਨ ਪੱਧਰ ’ਤੇ ‘ਮਹਿਲਾ ਵੋਟਰ ਜਾਗਰੂਕਤਾ ਮੁਹਿੰਮ’ ਦੀ ਸ਼ੁਰੂਆਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ), ਦਸੂਹਾ ਵਿਖੇ ਪ੍ਰਿੰਸੀਪਲ ਅਨੀਤਾ ਜੀ ਦੇ ਸਹਿਯੋਗ ਨਾਲ ਕੀਤੀ ਗਈ। ਐੱਸ.ਡੀ.ਐੱਮ. ਵੱਲੋਂ ਦੱਸਿਆ ਗਿਆ ਕਿ ਇਹ ਮੁਹਿੰਮ ਮਾਣਯੋਗ ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਔਰਤਾਂ ਨੂੰ ਆਪਣੀ ਵੋਟ ਦਾ ਇਸਤੇਮਾਲ ਕਰਨ ਅਤੇ ਲੋਕਤੰਤਰ ਪ੍ਰਣਾਲੀ ਵਿਚ ਆਪਣਾ ਵੱਡਮੁੱਲਾ ਯੋਗਦਾਨ ਪਾਉਣ ਹਿੱਤ ਸ਼ੁਰੂ ਕੀਤੀ ਗਈ ਹੈ । ਉਨ੍ਹਾਂ ਵੱਲੋਂ ਮਹਿਲਾਵਾਂ ਨੂੰ ਅਪੀਲ ਕੀਤੀ ਗਈ ਕਿ ਹਰ ਮਹਿਲਾ ਚਾਹੇ ਉਹ ਬਿਰਧ ਹੈ ਜਾਂ ਜਵਾਨ ਜਾਂ ਅਪੰਗ, ਉਸ ਦੀ ਵੋਟ ਬਹੁਤ ਕੀਮਤੀ ਹੈ, ਇਸ ਲਈ ਉਹ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਜ਼ਰੂਰ ਕਰਨ । ਉਨ੍ਹਾਂ ਅਪੀਲ ਕੀਤੀ ਕਿ ਵੋਟ ਪਾਉਣ ਲਈ ਕਿਸੇ ਵੀ ਤਰ੍ਹਾਂ ਦਾ ਦਬਾਅ, ਲਾਲਚ ਜਾਂ ਬਹਿਕਾਵੇ ਤੋਂ ਬਚਿਆ ਜਾਵੇ । ਇਸ ਮੌਕੇ ਪਰਦੀਪ ਕੁਮਾਰ, ਨਾਇਬ ਤਹਿਸੀਲਦਾਰ, ਦਸੂਹਾ, ਅਮਰਜੀਤ ਸਿੰਘ, ਸਾਇਲ ਕੰਜ਼ਰਵੇਸ਼ਨ ਅਫਸਰ, ਅਨੀਤਾਪਾਲ, ਪ੍ਰਿੰਸੀਪਲ ਸ.ਸ.ਸ.(ਕੰਨਿਆ) ਸਕੂਲ ਦਸੂਹਾ, ਰਾਜੇਸ਼ ਕੁਮਾਰ, ਇਲੈਕਸ਼ਨ ਇੰਚਾਰਜ ਕਮਲਜੀਤ ਕੌਰ, ਸਰਿਤਾ ਰਾਣੀ, ਮਧੂ ਬਾਲਾ, ਬਲਜੀਤ ਕੌਰ, ਪ੍ਰਿੰਸੀਪਲ ਅਤੇ ਹੋਰ ਸਕੂਲ ਦਾ ਸਟਾਫ਼ ਅਤੇ ਹੋਰ ਪਤਵੰਤੇ ਵਿਅਕਤੀ ਹਾਜ਼ਰ ਸਨ ।
ਵਿਦਿਆਰਥੀਆਂ ਨੂੰ ਦਿੱਤੀਆਂ ਮੁਫਤ ਕਿਤਾਬਾਂ
NEXT STORY