ਬਰੇਟਾ (ਸਿੰਗਲਾ) — ਇਥੇ ਸਥਾਨਕ ਹੋਸਟਲ ਦੀਆਂ ਕੁਝ ਲੜਕੀਆਂ ਵਲੋਂ ਹੋਸਟਲ ਦੀ ਸੇਵਾਦਾਰ ਕਲਾਵੰਤੀ ਨੂੰ ਬੀਤੀ ਰਾਤ ਸਬਜ਼ੀ 'ਚ ਨਿੰਦ ਦੀਆਂ ਗੋਲੀਆਂ ਖੁਆ ਕੇ ਖੁਦ ਹੋਸਟਲ ਤੋਂ ਬਾਹਰ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਸ ਸੰਬੰਧੀ ਹੋਸਟਲ ਦੀ ਵਾਰਡਨ ਦਾ ਕਹਿਣਾ ਹੈ ਕਿ ਉਹ ਰੋਜ਼ ਦੀ ਤਰ੍ਹਾਂ 10 ਵਜੇ ਰਾਤ ਨੂੰ ਲੜਕੀਆਂ ਨੂੰ ਸੌ ਜਾਣ ਦਾ ਕਹਿ ਕੇ ਚਲੀ ਗਈ ਪਰ ਜਦ ਉਹ ਰਾਤ 11 ਵਜੇ ਅਚਾਨਕ ਬਾਹਰ ਆਈ ਤਾਂ 9ਵੀਂ ਕਲਾਸ ਦੀਆਂ 2 ਲੜਕੀਆਂ ਬਾਹਰ ਘੁੰਮਦੀਆਂ ਦੇਖੀਆਂ ਤਾਂ ਪੁੱਛਣ 'ਤੇ ਇਕ ਨੇ ਕਿਹਾ ਕਿ ਮੈਂ ਪਾਣੀ ਪੀਣ ਨਿਕਲੀ ਹਾਂ ਤਾਂ ਦੂਜੀ ਨੇ ਕਿਹਾ ਕਿ ਬਾਥਰੂਮ ਆਈ ਹੈ। ਇਸ ਤੋਂ ਬਾਅਦ ਉਹ ਅੰਦਰ ਚਲੀਆਂ ਗਈਆਂ। ਇਸ ਦਾ ਅਸਲ ਕਾਰਨ ਸਵੇਰੇ ਜਦ ਸੇਵਾਦਾਰ ਬਿਮਾਰ ਹੋ ਗਈ ਤਾਂ ਪਤਾ ਲਗਾ ਕਿ ਉਸ ਨੂੰ ਸਬਜ਼ੀ 'ਚ ਨੀਂਦ ਦੀਆਂ ਗੋਲੀਆਂ ਮਿਲਾ ਕੇ ਖੁਆਈਆਂ ਗਈਆਂ ਸਨ, ਜਿਸ ਕਾਰਨ ਉਸ ਦੀ ਇਹ ਹਾਲਤ ਹੋਈ।
ਵਾਰਡਨ ਨੇ ਦੱਸਿਆ ਕਿ ਉਸ ਨੇ ਉਸ ਦਿਨ ਸਬਜ਼ੀ ਨਹੀਂ ਖਾਦੀ ਸੀ। ਪਹਿਲਾਂ ਸੇਵਾਦਾਰ ਨੂੰ ਹੋਸਟਲ 'ਚ ਹੀ ਰੱਖਿਆ ਗਿਆ ਪਰ ਸਿਹਤ ਠੀਕ ਨਾ ਹੋਣ ਕਾਰਨ ਉਸ ਦੇ ਪੁੱਤਰ ਨੇ ਆਪਣੇ ਮਾਮੇ ਨੂੰ ਲੈ ਕੇ ਉਸ ਨੂੰ ਹਸਪਤਾਲ ਪਹੁੰਚਾ ਦਿੱਤਾ ਤੇ ਇਲਾਜ਼ ਸ਼ੁਰੂ ਕਰਵਾ ਕੇ ਥਾਣੇ ਸ਼ਿਕਾਇਤ ਦਰਜ ਕਰਵਾ ਦਿੱਤੀ। ਥਾਣਾ ਇੰਚਾਰਜ ਜਸਬੀਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾਵੇਗੀ।
ਸਿਰਸਾ 'ਚ ਭਟਕ ਰਹੇ ਹਨ ਮਾਂ-ਬਾਪ ਆਪਣੇ ਪੁੱਤਰ ਦੀ ਭਾਲ 'ਚ , 8 ਸਾਲ ਬਾਅਦ ਦਿਖਾਈ ਦਿੱਤੀ ਸੀ ਝਲਕ
NEXT STORY