ਸਿਰਸਾ — 25 ਅਗਸਤ ਨੂੰ ਪੰਚਕੂਲਾ ਦੀ ਹਿੰਸਾ 'ਚ ਜਿਥੇ ਕਈ ਘਰ ਉਜੜ ਗਏ ਉਥੇ ਹੈਦਰਾਬਾਦ ਦੇ ਰਹਿਣ ਵਾਲੇ ਦੰਪਤੀ ਨੂੰ ਉਨ੍ਹਾਂ ਦੇ ਵਿਛੜੇ ਬੇਟੇ ਦੀ ਝਲਕ ਵੀ ਦੇਖਣ ਨੂੰ ਮਿਲੀ। ਪੰਚਕੂਲਾ ਹਿੰਸਾ 'ਚ 8 ਸਾਲ ਬਾਅਦ ਆਪਣੇ ਬੇਟੇ ਨੂੰ ਦੇਖਣ ਤੋਂ ਬਾਅਦ ਮਾਤਾ ਪਿਤਾ ਨੂੰ ਵਿਸ਼ਵਾਸ ਹੈ ਕਿ ਸਿਰਸਾ 'ਚ ਚਲ ਰਹੇ ਸਰਚ ਆਪਰੇਸ਼ਨ 'ਚ ਉਨ੍ਹਾਂ ਦਾ ਬੇਟਾ ਸ਼ਾਦਾਬ ਵੀ ਸਹੀ ਸਲਾਮਤ ਉਨ੍ਹਾਂ ਨੂੰ ਮਿਲ ਜਾਵੇਗਾ।

ਜਾਣਕਾਰੀ ਦੇ ਅਨੁਸਾਰ ਸ਼ਾਦਾਬ ਕੋਟਾ ਦਾ ਰਹਿਣ ਵਾਲਾ ਹੈ। ਉਹ 8 ਸਾਲ ਤੋਂ ਲਾਪਤਾ ਹੈ। ਸ਼ਾਦਾਬ ਦੇ ਪਿਤਾ ਬੁਮਸ਼ਾਦ ਨੇ ਦੱਸਿਆ ਕਿ 2009 'ਚ ਉਨ੍ਹਾਂ ਦਾ ਬੇਟਾ ਕਿਸੇ ਕੰਮ ਦੇ ਸਿਲਸਿਲੇ 'ਚ ਹੈਦਰਾਬਾਦ ਗਿਆ ਸੀ ਪਰ ਉਹ ਰਸਤੇ 'ਚੋਂ ਹੀ ਗਾਇਬ ਹੋ ਗਿਆ। ਉਨ੍ਹਾਂ ਨੇ ਆਪਣੇ ਬੇਟੇ ਨੂੰ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਨਹੀਂ ਮਿਲਿਆ। ਮਾਤਾ-ਪਿਤਾ ਨੇ ਥੱਕ ਕੇ ਸਭ ਕੁਝ ਪਰਮਾਤਮਾ 'ਤੇ ਛੱਡ ਦਿੱਤਾ। ਪਰਮਾਤਮਾ ਨੇ 8 ਸਾਲ ਬਾਅਦ ਉਸਦੀ ਝਲਕ ਦਿਖਾ ਦਿੱਤੀ।
25 ਅਗਸਤ ਨੂੰ ਡੇਰਾ ਚੀਫ ਦੇ ਪੰਚਕੂਲਾ ਦੇ ਲਈ ਰਵਾਨਾ ਹੋਣ ਤੋਂ ਪਹਿਲਾਂ ਡੇਰਾ ਮੁਖੀ ਦੀ ਗੱਡੀ ਅੱਗੇ ਕੁਝ ਲੋਕ ਲੇਟ ਰਹੇ ਸਨ। ਉਨ੍ਹਾਂ 'ਚੋਂ ਇਕ ਉਨ੍ਹਾਂ ਦਾ ਬੇਟਾ ਸੀ। 25 ਅਗਸਤ ਨੂੰ ਉਹ ਲੋਕ ਟੀ.ਵੀ. ਦੇਖ ਰਹੇ ਸਨ ਉਨ੍ਹਾਂ ਦੀ ਗੱਡੀ ਅੱਗੇ ਉਨ੍ਹਾਂ ਦਾ ਬੇਟਾ ਰੌਂਦਾ ਅਤੇ ਲੇਟਦਾ ਹੋਇਆ ਨਜ਼ਰ ਆਇਆ ਅਤੇ ਮਾਂ-ਬਾਪ ਨੇ ਉਸਨੂੰ ਪਛਾਣ ਲਿਆ। ਇਸ ਤੋਂ ਬਾਅਦ ਮਾਂ-ਬਾਪ ਨੇ ਡੀ.ਐਸ.ਪੀ. ਨਾਲ ਗੱਲ ਕੀਤੀ। ਡੀਐਸਪੀ ਨੇ ਉਨ੍ਹਾਂ ਨੂੰ ਪੂਰਾ ਭਰੋਸਾ ਦਿੱਤਾ ਅਤੇ ਕਿਹਾ ਕਿ ਉਨ੍ਹਾਂ ਦੇ ਬੇਟੇ ਨੂੰ ਲੱਭਣ 'ਚ ਪੂਰੀ ਸਹਾਇਤਾ ਕਰਨਗੇ।
ਦੂਸਰੇ ਪਾਸੇ ਸ਼ਾਦਾਬ ਦੀ ਮਾਂ ਨੇ ਦੱਸਿਆ ਕਿ ਉਨ੍ਹਾਂ ਨੇ ਸਾਫ ਤੌਰ 'ਤੇ ਆਪਣੇ ਬੇਟੇ ਨੂੰ ਪਛਾਣਿਆ ਪਰ ਉਨ੍ਹਾਂ ਨੂੰ ਲੱਗਦਾ ਹੈ ਕਿ ਸ਼ਾਇਦ ਉਨ੍ਹਾਂ ਦੇ ਬੇਟੇ ਦੀ ਯਾਦਦਾਸ਼ਤ ਜਾ ਚੁੱਕੀ ਹੈ। ਹੁਣ ਮਾਂ-ਬਾਪ ਇਸ ਆਸ 'ਤੇ ਸਿਰਸੇ ਆਏ ਹਨ ਕਿ ਇਸ ਸਰਚ ਅਭਿਆਨ 'ਚ ਉਨ੍ਹਾਂ ਦਾ ਬੇਟਾ ਵੀ ਉਨ੍ਹਾਂ ਨੂੰ ਮਿਲ ਜਾਵੇਗਾ।
ਹਿਨਾ ਦੀ ਰਿਹਾਈ ਲਈ ਪੀ. ਐੱਮ. ਨੂੰ ਲਿੱਖੀ ਚਿੱਠੀ (ਵੀਡੀਓ)
NEXT STORY