ਲੁਧਿਆਣਾ (ਹਿਤੇਸ਼)– ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨਾਂ ਦੌਰਾਨ ਜੋ ਥੋਕ ’ਚ ਆਈ. ਏ. ਐੱਸ. ਅਤੇ ਪੀ. ਸੀ. ਐੱਸ. ਅਧਿਕਾਰੀਆਂ ਦੀ ਟਰਾਂਸਫਰ ਲਿਸਟ ਜਾਰੀ ਕੀਤੀ ਗਈ ਹੈ। ਉਸ ’ਚ ਜ਼ਿਆਦਾ ਨਾਮ ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ ਵਿਭਾਗ ਦੇ ਅਧਿਕਾਰੀਆਂ ਦੇ ਨਜ਼ਰ ਆਏ, ਜਿਸ ਦਾ ਸਬੂਤ ਇਹ ਹੈ ਕਿ ਗਮਾਡਾ ਅਤੇ ਗਲਾਡਾ ਤੋਂ ਬਾਅਦ ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ ਵਿਭਾਗ ਨੂੰ ਵੀ ਨਵਾਂ ਚੀਫ ਮਿਲ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਮੁਲਾਜ਼ਮਾਂ ਦੀ ਆਵੇਗੀ ਸ਼ਾਮਤ! ਸਵੇਰੇ-ਸਵੇਰੇ ਵੱਜ ਗਿਆ 'ਛਾਪਾ'
ਇਸ ਦੇ ਤਹਿਤ ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ ਵਿਭਾਗ ਦੇ ਪ੍ਰਿੰਸੀਪਲ ਸੈਕਟਰੀ ਰਾਹੁਲ ਤਿਵਾੜੀ ਦੀ ਜਗ੍ਹਾ ’ਤੇ ਵਿਕਾਸ ਗਰਗ ਨੂੰ ਲਗਾ ਦਿੱਤਾ ਗਿਆ ਹੈ। ਹੁਣ ਰਾਹੁਲ ਤਿਵਾੜੀ ਨੂੰ ਫੂਡ ਐਂਡ ਸਿਵਲ ਸਪਲਾਈ ਡਿਪਾਰਟਮੈਂਟ ਦੇ ਪ੍ਰਿੰਸੀਪਲ ਸੇਕਟਰੀ ਦੀ ਜ਼ਿੰਮੇਦਾਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਜਲੰਧਰ ਡਿਵੈਲਪਮੈਂਟ ਅਥਾਰਟੀ ਨੂੰ ਵੀ ਨਿਲੇਸ਼ ਕੁਮਾਰ ਜੈਨ ਦੇ ਰੂਪ ’ਚ ਨਵਾਂ ਮੁੱਖ ਪ੍ਰਸ਼ਾਸਕ ਮਿਲ ਗਿਆ ਹੈ।
ਇਸ ਤਰ੍ਹਾਂ ਕੀਤੀ ਗਈ ਹੈ ਪੋਸਟਿੰਗ
ਗਮਾਡਾ : ਵਿਸ਼ੇਸ਼ ਸਾਰੰਗਲ ਮੁੱਖ ਪ੍ਰਸ਼ਾਸਕ ਅਤੇ ਅਮਰਿੰਦਰ ਮੱਲ੍ਹੀ ਏ. ਸੀ. ਏ.।
ਗਲਾਡਾ : ਸੰਦੀਪ ਕੁਮਾਰ ਮੁੱਖ ਪ੍ਰਸ਼ਾਸਕ ਅਤੇ ਓਜਸਵੀ ਏ. ਸੀ. ਏ.।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਯੁੱਧ ਨਸ਼ੇ ਵਿਰੁੱਧ' ਤਹਿਤ ਮੰਤਰੀ ਅਮਨ ਅਰੋੜਾ ਦੀ ਤਸਕਰਾਂ ਨੂੰ ਚਿਤਾਵਨੀ, 'ਜਾਂ ਤਾਂ ਨਸ਼ਾ ਛੱਡ ਦੇਣ ਜਾਂ ਪੰਜਾਬ'
NEXT STORY