ਲੁਧਿਆਣਾ (ਨਰਿੰਦਰ) : ਸਥਾਨਕ ਈਸਾ ਨਗਰੀ ਸਥਿਤ ਡਾ. ਏ. ਵੀ. ਐੱਮ. ਸੀਨੀਅਰ ਪੁਲਸ ਕੰਟਰੀ ਪਬਲਿਕ ਸਕੂਲ 'ਚ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਸਮਾਗਮਾਂ ਦਾ ਪ੍ਰਬੰਧ ਕੀਤਾ ਗਿਆ, ਜਿਸ 'ਚ ਸਕੂਲ ਦੇ 550 ਵਿਦਿਆਰਥੀਆਂ ਵਲੋਂ 550ਵੇਂ ਪ੍ਰਕਾਸ਼ ਪੁਰਬ ਦੀ ਹਿਊਮਨ ਚੇਨ ਵੀ ਬਣਾਈ ਗਈ। ਇਸ ਹਿਊਮਨ ਚੇਨ ਨੇ ਸਭ ਦਾ ਮਨ ਮੋਹ ਲਿਆ। ਸਕੂਲ ਦੇ ਕੰਪਲੈਕਸ 'ਚ ਵਿਦਿਆਰਥੀਆਂ ਵਲੋਂ ਕੇਸਰੀ ਪਟਕੇ ਅਤੇ ਕੇਸਰੀ ਚੁੰਨੀਆਂ ਲੈ ਕੇ ਜਿੱਥੇ ਇਹ ਚੇਨ ਬਣਾਈ ਗਈ, ਉੱਥੇ ਹੀ ਸਤਿਨਾਮ-ਵਾਹਿਗੁਰੂ ਦਾ ਨਿਰੰਤਰ ਜਾਪ ਕੀਤਾ ਗਿਆ।
ਇਸ ਮੌਕੇ ਗੱਲਬਾਤ ਕਰਦਿਆਂ ਡਾਇਰੈਕਟਰ ਰਾਜੀਵ ਕੁਮਾਰ ਨੇ ਦੱਸਿਆ ਕਿ ਜਿੱਥੇ ਸਮੁੱਚੀ ਦੁਨੀਆ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵੇਂ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹਮੇਸ਼ਾ ਲੋਕਾਂ ਨੂੰ ਸਾਂਝੀਵਾਲਤਾ ਦਾ ਸੁਨੇਹਾ ਦਿੱਤਾ ਸੀ। ਉਨ੍ਹਾਂ ਕਿਹਾ ਕਿ ਸਕੂਲੀ ਵਿਦਿਆਰਥੀਆਂ 'ਚ ਜੇਕਰ ਸ਼ੁਰੂ ਤੋਂ ਹੀ ਆਪਸੀ ਪਿਆਰ ਜਗਾਇਆ ਜਾਵੇ ਤਾਂ ਧਰਮ ਦੇ ਨਾਂ 'ਤੇ ਕਿਸੇ ਨੂੰ ਵੀ ਵੰਡਿਆ ਨਹੀਂ ਜਾ ਸਕਦਾ। ਇਨ੍ਹਾਂ ਸਮਾਗਮਾਂ 'ਚ ਸਕੂਲ ਦੇ ਅਧਿਆਪਕਾਂ ਨੇ ਵੀ ਬੱਚਿਆਂ ਨੂੰ ਕਤਾਰਾਂ 'ਚ ਖੜ੍ਹੇ ਕਰਕੇ ਉਨ੍ਹਾਂ ਤੋਂ ਸਤਿਨਾਮ-ਵਾਹਿਗੁਰੂ ਦਾ ਜਾਪ ਕਰਵਾਇਆ।
ਖਤਾਨਾਂ 'ਚ ਪਈਆਂ ਮਿਲੀਆਂ 2 ਨੌਜਵਾਨਾਂ ਦੀਆਂ ਲਾਸ਼ਾਂ, ਇਲਾਕੇ 'ਚ ਫੈਲੀ ਸਨਸਨੀ
NEXT STORY