ਜਲੰਧਰ, (ਮਹੇਸ਼)- ਕਿਸ਼ਨਪੁਰਾ ਇਲਾਕੇ ’ਚ ਚੋਰਾਂ ਨੇ ਇਕ ਘਰ ’ਚ ਦਾਖਲ ਹੋ ਕੇ ਲੱਖਾਂ ਦੀ ਕੀਮਤ ਦੇ ਸੋਨੇ ਦੇ ਗਹਿਣੇ ਤੇ 58 ਹਜ਼ਾਰ ਰੁਪਏ ਦੀ ਨਕਦੀ ਸਾਰੇ ਲੋਕ ਧਰਮਸ਼ਾਲਾ ਗਏ ਹੋਏ ਸਨ। ਘਰ ਦੇ ਨੇੜੇ ਹੀ ਕਰਿਆਨਾ ਸਟੋਰ ਚਲਾਉਂਦੇ ਵਿਸ਼ਾਲ ਗੁਲਾਟੀ ਪੁੱਤਰ ਗੁਲਸ਼ਨ ਗੁਲਾਟੀ ਨੇ ਮੌਕੇ ’ਤੇ ਪਹੁੰਚੀ ਥਾਣਾ ਰਾਮਾ ਮੰਡੀ ਦੀ ਪੁਲਸ ਨੂੰ ਦੱਸਿਆ ਕਿ ਉਹ ਸਾਰੇ ਧਰਮਸ਼ਾਲਾ ਗਏ ਸਨ। ਘਰ ’ਚ ਮਛਲੀਅਾਂ ਰੱਖੀਅਾਂ ਹੋਣ ਕਾਰਨ ਉਨ੍ਹਾਂ ਨੂੰ ਖਾਣਾ ਦੇਣ ਲਈ ਉਹ ਆਪਣੇ ਕਿਸੇ ਰਿਸ਼ਤੇਦਾਰ ਨੂੰ ਘਰ ਦੀਅਾਂ ਚਾਬੀਅਾਂ ਦੇ ਗਏ ਸਨ। ਸ਼ਨੀਵਾਰ ਨੂੰ ਦੇਰ ਰਾਤ ਉਸ ਨੇ ਘਰ ’ਚ ਆ ਕੇ ਦੇਖਿਆ ਕਿ ਘਰ ਦੇ ਗਰਾਊਂਡ ਫਲੋਰ ’ਤੇ ਸਥਿਤ ਕਮਰਾ ਖੁੱਲ੍ਹਾ ਪਿਆ ਸੀ ਤੇ ਬੈੱਡ ਬਾਕਸ ਤੇ ਅਲਮਾਰੀ ਦਾ ਪੂਰਾ ਸਾਮਾਨ ਖਿੱਲਰਿਆ ਸੀ।
ਉਸ ਨੇ ਉਨ੍ਹਾਂ ਨੂੰ ਚੋਰੀ ਦੀ ਸੂਚਨਾ ਫੋਨ ’ਤੇ ਦਿੱਤੀ, ਜਿਸ ਤੋਂ ਬਾਅਦ ਉਹ ਘਰ ਪਹੁੰਚੇ ਤਾਂ ਪਤਾ ਲੱਗਾ ਕਿ ਚੋਰ ਸੋਨੇ ਦੀਅਾਂ 2 ਮੁੰਦਰੀਅਾਂ, 2 ਚੂੜੀਅਾਂ, ਇਕ ਚੇਨੀ ਤੇ ਟਾਪਸ ਸੈੱਟ ਆਦਿ ਤੋਂ ਇਲਾਵਾ ਹਜ਼ਾਰਾਂ ਦੀ ਨਕਦੀ ਲੈ ਉੱਡੇ ਹਨ। ਪੁਲਸ ਨੇ ਵਿਸ਼ਾਲ ਗੁਲਾਟੀ ਦੀ ਸ਼ਿਕਾਇਤ ’ਤੇ ਚੋਰੀ ਦਾ ਕੇਸ ਦਰਜ ਕਰ ਲਿਆ ਹੈ ਪਰ ਵਾਰਦਾਤ ਨੂੰ ਟਰੇਸ ਕਰਨ ਨੂੰ ਲੈ ਕੇ ਪੁਲਸ ਨੂੰ ਅਜੇ ਤੱਕ ਕੋਈ ਸੁਰਾਗ ਨਹੀਂ ਮਿਲਿਆ ਹੈ।
ਨਸ਼ੇ ਵਾਲਾ ਤਰਲ ਪਦਾਰਥ ਪਿਆ ਕੇ ਪ੍ਰਵਾਸੀ ਕੋਲੋਂ 50 ਹਜ਼ਾਰ ਦੀ ਨਕਦੀ ਲੁੱਟੀ
NEXT STORY