ਧਾਰੀਵਾਲ (ਖੋਸਲਾ, ਬਲਬੀਰ) : ਥਾਣਾ ਧਾਰੀਵਾਲ ਅਧੀਨ ਆਉਂਦੇ ਪਿੰਡ ਜਫਰਵਾਲ ਵਿਖੇ ਨਾਜਾਇਜ਼ ਸਬੰਧਾਂ ਨੂੰ ਲੈ ਕੇ ਇਕ ਔਰਤ ਨੇ ਪ੍ਰੇਮੀ ਨਾਲ ਮਿਲ ਕੇ ਆਪਣੇ ਪਤੀ ਦਾ ਕਤਲ ਕਰ ਦਿੱਤਾ। ਸੂਚਨਾ ਮਿਲਦਿਆਂ ਹੀ ਉੱਚ ਪੁਲਸ ਅਧਿਕਾਰੀ ਐੱਸ. ਪੀ. ਡੀ. ਹਰਵਿੰਦਰ ਸਿੰਘ, ਡੀ. ਐੱਸ. ਪੀ. ਡੀ. ਦੇਵ ਦੱਤ ਅਤੇ ਥਾਣਾ ਧਾਰੀਵਾਲ ਦੇ ਮੁਖੀ ਕੁਲਦੀਪ ਸਿੰਘ ਨੇ ਭਾਰੀ ਪੁਲਸ ਫੋਰਸ ਨਾਲ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਕਾਨੂੰਨੀ ਕਾਰਵਾਈ ਕਰਦਿਆਂ ਮ੍ਰਿਤਕ ਦੀ ਪਤਨੀ ਅਤੇ ਉਸ ਦੇ ਆਸ਼ਕ ਵਿਰੁੱਧ ਕੇਸ ਦਰਜ ਕਰ ਲਿਆ ਹੈ।
ਮ੍ਰਿਤਕ ਲੱਭਾ ਮਸੀਹ ਉਰਫ ਕਾਲਾ ਪੁੱਤਰ ਨਜੀਰ ਮਸੀਹ ਵਾਸੀ ਪਿੰਡ ਜਫਰਵਾਲ ਦੇ ਭਰਾ ਪੰਮਾ ਮਸੀਹ ਨੇ ਥਾਣਾ ਧਾਰੀਵਾਲ ਦੀ ਪੁਲਸ ਨੂੰ ਦੱਸਿਆ ਕਿ ਉਹ ਅਤੇ ਉਸ ਦਾ ਭਰਾ ਲੱਭਾ ਮਸੀਹ ਮਿਹਨਤ ਮਜ਼ਦੂਰੀ ਕਰ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਹਨ ਜਦਕਿ ਲੱਭਾ ਮਸੀਹ ਦੀ ਪਤਨੀ ਬੱਬੀ ਦੇ ਪਿੰਡ ਦੇ ਹੀ ਇਕ ਵਿਅਕਤੀ ਤਿੰਦਰੀ ਪੁੱਤਰ ਗਰੀਫਨ ਮਸੀਹ ਨਾਲ ਨਾਜਾਇਜ਼ ਸਬੰਧ ਸਨ, ਜਿਸ ਸਬੰਧੀ ਭਾਵੇਂ ਕਈ ਵਾਰ ਉਸ ਦੇ ਭਰਾ ਲੱਭਾ ਮਸੀਹ ਅਤੇ ਪਰਿਵਾਰਕ ਮੈਂਬਰਾਂ ਨੇ ਬੱਬੀ ਨੂੰ ਅਜਿਹੇ ਕੰਮ ਤੋਂ ਰੋਕਿਆ ਪਰ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਈ। ਬੀਤੀ ਰਾਤ ਜਦੋਂ ਮੈਂ ਝੋਨਾ ਲਾਉਣ ਲਈ ਆਪਣੇ ਭਰਾ ਲੱਭਾ ਮਸੀਹ ਨੂੰ ਘਰੋਂ ਲੈਣ ਗਿਆ ਤਾਂ ਘਰ ਅੰਦਰੋਂ ਉਸ ਦੇ ਭਰਾ ਦੇ ਚੀਕਣ ਦੀਆਂ ਆਵਾਜ਼ਾਂ ਆਈਆਂ, ਜਿਸ 'ਤੇ ਜਦੋਂ ਅਸੀਂ ਦਰਵਾਜ਼ਾ ਖੜਕਾਇਆ ਤਾਂ ਦਰਵਾਜ਼ਾ ਕਿਸੇ ਨੇ ਨਹੀਂ ਖੋਲ੍ਹਿਆ। ਜਦੋਂ ਉਨ੍ਹਾਂ ਦਰਵਾਜ਼ੇ ਨੂੰ ਜ਼ਬਰਨ ਖੋਲ੍ਹਿਆ ਤਾਂ ਦੇਖਿਆ ਕਿ ਘਰ ਅੰਦਰ ਉਸ ਦੀ ਭਰਜਾਈ ਬੱਬੀ ਨੇ ਆਪਣੇ ਪਤੀ ਲੱਭਾ ਮਸੀਹ ਦੇ ਗਲ 'ਚ ਚੁੰਨੀ ਪਾ ਕੇ ਬੁਰੀ ਤਰ੍ਹਾਂ ਨਾਲ ਘੁੱਟਿਆ ਹੋਇਆ ਸੀ ਅਤੇ ਤਿੰਦਰੀ ਲੱਭਾ ਮਸੀਹ ਉਪਰ ਤੇਜ਼ਧਾਰ ਹਥਿਆਰ ਨਾਲ ਵਾਰ ਕਰ ਰਿਹਾ ਸੀ ਪਰ ਸਾਨੂੰ ਵੇਖਦਿਆਂ ਹੀ ਤਿੰਦਰੀ ਮੌਕੇ ਤੋਂ ਫਰਾਰ ਹੋ ਗਿਆ।
ਨੈਸ਼ਨਲ ਹਾਈਵੇਅ 'ਤੇ ਉਸਾਰੀਆਂ ਸ਼ੈੱਡਾਂ ਅਮਲੀਆਂ ਤੇ ਆਸ਼ਿਕਾਂ ਲਈ ਵਰਦਾਨ ਸਾਬਤ ਹੋਈਆਂ
NEXT STORY