ਗੁਰਦਾਸਪੁਰ,(ਹਰਮਨਪ੍ਰੀਤ): ਪੁਲਸ ਥਾਣਾ ਪੁਰਾਣਾ ਸ਼ਾਲਾ ਅਧੀਨ ਪੈਂਦੇ ਪਿੰਡ ਤਾਲਿਬਪੁਰ ਵਿਖੇ ਇਕ ਵਿਆਹੁਤਾ ਵਲੋਂ ਜ਼ਹਿਰੀਲੀ ਦਵਾਈ ਖਾ ਲੈਣ ਕਾਰਨ ਉਸ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸਿਵਲ ਹਸਪਤਾਲ ਵਿਖੇ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਲੜਕੀ ਦੀ ਮਾਤਾ ਸ਼ਕੁੰਤਲਾ ਦੇਵੀ ਨੇ ਦੱਸਿਆ ਕਿ ਕਰੀਬ ਤਿੰਨ ਮਹੀਨੇ ਪਹਿਲਾਂ ਉਸ ਦੀ 26 ਸਾਲਾ ਪੁੱਤਰੀ ਰੀਤੂ ਦਾ ਵਿਆਹ ਦੀਪਕ ਵਾਸੀ ਤਾਲਿਬਪੁਰ ਪੰਡੋਰੀ ਨਾਲ ਹੋਇਆ ਸੀ ਤੇ ਘਰੇਲੂ ਕਲੇਸ਼ ਦੇ ਚਲਦਿਆਂ ਕੁਝ ਦਿਨ ਪਹਿਲਾਂ ਉਕਤ ਲੜਕੀ ਤੇ ਉਸ ਦੇ ਪਤੀ ਨੇ ਜ਼ਹਿਰੀਲੀ ਦਵਾਈ ਖਾ ਲਈ ਸੀ। ਜਿਸ ਕਾਰਨ ਉਨ੍ਹਾਂ ਨੂੰ ਪ੍ਰਾਈਵੇਟ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਇਸ ਉਪਰੰਤ ਉਸ ਦੇ ਪਤੀ ਦੀ ਸਿਹਤ ਠੀਕ ਹੋ ਗਈ ਪਰ ਰੀਤੂ ਦੀ ਸਿਹਤ ਖਰਾਬ ਹੋਣ ਕਾਰਨ ਪਠਾਨਕੋਟ ਦੇ ਇਕ ਹਸਪਤਾਲ 'ਚ ਉਸ ਦੀ ਮੌਤ ਹੋ ਗਈ।
ਇਹ ਵੀ ਪਤਾ ਲੱਗਾ ਹੈ ਕਿ ਰੀਤੂ ਦੀ ਵੱਡੀ ਭੈਣ ਦਾ ਵਿਆਹ ਉਸ ਦੇ ਪਤੀ ਦੀਪਕ ਦੇ ਵੱਡੇ ਭਰਾ ਨਾਲ ਹੋਇਆ ਹੈ ਤੇ ਰੀਤੂ ਤੇ ਦੀਪਕ ਨੇ ਆਪਸ ਵਿਚ ਪ੍ਰੇਮ ਵਿਆਹ ਕਰਵਾਇਆ ਸੀ। ਇਸ ਸਬੰਧੀ ਥਾਣਾ ਪੁਰਾਣਾ ਸ਼ਾਲਾ ਦੇ ਐਸ. ਐਚ. ਓ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਕਤ ਦੋਵਾਂ ਪਤੀ-ਪਤਨੀ ਨੇ ਆਪਸੀ ਲੜਾਈ ਕਰਕੇ ਜ਼ਹਿਰੀਲੀ ਦਵਾਈ ਖਾਧੀ ਸੀ। ਜਿਨ੍ਹਾਂ ਨੇ ਇਲਾਜ ਦੌਰਾਨ ਮੈਜਿਸਟ੍ਰੇਟ ਦੇ ਸਾਹਮਣੇ ਬਿਆਨ ਦਿੱਤੇ ਸਨ ਕਿ ਉਨ੍ਹਾਂ ਨੇ ਆਪਸ 'ਚ ਲੜਕੇ ਆਪਣੀ ਮਰਜ਼ੀ ਨਾਲ ਦਵਾਈ ਖਾਧੀ ਹੈ। ਇਸ ਲਈ ਪੁਲਸ ਵਲੋਂ 174 ਦੀ ਕਾਰਵਾਈ ਕਰਕੇ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ।
ਜਥੇਦਾਰ ਨਿਯੁਕਤ ਹੋਣ 'ਤੇ ਭਾਈ ਲੌਂਗੋਵਾਲ ਨੇ ਗਿਆਨੀ ਰਣਜੀਤ ਸਿੰਘ ਗੌਹਰ ਨੂੰ ਦਿੱਤੀ ਵਧਾਈ
NEXT STORY