ਜਲੰਧਰ (ਸੋਨੂੰ)- ਅੱਜ ਪੂਰੀ ਦੁਨੀਆ ਵਿੱਚ ਮੁਸਲਿਮ ਭਾਈਚਾਰੇ ਵੱਲੋਂ ਬਕਰੀਦ ਦਾ ਤਿਉਹਾਰ, ਜਿਸ ਨੂੰ ਈਦ-ਉਲ-ਅਜ਼ਹਾ ਵੀ ਕਿਹਾ ਜਾਂਦਾ ਹੈ, ਬੜੀ ਹੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਹ ਤਿਉਹਾਰ ਮੁਸਲਿਮ ਭਾਈਚਾਰੇ ਦਾ ਦੂਜਾ ਸਭ ਤੋਂ ਵੱਡਾ ਪਵਿੱਤਰ ਤਿਉਹਾਰ ਮੰਨਿਆ ਜਾਂਦਾ ਹੈ, ਜਿਸ ਵਿੱਚ ਮੁਸਲਿਮ ਭਾਈਚਾਰੇ ਵੱਲੋਂ ਜਾਨਵਰ ਦੀ ਕੁਰਬਾਨੀ ਦਿੱਤੀ ਜਾਂਦੀ ਹੈ। ਇਹ ਤਿਉਹਾਰ 9 ਜੁਲਾਈ ਸ਼ਾਮ ਨੂੰ ਸ਼ੁਰੂ ਹੋਇਆ ਹੈ ਅਤੇ 10 ਜੁਲਾਈ ਸ਼ਾਮ ਨੂੰ ਇਸ ਦੀ ਸਮਾਪਤੀ ਹੋਣੀ ਹੈ। ਜਲੰਧਰ ਵਿੱਚ ਅੱਜ ਇਸ ਤਿਉਹਾਰ ਮੌਕੇ ਗੁਲਾਬ ਦੇਵੀ ਰੋਡ ਉੱਪਰ ਸਥਿਤ ਈਦਗਾਹ ਵਿੱਚ ਹਜ਼ਾਰਾਂ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਇਕੱਠੇ ਹੋ ਕੇ ਨਮਾਜ਼ ਪੜ੍ਹੀ ਅਤੇ ਇਕ-ਦੂਜੇ ਨੂੰ ਇਸ ਤਿਉਹਾਰ ਦੀ ਵਧਾਈ ਦਿੱਤੀ।
ਇਹ ਵੀ ਪੜ੍ਹੋ: CM ਮਾਨ ਦੀ ਕੇਂਦਰ ਸਰਕਾਰ ਤੋਂ ਕੀਤੀ ਮੰਗ 'ਤੇ ਰਾਜਾ ਵੜਿੰਗ ਨੇ ਲਈ ਚੁਟਕੀ, ਟਵੀਟ ਕਰਕੇ ਆਖੀ ਵੱਡੀ ਗੱਲ

ਇਸ ਮੌਕੇ ਮੁਸਲਿਮ ਭਾਈਚਾਰੇ ਦੇ ਆਗੂਆਂ ਨੇ ਕਿਹਾ ਕਿ ਬਕਰੀਦ ਦਾ ਤਿਉਹਾਰ ਮੁਸਲਿਮ ਭਾਈਚਾਰੇ ਦਾ ਦੂਜਾ ਸਭ ਤੋਂ ਵੱਡਾ ਪਵਿੱਤਰ ਤਿਉਹਾਰ ਹੈ, ਜਿਸ ਨੂੰ ਬੜੀ ਹੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਉਨ੍ਹਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਇਸ ਦਿਨ ਜੋ ਜਾਨਵਰ ਦੀ ਕੁਰਬਾਨੀ ਦਿੱਤੀ ਜਾਂਦੀ ਹੈ, ਉਸ ਨੂੰ ਕਈ ਲੋਕ ਗ਼ਲਤ ਢੰਗ ਨਾਲ ਪੇਸ਼ ਕਰਦੇ ਹਨ ਜਦਕਿ ਅੱਜ ਦੇ ਦਿਨ ਜਾਨਵਰ ਦੀ ਕੁਰਬਾਨੀ ਦੇਣ ਦਾ ਮਤਲਬ ਆਪਣੇ ਅੰਦਰੋਂ ਦਵੇਸ਼, ਇਗੋ ਅਤੇ ਹੋਰ ਬੁਰਾਈਆਂ ਦੀ ਕੁਰਬਾਨੀ ਦੇਣਾ ਹੈ।
ਇਹ ਵੀ ਪੜ੍ਹੋ: ਚੰਡੀਗੜ੍ਹ ਸਕੂਲ ਹਾਦਸੇ ’ਚ ਮਾਰੀ ਗਈ ਹਿਰਾਕਸ਼ੀ ਦਾ ਹੋਇਆ ਸਸਕਾਰ, ਰੋ-ਰੋ ਬੇਹਾਲ ਹੋਏ ਮਾਪੇ

ਮੁਸਲਿਮ ਭਾਈਚਾਰੇ ਦੇ ਆਗੂ ਨਈਮ ਖ਼ਾਨ ਪ੍ਰਧਾਨ ਈਦਗਾਹ ਕਮੇਟੀ ਅਤੇ ਮੁਸਲਿਮ ਸੰਗਠਨ ਪੰਜਾਬ ਨੇ ਕਿਹਾ ਕਿ ਸਾਡਾ ਦੇਸ਼ ਇਕ ਅਜਿਹਾ ਦੇਸ਼ ਹੈ, ਜਿਸ ਵਿੱਚ ਹਰ ਭਾਈਚਾਰੇ ਦਾ ਵਿਅਕਤੀ ਬੜੀ ਹੀ ਸ਼ਾਂਤੀ ਨਾਲ ਰਹਿੰਦਾ ਹੈ ਪਰ ਜੇ ਅੱਜ ਦੇਸ਼ ਦੀ ਗੱਲ ਕਰੀਏ ਤਾਂ ਦੇਸ਼ ਵਿੱਚ ਬਹੁਤ ਸਾਰੀਆਂ ਤਾਕਤਾਂ ਇਸ ਭਾਈਚਾਰੇ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅੱਜ ਦੇ ਦਿਨ ਉਹ ਇਹ ਸੰਦੇਸ਼ ਦਿੰਦੇ ਹਨ ਕਿ ਕਿਸੇ ਵੀ ਸ਼ਰਾਰਤੀ ਅਨਸਰ ਦੀ ਗੱਲ ਜਾ ਆਪਣੇ ਮਕਸਦ ਲਈ ਲੋਕਾਂ ਨੂੰ ਗਲਤ ਰਾਹ 'ਤੇ ਪਾਉਣ ਵਾਲੇ ਸੰਗਠਨ ਅਤੇ ਰਾਜਨੀਤਿਕ ਪਾਰਟੀਆਂ ਦੀਆਂ ਗੱਲਾਂ ਵਿੱਚ ਨਾ ਆਉਣ ਅਤੇ ਇਸ ਭਾਈਚਾਰੇ ਨੂੰ ਕਾਇਮ ਰੱਖਣ।






ਇਹ ਵੀ ਪੜ੍ਹੋ: ਧੀ ਨਾਲ ਜਬਰ-ਜ਼ਿਨਾਹ ਕਰ ਗਰਭਵਤੀ ਕਰਨ ਵਾਲੇ ਦੋਸ਼ੀ ਪਿਓ ਤੇ ਭਰਾ ਨੂੰ ਅਦਾਲਤ ਨੇ ਸੁਣਾਈ ਮਿਸਾਲੀ ਸਜ਼ਾ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ NIA ਦੇ ਇੰਚਾਰਜ ਦਿਨਕਰ ਗੁਪਤਾ
NEXT STORY