ਨਵੀਂ ਦਿੱਲੀ — ਲਾਕਡਾਉਨ ਤੋਂ ਪਹਿਲਾਂ ਰਿਜ਼ਰਵੇਸ਼ਨ ਕਾਊਂਟਰ ਤੋਂ ਰੇਲ ਟਿਕਟ ਬੁੱਕ ਕਰਨ ਵਾਲੇ ਹੁਣ ਰਿਫੰਡ ਪ੍ਰਾਪਤ ਕਰ ਸਕਣਗੇ। ਜ਼ਿਕਰਯੋਗ ਹੈ ਕਿ ਰੇਲ ਸੇਵਾਵਾਂ ਬੰਦ ਹੋਣ ਕਾਰਨ ਜਿਹੜੇ ਲੋਕ ਰੇਲ ਗੱਡੀਆਂ ਰੱਦ ਹੋਣ ਤੋਂ ਬਾਅਦ ਵੀ ਆਪਣਾ ਰਿਫੰਡ ਨਹੀਂ ਲੈ ਸਕੇ ਹੁਣ ਉਨ੍ਹਾਂ ਲੋਕਾਂ ਨੂੰ ਆਪਣੀਆਂ ਕੈਂਸਲ ਟਿਕਟਾਂ ਦਾ ਰਿਫੰਡ ਮਿਲ ਸਕੇਗਾ। ਲੋਕ ਅੱਜ ਤੋਂ ਰਿਜ਼ਰਵੇਸ਼ਨ ਸੈਂਟਰ ਜਾ ਕੇ ਆਪਣੀ ਟਿਕਟ ਜਮ੍ਹਾਂ ਕਰਵਾ ਕੇ ਰਿਫੰਡ ਪ੍ਰਾਪਤ ਕਰ ਸਕਦੇ ਹਨ। ਸਮਾਜਿਕ ਦੂਰੀ ਨੂੰ ਧਿਆਨ ਵਿਚ ਰੱਖਦਿਆਂ ਇਸ ਦੀਆਂ ਤਰੀਕਾਂ ਦੇ ਆਧਾਰ 'ਤੇ ਨਿਯਮ ਨਿਰਧਾਰਤ ਕੀਤੇ ਗਏ ਹਨ। ਖਾਸ ਗੱਲ ਇਹ ਹੈ ਕਿ ਲੋਕ ਦੇਸ਼ ਦੇ ਕਿਸੇ ਵੀ ਰਿਜ਼ਰਵੇਸ਼ਨ ਸੈਂਟਰ ਵਿਚ ਜਾ ਸਕਦੇ ਹਨ ਅਤੇ ਟਿਕਟਾਂ ਦਿਖਾ ਸਕਦੇ ਹਨ ਅਤੇ ਰਿਫੰਡ ਪ੍ਰਾਪਤ ਕਰ ਸਕਦੇ ਹਨ।
ਇਹ ਵੀ ਪੜ੍ਹੋ- ਸਲਮਾਨ ਖਾਨ ਦੇ ਫੈਨਜ਼ ਲਈ ਖੁਸ਼ਖਬਰੀ, FRSH ਬ੍ਰਾਂਡ ਤਹਿਤ ਲਾਂਚ ਕੀਤਾ ਸੈਨੇਟਾਈਜ਼ਰ(ਵੀਡੀਓ)
ਰਿਜ਼ਰਵੇਸ਼ਨ ਸੈਂਟਰ 22 ਮਈ ਤੋਂ ਖੁੱਲ੍ਹਣਗੇ ਅਤੇ ਅੱਜ ਤੋਂ ਮਿਲ ਸਕੇਗਾ ਰਿਫੰਡ
ਲੋਕਾਂ ਨੇ ਗਰਮੀਆਂ ਦੀਆਂ ਛੁੱਟੀਆਂ ਲਈ ਸਾਲ ਦੇ ਸ਼ੁਰੂ ਤੋਂ ਹੀ ਟਿਕਟਾਂ ਦੀ ਬੁਕਿੰਗ ਸ਼ੁਰੂ ਕਰ ਦਿੱਤੀ ਸੀ। ਪਰ ਮਾਰਚ ਵਿਚ ਕੋਰੋਨਾ ਵਾਇਰਸ ਦਾ ਖ਼ਤਰਾ ਵੱਧਣਾ ਸ਼ੁਰੂ ਹੋ ਗਿਆ। ਇਸ ਕਰਕੇ ਮਾਰਚ ਮਹੀਨੇ ਦੇ ਅਖੀਰ ਵਿਚ ਰੇਲ ਓਪਰੇਸ਼ਨ ਬੰਦ ਹੋ ਗਏ। ਇਸ ਦੇ ਨਾਲ ਹੀ ਰਿਜ਼ਰਵੇਸ਼ਨ ਸੈਂਟਰ ਵੀ ਬੰਦ ਹੋ ਗਏ ਅਤੇ ਰਿਜ਼ਰਵੇਸ਼ਨ ਸੈਂਟਰ 'ਤੇ ਬੁਕਿੰਗ ਕਰਵਾਉਣ ਵਾਲਿਆਂ ਦਾ ਰਿਫੰਡ ਫਸ ਗਿਆ। ਰਿਜ਼ਰਵੇਸ਼ਨ ਸੈਂਟਰਾਂ ਵਿਚ 22 ਮਈ ਤੋਂ ਫਿਰ ਤੋਂ ਟਿਕਟ ਬੁਕਿੰਗ ਸ਼ੁਰੂ ਹੋ ਗਈ ਹੈ। ਅਜਿਹੀ ਸਥਿਤੀ ਵਿਚ ਉਹ ਲੋਕ ਰਾਖਵੇਂਕਰਨ ਕੇਂਦਰ ਵਿਚ ਪਹੁੰਚਣੇ ਸ਼ੁਰੂ ਹੋ ਗਏ, ਜਿਨ੍ਹਾਂ ਦੀਆਂ ਟਿਕਟਾਂ ਰੱਦ ਕਰ ਦਿੱਤੀਆਂ ਗਈਆਂ ਸਨ। ਪਰ ਉਥੇ ਕੋਈ ਰਿਫੰਡ ਨਾ ਮਿਲਣ ਕਾਰਨ ਉਨ੍ਹਾਂ ਨੂੰ ਖਾਲੀ ਹੱਥ ਵਾਪਸ ਪਰਤਣਾ ਪਿਆ।
ਰਿਫੰਡ 22 ਮਾਰਚ ਤੋਂ 30 ਜੂਨ ਤੱਕ ਦੀਆਂ ਟਿਕਟਾਂ ਲਈ ਹੀ ਦਿੱਤਾ ਜਾਵੇਗਾ
ਇਸ ਸੰਬੰਧੀ ਰੇਲਵੇ ਵੱਲੋਂ ਸ਼ਨੀਵਾਰ ਨੂੰ ਦਿੱਤੀ ਜਾਣਕਾਰੀ ਮੁਤਾਬਕ 22 ਮਾਰਚ ਤੋਂ 30 ਜੂਨ ਤੱਕ ਯਾਤਰਾ ਕਰਨ ਲਈ ਬੁੱਕ ਕੀਤੀ ਟਿਕਟਾਂ ਲਈ ਪੈਸੇ ਵਾਪਸ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਜਾਣ ਕਿਸ ਤਰ੍ਹਾਂ ਮਿਲ ਸਕੇਗਾ ਰਿਫੰਡ
ਜਿਹੜੇ ਲੋਕਾਂ ਨੇ 22 ਤੋਂ 31 ਮਾਰਚ ਤੱਕ ਯਾਤਰਾ ਕਰਨ ਲਈ ਟਿਕਟਾਂ ਬੁੱਕ ਕਰਵਾਈਆਂ ਸਨ ਉਹ ਸੋਮਵਾਰ ਯਾਨੀ ਕਿ 25 ਮਈ ਤੋਂ ਆਪਣੀ ਰਾਸ਼ੀ ਜਾ ਕੇ ਲੈ ਸਕਦੇ ਹਨ।
- 1 ਤੋਂ 14 ਅਪ੍ਰੈਲ ਤੱਕ ਯਾਤਰਾ ਕਰਨ ਲਈ ਟਿਕਟ ਬੁੱਕ ਕਰਵਾਉਣ ਵਾਲੇ 1 ਜੂਨ ਤੋਂ ਰਿਫੰਡ ਲੈ ਸਕਦੇ ਹਨ।
- 15 ਤੋਂ 30 ਅਪ੍ਰੈਲ ਦੇ ਵਿਚਕਾਰ ਯਾਤਰਾ ਕਰਨ ਲਈ ਟਿਕਟਾਂ ਬੁੱਕ ਕਰਵਾਉਣ ਵਾਲੇ ਲੋਕ 7 ਜੂਨ ਤੋਂ ਆਪਣੀ ਰਕਮ ਲੈ ਸਕਣਗੇ।
- 1 ਤੋਂ 15 ਮਈ ਤੱਕ ਯਾਤਰਾ ਕਰਨ ਲਈ ਟਿਕਟਾਂ ਦੀ ਬੁੱਕਿੰਗ ਕਰਵਾਉਣ ਵਾਲੇ 14 ਜੂਨ ਤੋਂ ਰਿਫੰਡ ਲੈ ਸਕਣਗੇ।
- 16 ਤੋਂ 30 ਮਈ ਤੱਕ ਯਾਤਰਾ ਕਰਨ ਲਈ ਟਿਕਟਾਂ ਬੁੱਕ ਕਰਨਵਾਉਣ ਵਾਲੇ 21 ਜੂਨ ਤੋਂ ਆਪਣੀ ਰਾਸ਼ੀ ਲੈ ਸਕਣਗੇ।
- 1 ਤੋਂ 30 ਜੂਨ ਤੱਕ ਯਾਤਰਾ ਕਰਨ ਵਾਲੇ ਲੋਕ 28 ਜੂਨ ਤੋਂ ਪੈਸੇ ਲੈ ਸਕਣਗੇ।
2 ਕੋਵਿਡ ਦੇਖਭਾਲ ਕੇਂਦਰ ਬਣਾਏਗੀ ਮੁੰਬਈ ਮੈਟਰੋ ਨਿਗਮ
NEXT STORY