ਚੰਡੀਗੜ੍ਹ : ਪੰਜਾਬ 'ਚ ਗੈਰ-ਕਾਨੂੰਨੀ ਮਾਈਨਿੰਗ 'ਤੇ ਇੰਟੈਲੀਜੈਂਸ ਵਿੰਗ ਨੇ ਪੰਜਾਬ ਡੀ. ਜੀ. ਪੀ. ਨੂੰ ਇਕ ਰਿਪੋਰਟ ਸੌਂਪੀ ਹੈ। ਇਸ 'ਚ ਖ਼ੁਲਾਸਾ ਹੋਇਆ ਹੈ ਕਿ ਜਿਨ੍ਹਾਂ ਅਧਿਕਾਰੀਆਂ 'ਤੇ ਗੈਰ ਕਾਨੂੰਨੀ ਮਾਈਨਿੰਗ ਰੋਕਣ ਦੀ ਜ਼ਿੰਮੇਵਾਰੀ ਸੀ, ਉਹ ਹੀ ਆਪੋ-ਆਪਣੇ ਇਲਾਕੇ 'ਚ ਮਾਈਨਿੰਗ ਕਰਵਾ ਰਹੇ ਸਨ।
ਇਹ ਵੀ ਪੜ੍ਹੋ : ਪੰਜਾਬ ਦੇ ਬਿਜਲੀ ਖ਼ਪਤਕਾਰਾਂ ਲਈ ਵੱਡੀ ਖ਼ਬਰ, ਬਿਜਲੀ ਦਰਾਂ 'ਚ ਵਾਧੇ ਨੂੰ ਲੈ ਕੇ ਆਈ ਨਵੀਂ Update
ਇਸ 'ਚ ਐੱਸ. ਡੀ. ਓ. ਰੈਂਕ ਤੱਕ ਦੇ ਅਧਿਕਾਰੀ ਵੀ ਸ਼ਾਮਲ ਹਨ। ਦੱਸਣਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਇਕ ਰਿਪੋਰਟ ਤਿਆਰ ਕਰਨ ਦੇ ਹੁਕਮ ਜਾਰੀ ਕੀਤੇ ਸਨ। ਇਸ 'ਤੇ ਇੰਟੈਲੀਜੈਂਸ ਨੇ ਤਰਨਤਾਰਨ, ਪਠਾਨਕੋਟ, ਗੁਰਦਾਸਪੁਰ, ਜਲੰਧਰ ਅਤੇ ਹੁਸ਼ਿਆਰਪੁਰ ਨੂੰ ਲੈ ਕੇ ਮੌਜੂਦਾ ਹਾਲਾਤ 'ਤੇ ਰਿਪੋਰਟ ਬਣਾਈ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਦਿਲ ਦਹਿਲਾ ਦੇਣ ਵਾਲੀ ਵਾਰਦਾਤ, ਕੁੜੀ ਨੇ ਹੋਟਲ 'ਚ ਬਲੇਡ ਨਾਲ ਵੱਢ 'ਤਾ ਮੁੰਡਾ (ਵੀਡੀਓ)
ਇਸ ਰਿਪੋਰਟ ਨੂੰ ਡੀ. ਜੀ. ਪੀ. ਨੂੰ ਸੌਂਪਦੇ ਹੋਏ ਇੰਟੈਲੀਜੈਂਸੀ ਮੁਖੀ ਨੇ ਅਗਲੀ ਕਾਰਵਾਈ ਲਈ ਡੀ. ਜੀ. ਪੀ. ਨੂੰ ਲਿਖਿਆ ਹੈ। ਇਸ ਰਿਪੋਰਟ ਦੌਰਾਨ ਜਲੰਧਰ 'ਚ ਸਤਲੁਜ ਨਹਿਰ ਕਿਨਾਰੇ ਸਥਿਤ ਪਿੰਡ ਸਿਆਣੀ 'ਚ ਗੈਰ ਕਾਨੂੰਨੀ ਮਾਈਨਿੰਗ ਦਾ ਕਾਰੋਬਾਰ ਚੱਲਦੇ ਹੋਏ ਮਿਲਿਆ। ਅਤੇ ਹੁਸ਼ਿਆਰਪੁਰ 'ਚ 150 ਏਕੜ ਜ਼ਮੀਨ 'ਤੇ ਗੈਰ-ਕਾਨੂੰਨੀ ਮਾਈਨਿੰਗ ਹੋ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਖੁਸ਼ੀ-ਖੁਸ਼ੀ ਭਰਾ ਨਾਲ ਆਸਟ੍ਰੇਲੀਆ ਤੋਂ ਆਇਆ ਵੀਜ਼ਾ ਲੈਣ ਜਾ ਰਹੀ ਸੀ ਭੈਣ, ਰਸਤੇ 'ਚ ਵਾਪਰ ਗਿਆ ਭਾਣਾ
NEXT STORY