ਗੁਰਦਾਸਪੁਰ (ਹਰਮਨ, ਵਿਨੋਦ, ਹੇਮੰਤ) : ਥਾਣਾ ਕਾਹਨੂੰਵਾਨ ਦੀ ਪੁਲਸ ਨੇ 30 ਹਜ਼ਾਰ ਲਿਟਰ ਨਾਜਾਇਜ਼ ਸ਼ਰਾਬ ਬਰਾਮਦ ਹੋਣ ’ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਪਰਚਾ ਦਰਜ ਕੀਤਾ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੇ ਗੁਪਤ ਸੂਚਨਾ ’ਤੇ ਘੂਕਲਾ ਰੋਡ ਦਾਣਾ ਮੰਡੀ ਪਿੰਡ ਭੱਟੀਆਂ ਨੇੜੇ ਰੇਡ ਕੀਤੀ, ਜਿੱਥੇ ਝਾੜੀਆਂ ’ਚ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਖੜ੍ਹਾ ਕੀਤਾ ਇਕ ਮੋਟਰਸਾਇਕਲ ਬਿਨ੍ਹਾਂ ਨੰਬਰ ਪਲੇਟ ਮਾਰਕਾ ਹੀਰੋ ਸਪਲੈਂਡਰ ਮਿਲਿਆ।
ਉਸ ਦੇ ਪਿੱਛੇ ਇਕ ਪਲਾਸਟਿਕ ਦਾ ਕੈਨ ਬੰਨ੍ਹਿਆ ਹੋਇਆ ਸੀ। ਪੁਲਸ ਅਧਿਕਾਰੀਆਂ ਨੇ ਉਕਤ ਕੈਨ ਨੂੰ ਖੋਲ੍ਹ ਕੇ ਚੈੱਕ ਕੀਤਾਂ ਤਾਂ ਉਸ ’ਚੋਂ 30 ਹਜ਼ਾਰ ਲਿਟਰ ਨਾਜਾਇਜ਼ ਸ਼ਰਾਬ ਬਰਾਮਦ ਹੋਈ ਹੈ। ਪੁਲਸ ਨੇ ਉਕਤ ਵਿਅਕਤੀ ਖ਼ਿਲਾਫ਼ ਪਰਚਾ ਦਰਜ ਕਰ ਲਿਆ ਹੈ।
ਐਕਸਾਈਜ਼ ਵਿਭਾਗ ਅਤੇ ਪੁਲਸ ਦੀ ਵੱਡੀ ਕਾਰਵਾਈ, ਸ਼ਰਾਬ ਦਾ ਗੋਦਾਮ ਸੀਲ
NEXT STORY