ਲੁਧਿਆਣਾ (ਹਿਤੇਸ਼)- ਨਗਰ ਨਿਗਮ ਵੱਲੋਂ ਗਾਂਧੀ ਨਗਰ ’ਚ ਸਥਿਤ ਇਕ ਮਾਰਕੀਟ ਨੂੰ ਸੀਲ ਕਰਨ ਦੀ ਰਿਪੋਰਟ ਜਾਰੀ ਕੀਤੀ ਗਈ ਹੈ। ਇਹ ਸੀਲਿੰਗ ਦੀ ਕਾਰਵਾਈ ਖਾਨਾਪੂਰਤੀ ਤੋਂ ਵੱਧ ਕੁਝ ਨਹੀਂ ਹੈ, ਕਿਉਂਕਿ ਇਹ ਮਾਰਕੀਟ ਹਾਈਟੈਂਸ਼ਨ ਤਾਰਾਂ ਦੇ ਥੱਲੇ ਨਾਜਾਇਜ਼ ਤੌਰ ’ਤੇ ਬਣੀ ਹੋਈ ਹੈ, ਜਿਸ ਦੇ ਲਈ ਨਾ ਤਾਂ ਨਕਸ਼ਾ ਪਾਸ ਹੋ ਸਕਦਾ ਹੈ ਅਤੇ ਨਾ ਫੀਸ ਜਮ੍ਹਾ ਕਰਵਾ ਕੇ ਰੈਗੂਲਰ ਕਰਨ ਦੀ ਵਿਵਸਥਾ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ 15 ਜ਼ਿਲ੍ਹਿਆਂ ਲਈ ਅਲਰਟ ਜਾਰੀ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ
ਇਸ ਦੇ ਬਾਵਜੂਦ ਜ਼ੋਨ-ਏ ਦੀ ਇਮਾਰਤੀ ਸ਼ਾਖਾ ਦੇ ਅਫਸਰਾਂ ਨਾਲ ਗੰਢਤੁੱਪ ਕਰ ਕੇ ਇਸ ਮਾਰਕੀਟ ਦੀ ਉਸਾਰੀ ਕਰ ਲਈ ਗਈ, ਜਿਸ ਮਾਰਕੀਟ ਨੂੰ ਤੋੜਨ ਦੀ ਬਜਾਏ ਕੁਝ ਸਮੇਂ ਨਗਰ ਨਿਗਮ ਵੱਲੋਂ ਸੀਲਿੰਗ ਕੀਤੀ ਗਈ ਸੀ, ਜਿਨ੍ਹਾਂ ਜਿੰਦਿਆਂ ਨੂੰ ਮਾਰਕੀਟ ਦੇ ਮਾਲਕ ਵੱਲੋਂ ਤੋੜ ਦਿੱਤਾ ਗਿਆ। ਹੁਣ ਫਿਰ ਨਗਰ ਨਿਗਮ ਦੀ ਟੀਮ ਵੱਲੋਂ ਨਾਨ-ਕੰਪਾਊਂਡੇਬਲ ਦੁਕਾਨਾਂ ਤੋੜਨ ਦੀ ਬਜਾਏ ਸੀਲ ਕਰਨ ਦੀ ਗੱਲ ਕਹੀ ਜਾ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬੀਆਂ ਨੂੰ ਇਸ ਰਿਪੋਰਟ ਨੇ ਕਰ 'ਤਾ ਖ਼ੁਸ਼, ਆਇਆ ਸੁੱਖ ਦਾ ਸਾਹ
NEXT STORY