ਬਨੂਡ਼, (ਗੁਰਪਾਲ)- ਸੂਬਾ ਸਰਕਾਰ ਵੱਲੋਂ ਮਾਨਸੂਨ ਸੀਜ਼ਨ ਦੇ ਚਲਦੇ 1 ਜੁਲਾਈ ਤੋਂ 30 ਸਤੰਬਰ ਤੱਕ ਲਾਈ ਗਈ ਮਾਈਨਿੰਗ ਦੀ ਪਾਬੰਦੀ ਦੇ ਬਾਵਜੂਦ ਬਨੂਡ਼ ਨੇਡ਼ਲੇ ਪਿੰਡ ਰਾਮਪੁਰ ਦੇ ਨੇੜਿਓਂ ਲੰਘਦੇ ਘੱਗਰ ਦਰਿਆ ਵਿਚੋਂ ਰੇਤੇ ਦੀ ਨਾਜਾਇਜ਼ ਮਾਈਨਿੰਗ ਧਡ਼ੱਲੇ ਨਾਲ ਚੱਲ ਰਹੀ ਹੈ।
ਜਾਣਕਾਰੀ ਅਨੁਸਾਰ ਪਿੰਡ ਰਾਮਪੁਰ ਵਿਚੋਂ ਰਾਤ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਪੋਕਲੇਨ ਮਸ਼ੀਨਾਂ ਦੀ ਮਦਦ ਦੇ ਨਾਲ ਰੇਤੇ ਦੀ ਮਾਈਨਿੰਗ ਕੀਤੀ ਜਾ ਰਹੀ ਹੈ। ਇਸ ਕਾਰਨ ਪਿੰਡ ਦੀਆਂ ਸਡ਼ਕਾਂ ’ਤੇ ਖੇਤਾਂ ਨੂੰ ਜਾਂਦੇ ਰਸਤੇ ਖਰਾਬ ਹੋ ਜਾਣ ਕਾਰਨ ਪਿੰਡ ਦੇ ਵਸਨੀਕ ਕਾਫੀ ਦੁਖੀ ਹਨ। ਨਾਜਾਇਜ਼ ਮਾਈਨਿੰਗ ਕਰਨ ਵਾਲੇ ਦਿਨੇ ਗਾਇਬ ਹੋ ਜਾਂਦੇ ਹਨ। ਸ਼ਾਮ ਹੁੰਦੇ ਹੀ ਮਸ਼ੀਨਾਂ ਤੇ ਵਾਹਨਾਂ ਨਾਲ ਤਿਆਰ ਹੋ ਕੇ ਰੇਤੇ ਦੀ ਮਾਈਨਿੰਗ ਕਰਨ ਦੇ ਕੰਮ ਵਿਚ ਜੁਟ ਜਾਂਦੇ ਹਨ। ਬੀਤੀ ਦੇਰ ਰਾਤ ਜਦੋਂ ਮਾਈਨਿੰਗ ਕਰਨ ਵਾਲੇ ਦਰਿਆ ਵਿਚ ਪਹੁੰਚੇ ਤਾਂ ਇਸ ਦੀ ਭਿਣਕ ਪਿੰਡ ਦੇ ਵਸਨੀਕਾਂ ਨੂੰ ਮਿਲ ਗਈ। ਉਨ੍ਹਾਂ ਇਸ ਦੀ ਸ਼ਿਕਾਇਤ ਐੱਸ. ਏ. ਐੱਸ. ਨਗਰ ਦੀ ਡਿਪਟੀ ਕਮਿਸ਼ਨਰ ਸ਼੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੂੰ ਕੀਤੀ। ਇਸ ਦੀ ਸੂਚਨਾ ਮਿਲਦੇ ਹੀ ਉਨ੍ਹਾਂ ਮਾਈਨਿੰਗ ਰੋਕਣ ਲਈ ਨਾਇਬ ਤਹਿਸੀਲ ਬਨੂਡ਼ ਜਸਵੀਰ ਕੌਰ ਨੂੰ ਕਿਹਾ। ਉਨ੍ਹਾਂ ਪਵਨ ਕੁਮਾਰ ਸ਼ਰਮਾ ਥਾਣਾ ਮੁਖੀ ਜ਼ੀਰਕਪੁਰ ਤੇ ਮਾਲ ਵਿਭਾਗ ਦੇ ਅਧਿਕਾਰੀਆਂ ਸਮੇਤ ਘੱਗਰ ਦਰਿਆ ’ਤੇ ਛਾਪਾਮਾਰੀ ਕੀਤੀ ਗਈ। ਮਾਈਨਿੰਗ ਕਰਨ ਵਾਲੇ ਵਿਅਕਤੀ ਮੌਕੇ ਤੋਂ ਫਰਾਰ ਹੋ ਗਏ। ਮਸ਼ੀਨਾਂ ਤੇ ਇਕ ਜੇ. ਸੀ. ਬੀ. ਨੂੰ ਕਬਜ਼ੇ ਵਿਚ ਲੈ ਲਿਆ ਹੈ। ਇਸ ਮਾਮਲੇ ਬਾਰੇ ਸੰਪਰਕ ਕਰਨ ’ਤੇ ਥਾਣਾ ਮੁਖੀ ਪਵਨ ਕੁਮਾਰ ਸ਼ਰਮਾ ਨੇ ਦੱਸਿਆ ਕਿ ਅਣਪਛਾਤੇ ਚਾਲਕਾਂ ਖਿਲਾਫ ਮਾਈਨਿੰਗ ਐਕਟ ਅਧੀਨ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਮਾਈਨਿੰਗ ਨਹੀਂ ਕਰਨ ਦਿੱਤੀ ਜਾਵੇਗੀ : ਨਾਇਬ ਤਹਿਸੀਲਦਾਰ
ਇਸ ਮਾਮਲੇ ਬਾਰੇ ਜਦੋਂ ਬਨੂਡ਼ ਦੀ ਨਾਇਬ ਤਹਿਸੀਲਦਾਰ ਜਸਵੀਰ ਕੌਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਇਲਾਕੇ ਵਿਚ ਕਿਸੇ ਨੂੰ ਵੀ ਮਾਈਨਿੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਪ੍ਰਸ਼ਾਸਨ ਸਰਕਾਰ ਦੇ ਹੁਕਮਾਂ ਨੂੰ ਲਾਗੂ ਕਰਨ ਲਈ ਪਾਬੰਦ ਹੈ।
ਕਰੋਡ਼ਾਂ ਰੁਪਏ ਦਾ ਕਾਰੋਬਾਰ ਕਰਨ ਵਾਲੀ ਮੰਡੀ ’ਚ ਪੱਸਰੀ ਚੁੱਪ
NEXT STORY