ਜਲਾਲਾਬਾਦ (ਸੇਤੀਆ) : ਥਾਣਾ ਸਿਟੀ ਪੁਲਸ ਨੇ ਸ਼ੁੱਕਰਵਾਰ ਬਾਅਦ ਦੁਪਿਹਰ ਸ਼ਹਿਰ ਦੇ ਨਵੇਂ ਬਿਜਲੀ ਘਰ ਦੇ ਕਵਾਰਟਰਾਂ ਤੋਂ 16 ਪੇਟੀਆਂ ਨਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਜਦਕਿ ਦੋਸ਼ੀ ਮੌਕੇ ਤੋਂ ਭੱਜਣ ਵਿਚ ਕਾਮਯਾਬ ਹੋ ਗਿਆ। ਇਥੇ ਦੱਸਣਯੋਗ ਹੈ ਕਿ ਸ਼ਰਾਬ ਤਸਕਰ ਵੀ. ਆਈ. ਪੀ. ਸਟਿੱਕਰ ਲੱਗੀ ਗੱਡੀ ਨੂੰ ਸ਼ਰਾਬ ਤਸਕਰੀ ਵਿਚ ਪ੍ਰਯੋਗ ਕਰ ਰਹੇ ਸਨ। ਜਾਣਕਾਰੀ ਦਿੰਦੇ ਠੇਕੇਦਾਰ ਸੰਨੀ ਧਵਨ ਅਤੇ ਮੁਕੇਸ਼ ਮੈਣੀ ਨੇ ਦੱਸਿਆ ਕਿ ਉਨ੍ਹਾਂ ਨੂੰ ਲਗਾਤਾਰ ਸੂਚਨਾਵਾਂ ਮਿਲ ਰਹੀਆਂ ਸਨ ਕਿ ਆਸ-ਪਾਸ ਇਲਾਕਿਆਂ ਤੋਂ ਸ਼ਰਾਬ ਨੂੰ ਨਜਾਇਜ਼ ਤਰੀਕੇ ਨਾਲ ਜਲਾਲਾਬਾਦ ਵਿਚ ਲਿਆ ਕੇ ਸਸਤੇ ਰੇਟਾਂ ਵਿਚ ਵੇਚੀ ਜਾ ਰਹੀ ਹੈ। ਜਿਸਦੇ ਚਲਦਿਆਂ ਨਾਕੇਬੰਦੀ ਕੀਤੀ ਹੋਈ ਸੀ ਪਰ ਤਸਕਰ ਕਿਸੀ ਤਰ੍ਹਾਂ ਗੱਡੀ ਨੂੰ ਸ਼ਹਿਰ ਦੇ ਅੰਦਰ ਬਿਜਲੀ ਘਰ ਦੇ ਕੁਆਟਰਾਂ ਵਿਚ ਲਿਆਉਣ ਵਿਚ ਸਫਲ ਹੋ ਗਏ ਪਰ ਸਾਡੇ ਆਦਮੀ ਪੂਰੀ ਤਰ੍ਹਾਂ ਪਿੱਛੇ ਲੱਗੇ ਹੋਏ ਸਨ ਅਤੇ ਇਸ ਸੰਬੰਧੀ ਥਾਣਾ ਸਿਟੀ ਪੁਲਸ ਨੂੰ ਸੂਚਿਤ ਕਰਨ ਤੋਂ ਬਾਅਦ ਸਬ ਇੰਸਪੈਕਟਰ ਸਤਵੰਤ ਸਿੰਘ ਦੀ ਅਗਵਾਈ ਹੇਠ 11 ਪੇਟੀਆ ਅੰਗਰੇਜ਼ੀ ਅਤੇ 5 ਪੇਟੀਆਂ ਸੰਤਰਾ ਸ਼ਰਾਬ ਫਿਰੋਜ਼ਪੁਰ ਮਾਰਕਾ ਬਰਾਮਦ ਕਰ ਲਈ ਗਈ।
ਇਸ ਸੰਬੰਧੀ ਜਦੋਂ ਸਬ ਇੰਸਪੈਕਟਰ ਸਤਵੰਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਮੌਕੇ 'ਤੇ ਗੱਡੀ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਹੈ ਅਤੇ ਦੋਸ਼ੀ ਭੱਜਣ ਵਿਚ ਕਾਮਯਾਬ ਹੋ ਗਿਆ। ਉਨ੍ਹਾਂ ਦੱਸਿਆ ਕਿ ਗੱਡੀ ਨੰਬਰ ਡੀਐਲਸੀ-ਬੀਬੀ -0992 ਨੂੰ ਕਬਜ਼ੇ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸ੍ਰੀ ਹੇਮਕੁੰਟ ਸਾਹਿਬ ਤੋਂ ਵੱਡੀ ਖ਼ਬਰ: ਇਨੋਵਾ ਗੱਡੀ ਦੇ ਹਿੱਸੇ ਅਤੇ ਪਗੜੀ ਮਿਲੀ, ਦੇਖੋ ਸਰਚ ਆਪ੍ਰੇਸ਼ਨ ਦੀਆਂ ਤਸਵੀਰਾਂ
NEXT STORY