ਝਬਾਲ(ਹਰਬੰਸ ਲਾਲੂਘੁੰਮਣ)— ਜ਼ਿਲਾ ਆਬਕਾਰੀ ਇੰਸਪੈਕਟਰ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ਨਾਜਾਇਜ਼ ਸ਼ਰਾਬ ਦੇ ਕਾਰੋਬਾਰੀਆਂ ਨੂੰ ਚਿਤਾਵਨੀ ਦਿੰਦਿਆਂ ਮੈਡਮ ਬਲਜਿੰਦਰ ਕੌਰ ਨੇ ਕਿਹਾ ਕਿ ਉਕਤ ਲੋਕ ਆਪਣਾ ਗੋਰਖ ਧੰਦਾ ਬੰਦ ਕਰ ਦੇਣ ਨਹੀਂ ਤਾਂ ਕਾਨੂੰਨ ਦੇ ਸ਼ਿਕੰਜੇ ਤੋਂ ਬੱਚ ਨਹੀਂ ਸਕਣਗੇ। ਵਿਭਾਗੀ ਤੌਰ 'ਤੇ ਮੀਟਿੰਗ ਕਰਦਿਆਂ ਜਿੱਥੇ ਉਨ੍ਹਾਂ ਨੇ ਆਬਕਾਰੀ ਹੇਠਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਨਾਜਾਇਜ਼ ਸ਼ਰਾਬ ਮਾਫੀਏ ਵਿਰੋਧ ਸ਼ਿਕੰਜਾ ਕੱਸਣ ਲਈ ਨਿਦੇਸ਼ ਜਾਰੀ ਕੀਤੇ, ਉਥੇ ਹੀ ਉਨ੍ਹਾਂ ਝਬਾਲ ਖੇਤਰ ਦੇ ਪਿੰਡ ਜਗਤਪੁਰਾ ਸਥਿਤ ਸ਼ਰਾਬ ਦੀ ਹੋ ਰਹੀ ਸਮੱਗਲਿੰਗ 'ਤੇ ਗੰਭੀਰ ਨੋਟਿਸ ਲੈਂਦਿਆਂ ਵਿਭਾਗ ਦੇ ਛਾਪਾਮਾਰ ਦਸਤੇ ਨੂੰ ਹਦਾਇਤਾਂ ਦਿੱਤੀਆਂ ਕਿ ਜਗਤਪੁਰਾ ਸਥਿਤ ਸ਼ਰਾਬ ਦੀ ਸਮੱਗਲਿੰਗ ਕਰਨ ਵਾਲੇ ਲੋਕਾਂ ਦੀ ਸੂਚੀ ਤਿਆਰ ਕਰਕੇ ਉਨ੍ਹਾਂ ਨੂੰ ਸੌਂਪੀ ਜਾਵੇ।
ਉਨ੍ਹਾਂ ਨੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲੇ ਲੋਕਾਂ ਦੀ ਪਿੰਡ ਪੱਧਰ 'ਤੇ ਸੂਚੀ ਤਿਆਰ ਕੀਤੀ ਜਾ ਰਹੀ ਹੈ ਅਤੇ ਅਗਲੇ ਦਿਨਾਂ ਦੌਰਾਨ ਉਕਤ ਲੋਕਾਂ 'ਤੇ ਵਿਭਾਗ ਦੀਆਂ ਟੀਮਾਂ ਵੱਲੋਂ ਛਾਪੇਮਾਰੀ ਕਰਕੇ ਅਜਿਹੇ ਲੋਕਾਂ ਨੂੰ ਕਾਬੂ ਕੀਤਾ ਜਾਵੇਗਾ ਤਾਂ ਜੋ ਸ਼ਰਾਬ ਦੇ ਨਾਲ ਖਤਰਨਾਕ ਸ਼ਰਾਬ ਤਿਆਰ ਕਰਨ ਵਾਲੇ ਲੋਕਾਂ ਨੂੰ ਨੱਥ ਪਾਈ ਜਾ ਸਕੇ। ਜ਼ਿਕਰਯੋਗ ਹੈ ਕਿ ਮੈਡਮ ਬਲਜਿੰਦਰ ਕੌਰ ਪਹਿਲਾਂ ਅੰਮ੍ਰਿਤਸਰ ਦਿਹਾਤੀ ਵਿਖੇ ਬਤੌਰ ਅਬਕਾਰੀ ਇੰਸਪੈਕਟਰ ਤਾਇਨਾਤ ਸਨ, ਜਿਸ ਨੂੰ ਤਰਨਤਾਰਨ ਜ਼ਿਲੇ ਦੀ ਆਬਕਾਰੀ ਇੰਸਪੈਕਟਰ ਰਾਜਵਿੰਦਰ ਕੌਰ ਦੇ ਤਬਾਦਲੇ ਉਪਰੰਤ ਇਥੇ ਨਵੇਂ ਆਬਕਾਰੀ ਇੰਸਪੈਕਟਰ ਵਜੋਂ ਤਾਇਨਾਤ ਕੀਤਾ ਗਿਆ ਹੈ।
ਗੁਰਦੁਆਰਾ ਡਾਂਗਮਾਰ ਸਾਹਿਬ ਦੀ ਬੇਅਬਦੀ ਘਟਨਾ ਦਾ ਗਿਆਨੀ ਹਰਪ੍ਰੀਤ ਸਿੰਘ ਨੇ ਲਿਆ ਸਖਤ ਨੋਟਿਸ
NEXT STORY