ਮੋਗਾ (ਗਰੋਵਰ, ਗੋਪੀ) - ਨਗਰ ਨਿਗਮ ਵੱਲੋਂ ਸ਼ਹਿਰ 'ਚ ਵੱਧ ਰਹੀ ਟ੍ਰੈਫਿਕ ਸਮੱਸਿਆ ਨੂੰ ਦੂਰ ਕਰਨ ਦੇ ਉਦੇਸ਼ ਨਾਲ ਅੱਜ ਸ਼ਹਿਰ ਵਿਚ ਦੂਸਰੇ ਦਿਨ ਵੀ ਨਾਜਾਇਜ਼ ਕਬਜ਼ਿਆਂ ਖਿਲਾਫ ਆਪਣੀ ਮੁਹਿੰਮ ਚਲਾਈ ਗਈ। ਜਾਣਕਾਰੀ ਅਨੁਸਾਰ ਨਿਗਮ ਅਧਿਕਾਰੀਆਂ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਅੱਜ ਸ਼ਹਿਰ ਦੇ ਭੀੜ-ਭਾੜ ਵਾਲੇ ਇਲਾਕਿਆਂ ਤਪਤੇਜ ਸਿੰਘ ਮਾਰਕੀਟ, ਚੌਕ ਸੇਖਾਂ, ਮੇਨ ਬਾਜ਼ਾਰ, ਰੇਲਵੇ ਅੰਡਰ ਬ੍ਰਿਜ ਆਦਿ 'ਚ ਦੁਕਾਨਦਾਰਾਂ ਵੱਲੋਂ ਦੁਕਾਨਾਂ ਮੂਹਰੇ ਵਧਾ ਕੇ ਰੱਖੇ ਗਏ ਸਾਮਾਨ ਨੂੰ ਜ਼ਬਤ ਕੀਤਾ ਗਿਆ। ਨਿਗਮ ਅਧਿਕਾਰੀਆਂ ਅਨੁਸਾਰ ਨਿਗਮ ਦੀ ਨਾਜਾਇਜ਼ ਕਬਜ਼ਿਆਂ ਖਿਲਾਫ ਮੁਹਿੰਮ ਨਿਰੰਤਰ ਜਾਰੀ ਰਹੇਗੀ।
ਗੰਦਗੀ ਨਾਲ ਜੂਝਦੇ ਲੋਕਾਂ ਨੇ ਆਖਿਰ ਆਪਣੇ ਹੱਥੀਂ ਸੰਵਾਰਿਆ ਕਾਜ
NEXT STORY