ਜਲੰਧਰ (ਵੈੱਬ ਡੈਸਕ)- ਰਾਧਾ ਸੁਆਮੀ ਡੇਰਾ ਬਿਆਸ ਦੀ ਸੰਗਤ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ। ਦਰਅਸਲ ਮਾਰਚ ਮਹੀਨੇ ਤੋਂ ਸਤਿਸੰਗ ਦੇ ਸਮੇਂ ਵਿਚ ਤਬਦੀਲੀ ਕਰ ਦਿੱਤੀ ਗਈ ਹੈ। ਨਵੇਂ ਸਮੇਂ ਦੇ ਮੁਤਾਬਕ 1 ਮਾਰਚ ਤੋਂ ਸਤਿਸੰਗ ਸਵੇਰੇ 9.30 ਵਜੇ ਹੋਇਆ ਕਰੇਗਾ। ਇਥੇ ਦੱਸਣਯੋਗ ਹੈ ਕਿ ਪਹਿਲਾਂ ਸਤਿਸੰਗ ਦਾ ਇਹ ਸਮਾਂ 10 ਵਜੇ ਦਾ ਸੀ।
ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਡੇਰਾ ਬਿਆਸ ਵੱਲੋਂ ਡੇਰੇ ਵਿਚ ਵੀ. ਆਈ. ਪੀ. ਕਲਚਰ ਵੀ ਖ਼ਤਮ ਕੀਤਾ ਜਾ ਚੁੱਕਾ ਹੈ। ਡੇਰੇ ਦੇ ਇਸ ਕਦਮ ਦਾ ਉਦੇਸ਼ ਸੰਗਤ ਵਿਚ ਸਾਰੇ ਸ਼ਰਧਾਲੂਆਂ ਨੂੰ ਬਰਾਬਰ ਮਹੱਤਵ ਦੇਣਾ ਅਤੇ ਅਧਿਆਤਮਿਕ ਏਕਤਾ ਨੂੰ ਉਤਸ਼ਾਹਤ ਕਰਨਾ ਹੈ। ਹੁਣ ਡੇਰਾ ਬਿਆਸ ਦੇ ਸਤਿਸੰਗ ਵਿਚ ਬੈਠਣ ਦਾ ਕੋਈ ਵਿਸ਼ੇਸ਼ ਪ੍ਰਬੰਧ ਨਹੀਂ ਹੋਵੇਗਾ ਅਤੇ ਸਾਰੇ ਸ਼ਰਧਾਲੂ ਇਕੋ ਜਗ੍ਹਾ 'ਤੇ ਬੈਠਣਗੇ। ਇਹ ਫ਼ੈਸਲਾ ਏਕਤਾ ਅਤੇ ਸਮਾਨਤਾ ਦੀ ਭਾਵਨਾ ਨੂੰ ਉਤਸ਼ਾਹਿਤ ਕਰੇਗਾ ਅਤੇ ਸੰਗਤ ਨੇ ਇਸ ਨੂੰ ਇਕ ਸ਼ਲਾਘਾਯੋਗ ਕਦਮ ਦੱਸਿਆ ਹੈ।
ਇਹ ਵੀ ਪੜ੍ਹੋ : ਪੰਜਾਬ ਪੁਲਸ ਦੇ ASI ਨੇ ਕਰਵਾਈ ਬੱਲੇ-ਬੱਲੇ, 'ਵਰਲਡ ਬੁੱਕ ਆਫ਼ ਰਿਕਾਰਡਜ਼'’ਚ ਦਰਜ ਹੋਇਆ ਨਾਂ
ਜ਼ਿਕਰਯੋਗ ਹੈ ਕਿ ਜਦੋਂ ਵੀ ਕੋਈ ਕੁਦਰਤੀ ਆਫ਼ਤ ਆਉਂਦੀ ਹੈ ਤਾਂ ਡੇਰਾ ਬਿਆਸ ਹਮੇਸ਼ਾ ਪੀੜਤਾਂ ਲਈ ਮਦਦ ਲਈ ਵੱਧ ਚੜ੍ਹ ਕੇ ਹਿੱਸਾ ਪਾਉਂਦਾ ਹੈ। ਹੁਣ ਵੀ ਜ਼ਿਲ੍ਹਾ ਅੰਮ੍ਰਿਤਸਰ ਵਿਚਲੇ ਕਰੀਬ 6 ਹਜ਼ਾਰ ਟੀ. ਬੀ. ਦੇ ਮਰੀਜ਼ਾਂ ਨੂੰ ਪ੍ਰੋਟੀਨ ਭਰਪੂਰ ਖਾਣਾ ਵੀ ਰਾਧਾ ਸੁਆਮੀ ਸਤਿਸੰਗ ਬਿਆਸ ਵੱਲੋਂ ਪ੍ਰਦਾਨ ਕਰਵਾਇਆ ਜਾ ਰਿਹਾ ਹੈ। ਡੇਰਾ ਬਿਆਸ ਦੇ ਸੇਵਾਦਾਰਾਂ ਵੱਲੋਂ ਸ਼ੁੱਧ ਭੋਜਨ ਤਿਆਰ ਕਰਕੇ ਅਤੇ ਉਸ ਨੂੰ ਪੈਕਲੰਚ ਵਜੋਂ ਤਿਆਰ ਕਰਕੇ ਬਿਨਾਂ ਕਿਸੇ ਭੇਦਭਾਵ ਦੇ ਜ਼ਿਲ੍ਹੇ ਵਿਚਲੇ ਟੀ. ਬੀ. ਮਰੀਜ਼ਾਂ ਦੇ ਘਰ ਤੱਕ ਪੁੱਜਦਾ ਕੀਤਾ ਜਾ ਰਿਹਾ ਹੈ ਅਤੇ ਇਹ ਸੇਵਾ ਡੇਰਾ ਬਿਆਸ ਦੇ ਪੈਰੋਕਾਰਾਂ ਵੱਲੋਂ ਹੀ ਬਾਖੂਬੀ ਨਿਭਾਈ ਜਾ ਰਹੀ ਹੈ।
ਇਹ ਵੀ ਪੜ੍ਹੋ : 10 ਮਾਰਚ ਨੂੰ ਲੈ ਕੇ ਪੰਜਾਬ 'ਚ ਹੋ ਗਿਆ ਵੱਡਾ ਐਲਾਨ, ਵਧ ਗਈ ਹਲਚਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪਿੰਡ ਸਤੋਜ ’ਚ ਖ਼ਾਲਿਸਤਾਨੀ ਨਾਅਰੇ ਲਿਖਣ ਤੇ ਝੰਡਾ ਚੜ੍ਹਾਉਣ ਦੇ ਮਾਮਲੇ ’ਚ 6 ਵਿਅਕਤੀ ਗ੍ਰਿਫ਼ਤਾਰ
NEXT STORY