ਲੁਧਿਆਣਾ (ਸੰਨੀ) : ਲੁਧਿਆਣਾ ਵਾਸੀਆਂ ਲਈ ਜ਼ਰੂਰੀ ਖ਼ਬਰ ਹੈ। ਦਰਅਸਲ ਡੇਹਲੋਂ-ਸਾਹਨੇਵਾਲ ਰੋਡ 'ਤੇ ਖ਼ਾਨਪੁਰ ਸੂਏ ਦੀ ਪੁਲੀ ਦਾ ਨਵੇਂ ਸਿਰੇ ਤੋਂ ਨਿਰਮਾਣ ਕੀਤਾ ਜਾਣਾ ਹੈ। ਇਸ ਕਾਰਨ ਇਕ ਮਹੀਨੇ ਤੱਕ ਇਸ ਰੂਟ 'ਤੇ ਟ੍ਰੈਫਿਕ ਬੰਦ ਰਹੇਗੀ। ਇਸ ਦੇ ਮੱਦੇਨਜ਼ਰ ਟ੍ਰੈਫਿਕ ਪੁਲਸ ਵਲੋਂ ਲੋਕਾਂ ਨੂੰ ਅਪੀਲ ਕੀਕੀ ਗਈ ਹੈ ਕਿ ਉਹ ਬਦਲਵੇਂ ਰਸਤਿਆਂ ਦਾ ਇਸਤੇਮਾਲ ਕਰਨ।
ਇਹ ਵੀ ਪੜ੍ਹੋ : ਜਵਾਨ ਹੁੰਦੇ ਪੁੱਤ ਦੀ ਵੀ ਨਾ ਕੀਤੀ ਸ਼ਰਮ, ਸਭ ਹੱਦਾਂ ਟੱਪ Boyfriend ਨਾਲ ਭੱਜੀ, ਕਰਾ ਲਿਆ ਵਿਆਹ (ਵੀਡੀਓ)
ਟ੍ਰੈਫਿਕ ਪੁਲਸ ਵਲੋਂ ਜਾਰੀ ਰੂਟ ਪਲਾਨ ਮੁਤਾਬਕ ਕੋਹੜਾ, ਸਾਹਨੇਵਾਲ ਵੱਲ ਆਉਣ ਵਾਲੇ ਭਾਰੀ ਵਾਹਨ, ਜਿਨ੍ਹਾਂ ਨੇ ਡੇਹਲੋਂ ਜਾਂ ਮਾਲੇਰਕੋਟਲਾ ਰੋਡ 'ਤੇ ਜਾਣਾ ਹੈ, ਉਹ ਟਿੱਬਾ ਨਹਿਰ ਪੁਲ ਤੋਂ ਸਾਊਥ ਬਾਈਪਾਸ, ਗਿੱਲ ਨਹਿਰ ਪੁਲ ਤੋਂ ਹੁੰਦੇ ਹੋਏ ਮਾਲੇਰਕੋਟਲਾ ਰੋਡ 'ਤੇ ਜਾਣ। ਇਸੇ ਤਰ੍ਹਾਂ ਡੇਹਲੋਂ-ਮਾਲੇਰਕੋਟਲਾ ਰੋਡ ਤੋਂ ਸਾਹਨੇਵਾਲ ਜਾਂ ਦੋਰਾਹਾ ਵੱਲ ਜਾਣ ਵਾਲੇ ਭਾਰੀ ਵਾਹਨ ਡੇਹਲੋਂ ਚੌਂਕ ਤੋਂ ਗਿੱਲ ਨਹਿਰ ਪੁਲ ਵਾਇਆ ਟਿੱਬਾ ਨਹਿਰ ਪੁਲ, ਸਾਹਨੇਵਾਲ, ਕੋਹੜਾ ਅਤੇ ਚੰਡੀਗੜ੍ਹ ਵੱਲ ਜਾਣ।
ਇਹ ਵੀ ਪੜ੍ਹੋ : ਗੁਰੂ ਨਗਰੀ 'ਚ ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਹਮਲਾਵਰਾਂ ਨੇ ਤਾੜ-ਤਾੜ ਚਲਾਈਆਂ ਗੋਲੀਆਂ
ਦੋਰਾਹਾ ਵਲੋਂ ਆਉਣ ਵਾਲੇ ਭਾਰੀ ਵਾਹਨ, ਜਿਨ੍ਹਾਂ ਨੇ ਡੇਹਲੋਂ-ਮਾਲੇਰਕੋਟਲਾ ਰੋਡ 'ਤੇ ਜਾਣਾ ਹੈ, ਉਹ ਸਾਊਥ ਬਾਈਪਾਸ ਹੁੰਦੇ ਹੋਏ ਗਿੱਲ ਨਹਿਰ ਪੁਲ ਤੋਂ ਮਾਲੇਰਕੋਟਲਾ ਰੋਡ ਵੱਲ ਜਾਣ। ਇਸ ਦੇ ਨਾਲ ਹੀ ਹਲਕੇ ਵਾਹਨ ਖ਼ਾਨਪੁਰ ਪਿੰਡ ਵਿਚਕਾਰੋਂ ਲੰਘਦੇ ਹੋਏ ਅੱਗੇ ਜਾ ਸਕਣਗੇ। ਟ੍ਰੈਫਿਕ ਪੁਲਸ ਵਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਥਾਂ-ਥਾਂ ਬੋਰਡ ਵੀ ਲਾ ਦਿੱਤੇ ਗਏ ਹਨ ਅਤੇ ਕੁੱਝ ਮੁਲਾਜ਼ਮਾਂ ਨੂੰ ਵੀ ਡਿਊਟੀ 'ਤੇ ਤਾਇਨਾਤ ਕਰ ਦਿੱਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲਾਰੈਂਸ ਬਿਸ਼ਨੋਈ ਗੈਂਗ ਦੇ 5 ਖ਼ਤਰਨਾਕ ਸ਼ੂਟਰ ਹਥਿਆਰਾਂ ਸਣੇ ਗ੍ਰਿਫ਼ਤਾਰ
NEXT STORY