ਚੰਡੀਗੜ੍ਹ (ਪਾਲ) : ਐੱਚ. ਆਈ. ਵੀ. ਦਾ ਡਾਇਗਨੋਜ਼ ਜਿੰਨਾ ਜਲਦੀ ਹੋਵੇਗਾ, ਬੀਮਾਰੀ ਨੂੰ ਸਹੀ ਮੈਨੇਜ ਕਰਨਾ ਓਨਾ ਸੌਖਾ ਹੋ ਜਾਂਦਾ ਹੈ। ਐਡਵਾਂਸ ਤਕਨਾਲੋਜੀ ਤੇ ਦਵਾਈਆਂ ਨੇ ਹੁਣ ਇਸ ਦੀ ਰੋਕਥਾਮ ਪਹਿਲਾਂ ਨਾਲੋਂ ਬਿਹਤਰ ਕਰ ਦਿੱਤੀ ਹੈ ਪਰ ਇਨ੍ਹਾਂ ਮਰੀਜ਼ਾਂ ਨੂੰ ਹੋਰ ਬੀਮਾਰੀਆਂ ਹੋਣ ਦਾ ਖ਼ਤਰਾ ਵਧੇਰੇ ਹੁੰਦਾ ਹੈ। ਇਸ ਲਈ ਐਮਰਜੈਂਸੀ 'ਚ ਮਰੀਜ਼ ਨੂੰ ਵਾਰ-ਵਾਰ ਹਸਪਤਾਲ ਆਉਣਾ ਪੈਂਦਾ ਹੈ। ਮਰੀਜ਼ ਨੂੰ ਸਭ ਤੋਂ ਵੱਡੀ ਸਮੱਸਿਆ ਉਦੋਂ ਹੁੰਦੀ ਹੈ, ਜਦੋਂ ਉਹ ਕਿਸੇ ਹੋਰ ਸ਼ਹਿਰ 'ਚ ਰਹਿੰਦਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਰਜਿਸਟਰੀ ਨੂੰ ਲੈ ਕੇ ਬੇਹੱਦ ਵੱਡਾ ਘਪਲਾ! ਹੋਸ਼ ਉਡਾ ਦੇਵੇਗੀ ਖ਼ਬਰ, ਨਹੀਂ ਹੋਵੇਗਾ ਯਕੀਨ
ਮਰੀਜ਼ਾਂ ਦੀ ਸਹੂਲਤ ਨੂੰ ਧਿਆਨ 'ਚ ਰੱਖਦਿਆਂ ਪੀ. ਜੀ. ਆਈ., ਐੱਚ. ਆਈ. ਵੀ ਮਰੀਜ਼ਾਂ ਲਈ ਹੈਲਪਲਾਈਨ ਸ਼ੁਰੂ ਕਰਨ ਜਾ ਰਿਹਾ ਹੈ। ਇਹ ਇਕ ਅਧਿਕਾਰਤ ਨੰਬਰ ਹੋਵੇਗਾ, ਜੋ ਸਿਰਫ ਪੀ. ਜੀ.ਆਈ. 'ਚ ਇਲਾਜ ਅਧੀਨ ਰਜਿਸਟਰਡ ਐੱਚ. ਆਈ. ਵੀ. ਮਰੀਜ਼ਾਂ ਲਈ ਹੋਵੇਗਾ। ਪੀ. ਜੀ. ਆਈ. ਸੈਂਟਰਜ਼ ਆਫ਼ ਐਕਸੀਲੈਂਸ ਪ੍ਰੋਗਰਾਮ ਦੇ ਡਾਇਰੈਕਟਰ ਡਾ. ਅਮਨ ਸ਼ਰਮਾ ਮੁਤਾਬਕ ਹੁਣ ਤੱਕ ਡਾਕਟਰ ਨਿੱਜੀ ਤੌਰ 'ਤੇ ਮਰੀਜ਼ਾਂ ਨਾਲ ਸੰਪਰਕ 'ਚ ਰਹਿੰਦੇ ਸਨ ਪਰ ਹੈਲਪਲਾਈਨ ਸ਼ੁਰੂ ਹੋਣ ਨਾਲ ਇਕ ਸਹੀ ਚੈਨਲ ਬਣ ਸਕੇਗਾ।
ਇਹ ਵੀ ਪੜ੍ਹੋ : ਜ਼ਮੀਨਾਂ ਦੇ ਕੁਲੈਕਟਰ ਰੇਟਾਂ ਨੂੰ ਲੈ ਕੇ ਵੱਡੀ ਅਪਡੇਟ, ਜਾਣੋ ਕਦੋਂ ਤੋਂ ਹੋਣਗੇ ਲਾਗੂ
ਉਨ੍ਹਾਂ ਕਿਹਾ ਕਿ ਕਈ ਵਾਰ ਮਰੀਜ਼ ਸਾਡੇ ਕੋਲ ਦਵਾਈਆਂ ਅਤੇ ਰਿਪੋਰਟਾਂ ਦਿਖਾਉਣ ਲਈ ਆਉਂਦੇ ਹਨ। ਕੁੱਝ ਦਵਾਈਆਂ ਉਨ੍ਹਾਂ 'ਤੇ ਰੀਐਕਸ਼ਨ ਕਰਦੀਆਂ ਹਨ, ਅਜਿਹੇ ਹਾਲਾਤ 'ਚ ਉਨ੍ਹਾਂ ਨੂੰ ਦੁਬਾਰਾ ਹਸਪਤਾਲ ਆਉਣਾ ਪੈਂਦਾ ਹੈ। ਇਸ ਲਈ ਮਰੀਜ਼ਾਂ ਦਾ ਸਮਾਂ ਬਚਾਉਣ ਲਈ ਇਸ ਨਾਲ ਮਦਦ ਮਿਲੇਗੀ। ਉਹ ਆਪਣੀ ਰਿਪੋਰਟ ਸਾਨੂੰ ਫੋਨ ਰਾਹੀਂ ਭੇਜ ਸਕਣਗੇ। ਜੇਕਰ ਕਿਸੇ ਮਰੀਜ਼ ਨੂੰ ਕੋਈ ਐਮਰਜੈਂਸੀ ਹੁੰਦੀ ਹੈ ਤਾਂ ਉਸ ਨੂੰ ਇੰਤਜ਼ਾਰ ਨਹੀਂ ਕਰਨਾ ਪਵੇਗਾ, ਐਮਰਜੈਂਸੀ ਕੰਸਲਟੈਂਸ਼ਨ ਉਸ ਨੂੰ ਮਿਲ ਸਕੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗਰਮੀ ਆਉਣ ਤੋਂ ਪਹਿਲਾਂ ਪੰਜਾਬੀਆਂ ਲਈ ਖ਼ਤਰੇ ਦੀ ਘੰਟੀ! ਚਿੰਤਾ ਭਰੀ ਖ਼ਬਰ ਆਈ ਸਾਹਮਣੇ
NEXT STORY