ਮਾਨਸਾ (ਜੱਸਲ)-ਦੇਸ਼ 'ਚ ਸਮੋਗ ਦਾ ਕਾਹਰ ਬਹੁਤ ਵੱਧ ਰਿਹਾ ਸੀ ਪਰ ਥੋੜੇ ਦਿਨ ਪਹਿਲਾਂ ਪਏ ਮੀਂਹ ਨਾਲ ਹਵਾ ਪ੍ਰਦੂਸ਼ਣ ਖਤਮ ਹੋ ਗਿਆ ਹੈ। ਹਵਾ ਪ੍ਰਦੂਸ਼ਣ ਦਿਲ ਦੇ ਮਰੀਜ਼ਾਂ, ਦਮੇ ਦੇ ਮਰੀਜ਼ਾਂ ਲਈ ਬਹੁਤ ਘਾਤਕ ਹੈ। ਮਾਨਸਾ ਸ਼ਹਿਰ ਦੇ ਵਾਰਡ-25 ਅੰਦਰ ਹਵਾ ਪ੍ਰਦਸ਼ੂਣ ਕਾਰਨ ਸਾਹ ਦਮੇ ਦੀ ਬਿਮਾਰੀ ਦਾ ਸ਼ਿਕਾਰ 3 ਵਿਅਕਤੀਆਂ ਦੀ ਮੌਤ ਹੋ ਗਈ। ਜਿੰਨ੍ਹਾਂ ਇਕ ਨੋਜਵਾਨ ਲੜਕਾ, ਇਕ ਨੌਜਵਾਨ ਲੜਕੀ ਅਤੇ ਇਕ ਬਜ਼ੁਰਗ ਸ਼ਾਮਲ ਹਨ। ਤਿੰਨੇ ਮ੍ਰਿਤਕ ਗਰੀਬ ਪਰਿਵਾਰਾਂ ਨਾਲ ਸਬੰਧਤ ਹਨ। ਉਨ੍ਹਾਂ ਦੀ ਮੌਤ ਦੀ ਖਬਰ ਸੁਣਦਿਆ ਵਾਰਡ ਵਾਸੀਆਂ 'ਚ ਸੋਗ ਦੀ ਦੌੜ ਗਈ, ਭਾਵੇ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀ ਸਖਤੀ ਅਤੇ ਪੰਜਾਬ ਸਰਕਾਰ ਵੱਲੋਂ ਪਰਾਲੀ ਸਾੜਨ ਤੇ ਪਾਬੰਦੀ ਲਗਾਈ ਹੋਈ ਹੈ ਪਰ ਕਿਸਾਨਾਂ ਵੱਲੋਂ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਦਾ ਰੁਝਾਨ ਜਾਰੀ ਹੈ।
ਵਾਰਡ ਨੰਬਰ 25 ਦੀ ਕੌਂਸਲਰ ਕਰਨੈਲ ਕੌਰ, ਮੱਘਰ ਸਿੰਘ, ਭੁਪਿੰਦਰ ਸਿੰਘ ਆਦਿ ਨੇ ਦੱਸਿਆ ਕਿ ਪਰਾਲੀ ਦੀ ਅੱਗ ਲਾਉਣ ਤੇ ਫੈਲੇ ਧੂੰਏ ਨਾਲ ਸਾਹ ਦਮੇ ਦੀ ਬਿਮਾਰੀ ਕਾਰਨ ਲੜਕੀ ਕਰਮਜੀਤ ਕੌਰ 19 ਸਾਲ, ਜਸਵੰਤ ਸਿੰਘ 36 ਸਾਲਾਂ ਅਤੇ 60 ਸਾਲਾਂ ਬਜ਼ੁਰਗ ਮੇਜਰ ਸਿੰਘ ਦੀ ਮੌਤ ਹੋ ਗਈ। ਉਨ੍ਹਾਂ ਪੰਜਾਬ ਸਰਕਾਰ ਤੋ ਮੰਗ ਕੀਤੀ ਕਿ ਮ੍ਰਿਤਕਾਂ ਦੇ ਪਰਿਵਾਰਾਂ ਦੀ ਢੁੱਕਵੀਂ ਆਰਥਿਕ ਸਹਾਇਤਾ ਕੀਤੀ ਜਾਵੇ।
ਪੰਜਾਬ ਦੀਆਂ ਖਾਸ ਖਬਰਾਂ ਲਈ ਦੇਖੋ ਜਗ ਬਾਣੀ ਖਬਰਨਾਮਾ
NEXT STORY