ਜਲੰਧਰ(ਅਨਿਲ ਪਾਹਵਾ)– ਪੰਜਾਬ ’ਚ ਫਰਵਰੀ 2022 ਦੇ ਆਸ-ਪਾਸ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਇਨ੍ਹਾਂ ਚੋਣਾਂ ਤੋਂ ਪਹਿਲਾਂ ਜਦੋਂ ਸਾਰੀਆਂ ਸਿਆਸੀ ਪਾਰਟੀਆਂ ਲਈ ਤਿਆਰੀ ਕਰਨ ਦਾ ਸਮਾਂ ਸੀ ਤਾਂ ਪੰਜਾਬ ਕਾਂਗਰਸ ਆਪਣੇ ਬਿਖਰਦੇ ਸਾਮਰਾਜ ਨੂੰ ਬਚਾਉਣ ’ਚ ਜੁਟੀ ਹੈ।
ਕਾਂਗਰਸ ਦੀ ਹਾਲਤ ਤਾਂ ਸ਼ਾਇਦ ਹੁਣ ਹਰ ਬੱਚੇ ਦੀ ਜ਼ੁਬਾਨ ’ਤੇ ਹੈ ਪਰ ਅਸੀਂ ਤੁਹਾਨੂੰ ਉਹ ਸਭ ਦੱਸਾਂਗੇ ਜੋ ਸ਼ਾਇਦ ਤੁਹਾਡੇ ਲਈ ਜਾਣਨਾ ਜ਼ਰੂਰੀ ਹੈ। ਗੱਲ ਕਰਦੇ ਹਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ, ਜੋ ਸੁਣਿਆ ਹੈ ਕਿ ਇਕ ਨਵੀਂ ਪਾਰਟੀ ਬਣਾ ਕੇ ਚੋਣ ਮੈਦਾਨ ਵਿਚ ਉਤਰਨ ਦੀ ਤਿਆਰੀ ਕਰ ਰਹੇ ਹਨ। ਕੈਪਟਨ ਦੀ ਇਸ ਤਿਆਰੀ ਵਿਚ ਫਿਲਹਾਲ ਉਨ੍ਹਾਂ ਨਾਲ ਕਥਿਤ ਤੌਰ ’ਤੇ 28 ਵਿਅਕਤੀ ਦੱਸੇ ਜਾ ਰਹੇ ਹਨ ਪਰ ਨਾਲ ਹੀ ਇਹ ਵੀ ਚਰਚਾ ਹੈ ਕਿ ਕੈਪਟਨ ਨੂੰ ਭਾਜਪਾ ਦਾ ਬੈਕਅਪ ਮਿਲਣ ਵਾਲਾ ਹੈ, ਜਿਸ ਦੀ ਚਰਚਾ ਕੈਪਟਨ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਮੀਟਿੰਗ ਪਿੱਛੋਂ ਹੋਰ ਤੇਜ਼ ਹੋ ਗਈ ਹੈ।
ਇਹ ਵੀ ਪੜ੍ਹੋ- ਗੁਰਲਾਲ ਹੱਤਿਆ ਕਾਂਡ : ਘਟਨਾ ਤੋਂ ਇਕ ਦਿਨ ਪਹਿਲਾਂ ਸ਼ੂਟਰਾਂ ਨੂੰ ਪਨਾਹ ਦੇਣ ਵਾਲੇ ਲੋਕਾਂ ਦੀ ਜਲਦ ਹੋਵੇਗੀ ਪਛਾਣ
ਸੀਟ ਸ਼ੇਅਰ ’ਤੇ ਚੱਲ ਰਹੀ ਹੈ ਗੱਲ
ਪੰਜਾਬ ’ਚ 2022 ਦੀਆਂ ਵਿਧਾਨ ਸਭਾ ਚੋਣਾਂ ਲੜਨ ਲਈ ਕੈਪਟਨ ਪੰਜਾਬ ਵਿਕਾਸ ਮੰਚ ਨਾਂ ਦੀ ਪਾਰਟੀ ਬਣਾਉਣਗੇ। ਇਸ ਸਬੰਧੀ ਚਰਚਾ ਦਾ ਬਾਜ਼ਾਰ ਗਰਮ ਹੈ। ਪਾਰਟੀ ਇਹੀ ਹੋਵੇਗੀ ਜਾਂ ਕੁਝ ਹੋਰ ਨਾਂ ਹੋਵੇਗਾ, ਇਹ ਜ਼ਿਆਦਾ ਮਾਅਨੇ ਨਹੀਂ ਰੱਖਦਾ ਪਰ ਭਾਜਪਾ ਨਾਲ ਕੈਪਟਨ ਦੀ ਕੀ ਗੱਲ ਚੱਲ ਰਹੀ ਹੈ, ਉਹ ਚੀਜ਼ ਜ਼ਿਆਦਾ ਮਾਅਨੇ ਰੱਖਦੀ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਵਿਚ ਕੈਪਟਨ ਤੇ ਭਾਜਪਾ ਦਰਮਿਆਨ 62:55 ਦੇ ਅਨੁਪਾਤ ’ਤੇ ਚਰਚਾ ਚੱਲ ਰਹੀ ਹੈ। ਪਤਾ ਲੱਗਾ ਹੈ ਕਿ ਕੈਪਟਨ ਪੰਜਾਬ ਵਿਚ ਆਪਣੀ ਪਾਰਟੀ ਨਾਲ ਭਾਜਪਾ ਦਾ ਗਠਜੋੜ ਕਰਨ ਦੀ ਤਿਆਰੀ ਕਰ ਰਹੇ ਹਨ।
ਕੁਲ 117 ਸੀਟਾਂ ’ਚੋਂ ਕੈਪਟਨ ਦੀ ਪਾਰਟੀ 62 ਅਤੇ ਭਾਜਪਾ 55 ਸੀਟਾਂ ’ਤੇ ਚੋਣ ਲੜੇਗੀ। ਅਜੇ ਤਕ ਇਸ ਅਨੁਪਾਤ ’ਤੇ ਹੀ ਚਰਚਾ ਚੱਲ ਰਹੀ ਹੈ।
ਇਹ ਵੀ ਪੜ੍ਹੋ- ਪੰਜਾਬ ਸਰਕਾਰ ਵੱਲੋਂ ਦੋ IPS ਸਣੇ ਤਿੰਨ ਪੁਲਸ ਅਧਿਕਾਰੀਆਂ ਦੇ ਤਬਾਦਲੇ
ਭਾਜਪਾ ਨੂੰ ਮਿਲਣਗੀਆਂ ਜ਼ਿਆਦਾ ਸੀਟਾਂ
ਸ਼੍ਰੋਮਣੀ ਅਕਾਲੀ ਦਲ ਨਾਲ ਪੰਜਾਬ ਵਿਚ ਭਾਜਪਾ ਦੇ ਗਠਜੋੜ ਤਹਿਤ ਆਖਰੀ ਚੋਣ 2017 ਵਿਚ ਲੜੀ ਗਈ ਸੀ। ਇਸ ਚੋਣ ਤਕ 117 ਵਿਚੋਂ ਭਾਜਪਾ ਦੇ ਹਿੱਸੇ ਵਿਚ 23 ਸੀਟਾਂ ਆਉਂਦੀਆਂ ਸਨ ਅਤੇ ਬਾਕੀ ਸੀਟਾਂ ’ਤੇ ਸ਼੍ਰੋਮਣੀ ਅਕਾਲੀ ਦਲ ਚੋਣ ਲੜਦੀ ਸੀ।
ਇਹੀ ਰਵਾਇਤ ਸਾਲਾਂ ਤੋਂ ਚੱਲਦੀ ਆ ਰਹੀ ਸੀ ਪਰ ਕੈਪਟਨ ਨਾਲ ਪੰਜਾਬ ਵਿਚ ਭਾਜਪਾ 55 ਸੀਟਾਂ ’ਤੇ ਚੋਣ ਲੜੇਗੀ, ਜਿਨ੍ਹਾਂ ਵਿਚੋਂ ਜ਼ਿਆਦਾਤਰ ਸੀਟਾਂ ਸ਼ਹਿਰੀ ਇਲਾਕਿਆਂ ਦੀਆਂ ਹਨ।
ਪਾਰਟੀ ਬਣਾ ਕੇ ਪਹਿਲਾਂ ਵੀ ਹਾਰ ਦਾ ਸਵਾਦ ਚੱਖ ਚੁੱਕੇ ਹਨ ਕੈਪਟਨ
ਪੰਜਾਬ ’ਚ ਕੈਪਟਨ ਅਮਰਿੰਦਰ ਸਿੰਘ ਵੱਖ ਪਾਰਟੀ ਬਣਾਉਣ ਦੀ ਤਿਆਰੀ ਤਾਂ ਕਰ ਰਹੇ ਹਨ ਪਰ ਉਹ ਕਿੰਨੇ ਸਫਲ ਹੁੰਦੇ ਹਨ, ਇਹ ਸਪਸ਼ਟ ਨਹੀਂ। ਕੈਪਟਨ ਦੇ ਜੇ ਕਾਂਗਰਸ ਵਿਚ ਰਹਿਣ ਤੋਂ ਪਹਿਲਾਂ ਦੇ ਦੌਰ ’ਤੇ ਨਜ਼ਰ ਮਾਰੀਏ ਤਾਂ ਉਸ ਵੇਲੇ ਕੈਪਟਨ ਕੋਈ ਜ਼ਿਆਦਾ ਸਫਲ ਨਹੀ ਹੋਏ ਸਨ। 1992 ਵਿਚ ਵੀ ਕੈਪਟਨ ਨੇ ਇਕ ਪਾਰਟੀ ਦਾ ਗਠਨ ਕੀਤਾ ਸੀ, ਜਿਸ ਦਾ ਨਾਂ ਸ਼੍ਰੋਮਣੀ ਅਕਾਲੀ ਦਲ (ਪੰਥਕ) ਰੱਖਿਆ ਗਿਆ ਸੀ। ਉਸ ਦੌਰ ਵਿਚ ਉਨ੍ਹਾਂ ਪਾਰਟੀ ਬਣਾਈ ਅਤੇ ਚੋਣ ਮੈਦਾਨ ਵਿਚ ਉਤਰੇ ਪਰ ਦਿਲਚਸਪ ਗੱਲ ਹੈ ਕਿ ਪਟਿਆਲਾ ਵਿਧਾਨ ਸਭਾ ਸੀਟ, ਜਿੱਥੋਂ ਉਹ ਹੁਣ ਚੋਣ ਲੜਦੇ ਹਨ, ਉਸ ਸੀਟ ’ਤੇ 1998 ਵਿਚ ਹੋਈਆਂ ਚੋਣਾਂ ਵਿਚ ਉਨ੍ਹਾਂ ਨੂੰ ਸਿਰਫ 856 ਵੋਟਾਂ ਮਿਲੀਆਂ ਸਨ। ਇਹ ਕੈਪਟਨ ਲਈ ਬਹੁਤ ਮੁਸ਼ਕਲ ਭਰਿਆ ਦੌਰ ਸੀ। ਕੈਪਟਨ 1980 ਵਿਚ ਸਿਆਸਤ ’ਚ ਆਏ ਸਨ ਅਤੇ ਸਾਬਕਾ ਪ੍ਰਧਾਨ ਮੰਤਰੀ ਸਵ. ਰਾਜੀਵ ਗਾਂਧੀ ਦੇ ਕਹਿਣ ’ਤੇ ਉਹ ਕਾਂਗਰਸ ਵਿਚ ਸ਼ਾਮਲ ਹੋਏ ਸਨ। ਉਸ ਵੇਲੇ ਕੈਪਟਨ ਪੰਜਾਬ ਦਾ ਚਿਹਰਾ ਸਨ ਪਰ 1984 ਵਿਚ ਗੋਲਡਨ ਟੈਂਪਲ ’ਤੇ ਫੌਜੀ ਕਾਰਵਾਈ ਕਾਰਨ ਨਾਰਾਜ਼ ਹੋ ਕੇ ਉਨ੍ਹਾਂ ਨੇ ਕਾਂਗਰਸ ਪਾਰਟੀ ਛੱਡ ਦਿੱਤੀ ਸੀ।
ਇਹ ਵੀ ਪੜ੍ਹੋ- ਗੁਰਦੁਆਰਾ ਸਾਹਿਬ ’ਚ ਹੋਣ ਲੱਗੀ ਸੀ ਬੇਅਦਬੀ ਦੀ ਘਟਨਾ, ਪਿੰਡ ਵਾਸੀਆਂ ਨੇ ਵਿਅਕਤੀ ਨੂੰ ਕੀਤਾ ਕਾਬੂ (ਵੀਡੀਓ)
1992 ’ਚ ਬਣਾਈ ਸੀ ਵੱਖਰੀ ਪਾਰਟੀ
1992 ਵਿਚ ਜਦੋਂ ਕੈਪਟਨ ਨੇ ਆਪਣੀ ਵੱਖਰੀ ਪਾਰਟੀ ਬਣਾਈ ਤਾਂ ਉਸ ਪਾਰਟੀ ਨੂੰ 6 ਸਾਲ ਤਕ ਉਨ੍ਹਾਂ ਨੇ ਸਿੰਜਿਆ। ਉਸ ਸਮੇਂ ਕੈਪਟਨ ਖੁਦ ਨੂੰ ਕਾਂਗਰਸ ਤੋਂ ਵੱਖ ਹੋ ਕੇ ਪੰਜਾਬ ਦਾ ਚਿਹਰਾ ਬਣਾਉਣ ਲਈ ਕੋਸ਼ਿਸ਼ ਕਰਦੇ ਰਹੇ ਪਰ ਇਹ ਦੌਰ ਉਨ੍ਹਾਂ ਲਈ ਸਭ ਤੋਂ ਮੁਸ਼ਕਲਾਂ ਭਰਿਆ ਰਿਹਾ। 1998 ਦੀਆਂ ਵਿਧਾਨ ਸਭਾ ਚੋਣਾਂ ਵਿਚ ਕੈਪਟਨ ਨੂੰ ਲੱਗਾ ਕਿ ਹੁਣ 6 ਸਾਲ ਦੀ ਮਿਹਨਤ ਦਾ ਫਲ ਮਿਲੇਗਾ। ਇਸ ਲਈ ਉਹ ਚੋਣ ਮੈਦਾਨ ਵਿਚ ਉਤਰ ਗਏ ਪਰ ਇਸ ਸੀਟ ’ਤੇ ਉਨ੍ਹਾਂ ਨੂੰ ਮੂੰਹ ਦੀ ਖਾਣੀ ਪਈ। ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਉਨ੍ਹਾਂ ਨੂੰ ਹਰਾ ਦਿੱਤਾ। ਜਿੱਥੇ ਕਿਹਾ ਜਾ ਰਿਹਾ ਸੀ ਕਿ ਕੈਪਟਨ ਇਸ ਸੀਟ ਤੋਂ ਵੱਡੇ ਫਰਕ ਨਾਲ ਜਿੱਤਣਗੇ, ਉੱਥੇ ਹੀ ਸਾਰੇ ਕਿਆਸ ਸਿਫਰ ਹੋ ਗਏ ਅਤੇ ਕੈਪਟਨ ਸਿਰਫ 856 ਵੋਟਾਂ ’ਤੇ ਸਿਮਟ ਗਏ। ਇਸ ਤੋਂ ਬਾਅਦ 1998 ਵਿਚ ਕੈਪਟਨ ਦੀ ਸ਼੍ਰੋਮਣੀ ਅਕਾਲੀ ਦਲ (ਪੰਥਕ) ਦਾ ਕਾਂਗਰਸ ਵਿਚ ਰਲੇਵਾਂ ਹੋ ਗਿਆ।
ਭਾਜਪਾ ਦੇ ਨਿਸ਼ਾਨੇ ’ਤੇ 45 ਸੀਟਾਂ
ਸ਼੍ਰੋਮਣੀ ਅਕਾਲੀ ਦਲ ਨਾਲੋਂ ਭਾਜਪਾ ਦੇ ਵੱਖ ਹੋਣ ਤੋਂ ਬਾਅਦ ਉਂਝ ਤਾਂ ਪਾਰਟੀ ਨੇ 117 ਸੀਟਾਂ ’ਤੇ ਚੋਣ ਲੜਨੀ ਹੈ ਪਰ ਪਾਰਟੀ ਅੰਦਰ ਜੋ ਤਿਆਰੀ ਚੱਲ ਰਹੀ ਹੈ, ਉਸ ਵਿਚ ਮੁੱਖ ਨਿਸ਼ਾਨੇ ’ਤੇ ਸਿਰਫ 45 ਸੀਟਾਂ ਹਨ। ਇਹ ਸਾਰੀਆਂ 45 ਸੀਟਾਂ ਸ਼ਹਿਰੀ ਇਲਾਕਿਆਂ ਨਾਲ ਸਬੰਧਤ ਹਨ, ਜਿਨ੍ਹਾਂ ’ਤੇ ਪਾਰਟੀ ਪੂਰਾ ਧਿਆਨ ਲਾ ਕੇ ਕੰਮ ਕਰ ਰਹੀ ਹੈ। ਉਂਝ ਤਾਂ ਪਾਰਟੀ ਦੇ ਸੂਤਰ ਦੱਸਦੇ ਹਨ ਕਿ ਸਾਰੀਆਂ ਸੀਟਾਂ ’ਤੇ ਉਮੀਦਵਾਰ ਖੜ੍ਹੇ ਕੀਤੇ ਜਾਣਗੇ ਪਰ ਪੂਰਾ ਜ਼ੋਰ ਇਨ੍ਹਾਂ ਨਿਰਧਾਰਤ 45 ਸੀਟਾਂ ਨੂੰ ਜਿੱਤਣ ਵੱਲ ਹੀ ਲਾਇਆ ਜਾਵੇਗਾ।
NRI ਪਤੀ ਚਾਹੁੰਦਾ ਸੀ ਪੁੱਤ, ਹੋਈਆਂ ਜੁੜਵਾ ਧੀਆਂ, ਫਿਰ ਪਤਨੀ ਦੀ ਕੁੱਟਮਾਰ ਕਰਕੇ ਕੱਢਿਆ ਘਰੋਂ
NEXT STORY