ਕਪੂਰਥਲਾ, (ਗੌਰਵ)- ਤਿਉਹਾਰਾਂ ਦਾ ਸੀਜ਼ਨ ਨੇੜੇ ਆਉਂਦੇ ਹੀ ਸ਼ਹਿਰ ਦੇ ਕਈ ਛੋਟੇ-ਮੋਟੇ ਹੋਟਲਾਂ ਅਤੇ ਢਾਬਿਆਂ 'ਚ ਚੱਲਣ ਲੱਗ ਪਈ ਸ਼ਰਾਬ ਤੇ ਕਬਾਬ ਦੀ ਖੇਡ। ਆਬਕਾਰੀ ਵਿਭਾਗ ਦੀ ਢਿੱਲੀ ਕਾਰਜਪ੍ਰਣਾਲੀ ਦੇ ਕਾਰਨ ਹਾਲਾਤ ਇੰਨੇ ਵਿਗੜ ਗਏ ਹਨ ਕਿ ਸ਼ਹਿਰ ਦੇ ਜ਼ਿਆਦਾਤਰ ਇਲਾਕਿਆਂ 'ਚ ਸ਼ਰਾਬ ਪੀਣ ਦੇ ਲੋਕ ਆਮ ਵੇਖੇ ਜਾ ਸਕਦੇ ਹਨ। ਇਸ ਦੇ ਬਾਵਜੂਦ ਵੀ ਸੰਬੰਧਤ ਵਿਭਾਗ ਵਲੋਂ ਕੋਈ ਐਕਸ਼ਨ ਨਾ ਲੈਣਾ ਕਈ ਸਵਾਲੀਆ ਨਿਸ਼ਾਨ ਖੜ੍ਹੇ ਕਰ ਰਿਹਾ ਹੈ।
ਵੱਖ-ਵੱਖ ਖੇਤਰਾਂ 'ਚ ਵੇਖਿਆ ਜਾ ਸਕਦਾ ਹੈ ਸ਼ਰਾਬ ਪੀਣ ਦਾ ਨਜ਼ਾਰਾ
'ਜਗ ਬਾਣੀ' ਟੀਮ ਨੇ ਜਦੋਂ ਦੇਰ ਸ਼ਾਮ ਸ਼ਹਿਰ ਦੇ ਕਾਂਜਲੀ ਰੋਡ, ਨਕੋਦਰ ਰੋਡ, ਕਾਲਾ ਸੰਘਿਆਂ ਫਾਟਕ, ਜਲੰਧਰ ਰੋਡ, ਕਰਤਾਰਪੁਰ ਰੋਡ ਅਤੇ ਸੁਲਤਾਨਪੁਰ ਰੋਡ ਦਾ ਦੌਰਾ ਕੀਤਾ ਤਾਂ ਕਈ ਢਾਬਿਆਂ 'ਚ ਸ਼ਰੇਆਮ ਸ਼ਰਾਬ ਅਤੇ ਕਬਾਬ ਦਾ ਨਜ਼ਾਰਾ ਵੇਖਣ ਨੂੰ ਮਿਲਿਆ। ਜਿਸ ਦੌਰਾਨ ਸ਼ਰਾਬ ਦੀਆਂ ਬੋਤਲਾਂ ਨਾਲ ਲੋਕ ਜਿਥੇ ਨਸ਼ੇ 'ਚ ਮਦਹੋਸ਼ ਨਜ਼ਰ ਆਏ, ਉਥੇ ਹੀ ਇਨ੍ਹਾਂ ਢਾਬਾ ਮਾਲਕਾਂ ਨੂੰ ਇਸ ਦਾ ਕੋਈ ਖੌਫ ਵੇਖਣ ਨੂੰ ਨਹੀਂ ਮਿਲਿਆ। ਕਈ ਥਾਵਾਂ ਦੇ ਤਾਂ ਹਾਲਾਤ ਇਨ੍ਹੇ ਮਾੜੇ ਨਜ਼ਰ ਆਏ ਕਿ ਇਥੇ ਵੱਡੀ ਗਿਣਤੀ 'ਚ ਸ਼ਰਾਬੀਆਂ ਦਾ ਝੁੰਡ ਵੇਖਣ ਨੂੰ ਮਿਲਿਆ।
ਕਈ ਥਾਵਾਂ 'ਤੇ ਸ਼ਰਾਬੀ ਕਰਦੇ ਹਨ ਧੱਕੇਸ਼ਾਹੀ
ਕਈ ਥਾਵਾਂ 'ਤੇ ਸ਼ਰਾਬੀ ਇਸ ਕਦਰ ਧੱਕੇਸ਼ਾਹੀ 'ਤੇ ਉਤਰ ਆਉਂਦੇ ਹਨ ਕਿ ਸ਼ਰਾਬ ਪੀਣ ਦੌਰਾਨ ਉਹ ਕਈ ਵਾਰ ਆਪਸ ਵਿਚ ਹੀ ਉਲਝ ਜਾਂਦੇ ਹਨ ਅਤੇ ਸੰਬੰਧਤ ਢਾਬਾ ਮਾਲਕ ਇਸ ਦਾ ਨਜ਼ਾਰਾ ਵੇਖਦੇ ਹਨ। ਜਿਸ ਦੇ ਕਾਰਨ ਇਨ੍ਹਾਂ ਖੇਤਰਾਂ 'ਚੋਂ ਚੰਗੇ ਪਰਿਵਾਰਾਂ ਦੇ ਲੋਕ ਰਾਤ ਨੂੰ ਨਹੀਂ ਨਿਕਲਦੇ।
ਕੀ ਕਹਿੰਦੇ ਹਨ ਈ. ਟੀ. ਓ.
ਇਸ ਸੰਬੰਧੀ ਜਦੋਂ ਈ. ਟੀ. ਓ. ਆਬਕਾਰੀ ਮਲਕੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਨਾਜਾਇਜ਼ ਤੌਰ 'ਤੇ ਸ਼ਰਾਬ ਪਿਲਾਉਣ ਵਾਲੇ ਢਾਬਾ ਮਾਲਕਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਅਜਿਹੇ ਢਾਬਾ ਮਾਲਕਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
ਬੋਲੈਰੋ ਜੀਪ ਪਲਟੀ, 2 ਜ਼ਖਮੀ
NEXT STORY