ਫਿਰੋਜ਼ਪੁਰ, (ਕੁਮਾਰ)- ਇਥੇ ਪਿਛਲੇ ਕਾਫੀ ਸਮੇਂ ਤੋਂ ਮੋਟਰਸਾਈਕਲ, ਕਾਰ ਚੋਰ ਗਿਰੋਹ ਅਤੇ ਔਰਤਾਂ ਦੇ ਪਰਸ ਤੇ ਚੇਨੀਆਂ ਆਦਿ ਖੋਹਣ ਵਾਲੇ ਗਿਰੋਹ ਸਰਗਰਮ ਹਨ, ਜਦਕਿ ਘਰਾਂ, ਦੁਕਾਨਾਂ, ਕੋਠੀਆਂ, ਸੇਵਾ ਕੇਂਦਰਾਂ ਤੇ ਸਰਕਾਰੀ ਸਕੂਲਾਂ ਵਿਚ ਚੋਰੀਆਂ ਹੋਣਾ ਵੀ ਆਮ ਗੱਲ ਬਣ ਗਈ ਹੈ।
ਪ੍ਰਾਪਤ ਜਾਣਕਾਰੀ ਦੇ ਅਨੁਸਾਰ ਬੀਤੀ ਦੁਪਹਿਰ ਫਿਰੋਜ਼ਪੁਰ ਸ਼ਹਿਰ ਦੇ ਮਾਲ ਰੋਡ 'ਤੇ ਆਂਧਰਾ ਬੈਂਕ ਦੇ ਕੋਲ ਜ਼ਿਲਾ ਫਿਰੋਜ਼ਪੁਰ ਪ੍ਰਸ਼ਾਸਨ ਵੱਲੋਂ ਬਣਾਈ ਗਈ ਪਾਰਕਿੰਗ ਵਿਚ ਇਕ ਮੋਟਰਸਾਈਕਲ 'ਤੇ ਆਇਆ ਲੁਟੇਰਾ, ਖੜ੍ਹੀ ਕਾਰ ਦੇ ਸ਼ੀਸ਼ੇ ਤੋੜ ਕੇ ਉਸ ਵਿਚੋਂ ਇਕ ਬੈਗ ਕੱਢ ਕੇ ਲੈ ਗਿਆ ਅਤੇ ਇਸ ਲੁਟੇਰੇ ਦੀ ਵਾਰਦਾਤ ਦੀ ਸਾਰੀ ਕਾਰਵਾਈ ਬਿਲਡਿੰਗ ਦੇ ਉਪਰ ਵਾਲੇ ਹਿੱਸੇ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ। ਪ੍ਰਾਪਤ ਸੂਚਨਾ ਦੇ ਅਨੁਸਾਰ ਇਥੋਂ ਦੇ ਪ੍ਰਾਈਵੇਟ ਬੈਂਕ ਦੇ ਕਰਮਚਾਰੀਆਂ ਨੇ ਆਪਣੀ ਸਫੇਦ ਰੰਗ ਦੀ ਕਾਰ ਇਸ ਪਾਰਕਿੰਗ ਵਿਚ ਖੜ੍ਹੀ ਕੀਤੀ ਸੀ, ਜਿਸ ਵਿਚ ਇਕ ਬੈਗ ਪਿਆ ਸੀ। ਲੁਟੇਰੇ ਨੇ ਇੱਟ ਮਾਰ ਕੇ ਪਹਿਲਾਂ ਕਾਰ ਦੇ ਸ਼ੀਸ਼ੇ ਤੋੜੇ ਅਤੇ ਫਿਰ ਕਾਰ ਵਿਚੋਂ ਬੈਗ ਕੱਢ ਕੇ ਮੋਟਰਸਾਈਕਲ 'ਤੇ ਫਰਾਰ ਹੋ ਗਿਆ। ਬੈਂਕ ਕਰਮਚਾਰੀ ਵੱਲੋਂ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਕੀਤੀ ਗਈ ਲੁਟੇਰੇ ਦੀ ਫੋਟੋ ਤੇ ਸੀ. ਡੀ. ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਸ ਨੂੰ ਦੇ ਦਿੱਤੀ ਗਈ ਹੈ ਅਤੇ ਪੁਲਸ ਵੱਲੋਂ ਲੁਟੇਰੇ ਦੀ ਤਲਾਸ਼ ਕੀਤੀ ਜਾ ਰਹੀ ਹੈ।
ਜੇਕਰ ਕਾਂਗਰਸ ਨੇ ਕੇਸ ਦਰਜ ਕਰਨੇ ਹਨ ਤਾਂ ਮੇਰੇ 'ਤੇ ਕਰੇ : ਸੁਖਬੀਰ
NEXT STORY