ਅੰਮ੍ਰਿਤਸਰ - ਐੱਸ. ਵਾਈ. ਐੱਲ (ਸਤਲੁਜ ਯਮੁਨਾ ਲਿੰਕ ਨਹਿਰ) ਨੂੰ ਲੈ ਕੇ ਹਰਿਆਣਾ 'ਚ ਇਨੈਲੋ ਵੱਲੋ ਮੰਗਲਵਾਰ ਪ੍ਰਦਰਸ਼ਨ ਕੀਤੇ ਜਾਵੇਗਾ, ਇਸ ਤਹਿਤ ਪੰਜਾਬ ਦੀਆਂ ਗੱਡੀਆਂ ਨੂੰ ਹਰਿਆਣਾ 'ਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ। ਇਸ ਨੂੰ ਲੈ ਕਿ ਲੋਕ ਅੱਜ ਸਵੇਰ ਤੋਂ ਹੀ ਦੂਜੇ ਰੂਟਾਂ ਦਾ ਸਹਾਰਾ ਲੈ ਰਹੇ ਹਨ।
ਹਰਿਆਣਾ 'ਚ ਇਨੇਲੋ ਵੱਲੋਂ ਪੰਜਾਬ ਵਿਚ ਆਉਣ ਵਾਲੀਆਂ ਬੱਸਾਂ ਨੂੰ ਰੋਕਣ ਤਹਿਤ ਪੰਜਾਬ 'ਚ ਇਸ ਦਾ ਬੁਰਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਇਸ ਦੇ ਤਹਿਤ ਦਿੱਲੀ ਜਾਣ ਵਾਲੀ ਬੱਸਾਂ ਅੱਜ ਬੰਦ ਰਹਿਣਗੀਆਂ। ਅੱਜ ਸਵੇਰੇ ਅੰਮ੍ਰਿਤਸਰ ਦੇ ਬੱਸ ਸਟੈਂਡ 'ਚ ਬੱਸਾਂ ਦਾ ਇਕੱਠ ਦੇਖਣ ਨੂੰ ਮਿਲਿਆ। ਪੰਜਾਬ 'ਚ ਇਹ ਲੰਬੀ ਦੂਰੀ ਦੀਆਂ ਬੱਸ ਪੰਜਾਬ ਵਿਚੋਂ ਬਾਹਰ ਜਾਣ ਲਈ ਦਿੱਲੀ ਦੇ ਰਾਸਤੇ 'ਤੇ ਨਹੀਂ ਗਈਆਂ। ਇਸ ਦੌਰਾਨ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੱਸਾਂ ਦੇ ਡਰਾਈਵਰਾਂ ਦਾ ਕਹਿਣਾ ਹੈ ਕਿ ਅੱਜ ਉਨ੍ਹਾਂ ਨੂੰ ਪ੍ਰਸਾਸ਼ਨ ਵੱਲੋਂ ਅੰਦੇਸ਼ ਹੈ ਕਿ ਉਹ ਕੋਈ ਵੀ ਬੱਸ ਦਿੱਲੀ, ਹਰਿਆਣਾ ਮਾਰਗ ਉੱਤੇ ਨਹੀਂ ਜਾਵੇਗੀ। ਇਸ ਦੇ ਨਾਲ ਹੀ ਹਰੀਨਾ ਰੋਡਵੇਜ਼ ਦੀਆਂ ਜੋ ਬੱਸਾਂ ਪੰਜਾਬ 'ਚ ਹਨ ਉਹ ਨਹੀਂ ਜਾ ਸਕਦੀਆਂ। ਹਰਿਆਣਾ, ਦਿੱਲੀ, ਉੱਤਰ ਪ੍ਰਦੇਸ਼ ਦੇ ਕੁਝ ਹਿੱਸਿਆਂ 'ਚ ਬੱਸਾਂ ਨਹੀਂ ਜਾ ਸਕਦੀਆਂ। ਉੱਥੇ ਹੀ ਯਾਤਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕੀ ਆਪਣੀ ਰਾਜਨੀਤੀ 'ਚ ਆਮ ਜਨਤਾ ਨੂੰ ਕਿਉਂ ਪਰੇਸ਼ਾਨ ਕੀਤਾ ਜਾ ਰਿਹਾ ਹੈ। ਆਮ ਜਨਤਾਂ ਨੂੰ ਪਰੇਸ਼ਾਨ ਕਰਨਾ ਗਲਤ ਹੈ।
ਪੰਜਾਬੀ ਸੇਵਾ ਨੂੰ ਫਿਰ ਤੋਂ ਸ਼ੁਰੂ ਕਰੇਗਾ ਆਲ ਇੰਡੀਆ ਰੇਡੀਓ
NEXT STORY