ਫਾਜ਼ਿਲਕਾ (ਲੀਲਾਧਰ) : ਭਾਰਤ-ਪਾਕਿਸਤਾਨ ਸੁਰੱਖਿਆ ਅਧਿਕਾਰੀਆਂ ਦੀ ਮਹੀਨੇਵਾਰ ਮੀਟਿੰਗ ਇਸ ਵਾਰ ਪਾਕਿਸਤਾਨੀ ਖੇਤਰ 'ਚ ਹੋਈ। ਇਸ ਮੀਟਿੰਗ 'ਚ ਸ਼ਾਮਲ ਹੋਣ ਲਈ ਬੀ.ਐੱਸ.ਐੱਫ. ਦੇ ਅਧਿਕਾਰੀ ਪਾਕਿਸਤਾਨੀ ਖੇਤਰ ਦੇ ਜੇ.ਸੀ.ਪੀ. ਟਾਵਰ ਦੇ ਕਾਂਫ੍ਰੈਂਸ ਹਾਲ 'ਚ ਵਿਸ਼ੇਸ਼ ਤੌਰ 'ਤੇ ਪਹੁੰਚੇ।

ਪਾਕਿਸਤਾਨੀ ਸਰਜਮੀ 'ਤੇ ਪਹੁੰਚਣ 'ਤੇ ਬੀ.ਐੱਸ.ਐੱਫ. ਦੇ ਕਮਾਂਡੈਂਟ ਐੱਚ.ਐੱਸ. ਯਾਦਵ ਨੂੰ ਪਾਕਿਸਤਾਨੀ ਰੇਂਜਰਸ ਨੇ ਸਲਾਮੀ ਦਿੱਤੀ। ਉੱਥੇ ਪਾਕਿਸਤਾਨੀ ਰੇਂਜਰਸ ਦੇ ਵਿੰਗ ਕਮਾਂਡਰ ਅਸਲ ਉਲਾਹ ਅਤੇ ਹੋਰਨਾਂ ਅਧਿਕਾਰੀਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਉਸ ਤੋਂ ਬਾਅਦ ਆਯੋਜਿਤ ਕੀਤੀ ਮੀਟਿੰਗ ਦੌਰਾਨ ਦੋਵਾਂ ਦੇਸ਼ਾਂ ਦੇ ਸੁਰੱਖਿਆ ਅਧਿਕਾਰੀਆਂ ਨੇ ਸਰਹੱਦ ਦੇ ਆਲੇ-ਦੁਆਲੇ ਅਸਾਮਾਜਿਕ ਅਨਸਰਾਂ 'ਤੇ ਨਜ਼ਰ ਰੱਖਣ ਅਤੇ ਸਰਹੱਦ 'ਤੇ ਅਮਨ ਸ਼ਾਂਤੀ ਬਣਾਈ ਰੱਖਣ 'ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਤੋਂ ਇਲਾਵਾ ਹੋਰਨਾਂ ਛੋਟੇ ਮੋਟੇ ਬਿੰਦੂਆਂ 'ਤੇ ਚਰਚਾ ਕੀਤੀ ਗਈ ਤਾਂਕਿ ਸਰਹੱਦ 'ਤੇ ਮਾਹੌਲ ਸ਼ਾਂਤੀਪੂਰਵਕ ਬਣਿਆ ਰਹੇ।
ਅਣਪਛਾਤੇ ਚੋਰ ਨਕਦੀ, ਗਹਿਣੇ ਅਤੇ ਹੋਰ ਸਾਮਾਨ ਲੈ ਕੇ ਹੋਏ ਫਰਾਰ
NEXT STORY