ਪਟਿਆਲਾ - ਪਟਿਆਲਾ ਸ਼ਹਿਰ ਦੇ ਗੁਰੂ ਨਾਨਕ ਨਗਰ ਦੇ ਨੌਜਵਾਨ ਅਭਿਜੀਤ ਅੱਤਰੀ ਨੇ ਸ਼ਹਿਰ ਦਾ ਨਾਮ ਰੌਸ਼ਨ ਕਰਦੇ ਹੋਏ ਭਾਰਤੀ ਸੈਨਾ 'ਚ ਲੈਫਟੀਨੈਂਟ ਦੇ ਤੌਰ 'ਤੇ ਜੁਆਇਨ ਕਰ ਲਿਆ ਹੈ। ਬੀਤੇ ਦਿਨੀਂ ਬਿਹਾਰ ਦੇ ਪਾਸਿੰਗ ਆਉਟ ਪਰੇਡ ਦੌਰਾਨ 4 ਸਾਲ ਦੀ ਟ੍ਰੇਨਿੰਗ ਤੋਂ ਬਾਅਦ ਅਭਿਜੀਤ ਅੱਤਰੀ ਆਪਣੇ ਘਰ ਪਹੁੰਚੇ ਤਾਂ ਇਲਾਕੇ ਦੇ ਲੋਕਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ।
ਅਭਿਜੀਤ ਅੱਤਰੀ ਨੇ ਕਿਹਾ ਕਿ ਉਨ੍ਹਾਂ ਦੀ ਮਾਂ ਸ਼ਮਾ ਸ਼ਰਮਾ ਅਤੇ ਪਿਤਾ ਪਰਮਜੀਤ ਸ਼ਰਮਾ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਅਤੇ ਅਧਿਆਪਕਾਂ ਦੀ ਪ੍ਰੇਰਨਾ ਨਾਲ ਹੀ ਉਨ੍ਹਾਂ ਨੇ ਭਾਰਤੀ ਸੈਨਾ 'ਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰਨ ਦਾ ਫੈਸਲਾ ਕੀਤਾ। ਪਰਿਵਾਰ ਅਤੇ ਅਧਿਆਪਕਾਂ ਦੇ ਆਸ਼ੀਰਵਾਦ ਨਾਲ ਸੰਭਵ ਹੋ ਸਕਿਆ ਹੈ। ਲੈਫਟੀਨੈਂਟ ਅੱਤਰੀ ਨੇ ਕਿਹਾ ਕਿ ਉਨ੍ਹਾਂ ਦੇ ਦਾਦਾ ਅਤੇ ਮਾਤਾ-ਪਿਤਾ ਦਾ ਸੁਪਨਾ ਸੀ ਕਿ ਉਹ ਫੌਜ 'ਚ ਅਫਸਰ ਬਣੇ, ਜਿਸ ਤੋਂ ਬਾਅਦ ਉਨ੍ਹਾਂ ਨੇ ਸ਼ੁਰੂ ਤੋਂ ਹੀ ਇਸ ਦੀ ਤਿਆਰੀ ਸ਼ੁਰੂ ਕਰ ਦਿੱਤੀ ਸੀ। 4 ਸਾਲਾਂ ਦੀ ਸਖਤ ਮਿਹਨਤ ਤੋਂ ਬਾਅਦ ਉਨ੍ਹਾਂ ਦਾ ਲਕਸ਼ ਪੂਰਾ ਹੋਇਆ ਹੈ।
ਅੱਤਰੀ ਦਾ ਕਹਿਣਾ ਹੈ ਕਿ ਭਾਰਤੀ ਸੈਨਾ 'ਚ ਜਾ ਕੇ ਉਹ ਪੰਜਾਬ ਦੇ ਇਤਿਹਾਸ ਨੂੰ ਦੁਹਰਾਉਣਗੇ। ਪੰਜਾਬ ਨੇ ਹਮੇਸ਼ਾ ਹੀ ਦੇਸ਼ ਦੀ ਰੱਖਿਆ 'ਚ ਮੁੱਖ ਰੋਲ ਅਦਾ ਕੀਤਾ ਹੈ। ਅੱਤਰੀ ਦੇ ਪਿਤਾ ਪਰਮਜੀਤ ਸ਼ਰਮਾ ਦਾ ਕਹਿਣਾ ਹੈ ਕਿ ਅਭਿਜੀਤ ਸ਼ਰਮਾ 'ਚ ਸ਼ੁਰੂ ਤੋਂ ਹੀ ਦੇਸ਼ ਭਗਤੀ ਦੇ ਗੁਣ ਸਨ। ਦੇਸ਼ ਸੇਵਾ ਦਾ ਜਜਬਾ ਹੋਣ ਦੇ ਚੱਲਦੇ ਹੀ ਉਨ੍ਹਾਂ ਨੇ ਫੌਜ 'ਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰਨ ਦਾ ਫੈਸਲਾ ਲਿਆ, ਜਿਸ ਨਾਲ ਪੂਰਾ ਪਰਿਵਾਰ ਖੁਸ਼ ਹੈ।
ਭਿਆਨਕ ਸੜਕ ਹਾਦਸੇ 'ਚ ਨਿਕਲੇ ਇਸ ਵਿਅਕਤੀ ਦੇ ਸਾਹ
NEXT STORY