ਜੈਤੋ (ਰਘੂਨੰਦਨ ਪਰਾਸ਼ਰ) : ਰੇਲ ਗੱਡੀਆਂ ਵਿਚ ਬਹੁਤ ਘੱਟ ਯਾਤਰੀ ਹੋਣ ਕਾਰਨ ਸੁਪਰਫਾਸਟ, ਮੇਲ ਅਤੇ ਐਕਸਪ੍ਰੈਸ ਸਪੈਸ਼ਲ ਟ੍ਰੇਨਾਂ ਦੇ ਸੰਚਾਲਨ ’ਤੇ ਬੈਨ ਲਗਾ ਰਹੀ ਹੈ। ਇਸ ਤੋਂ ਇਲਾਵਾ ਰੇਲ ਗੱਡੀਆਂ ਦੇ ਫੇਰਿਆਂ ਵਿਚ ਵੀ ਕਮੀ ਕੀਤੀ ਜਾ ਰਹੀ ਹੈ। ਰੇਲਵੇ ਨੇ ਹੁਣ ਤੱਕ ਸੈਂਕੜੇ ਰੇਲ ਗੱਡੀਆਂ ਨੂੰ ਰੱਦ ਕਰ ਦਿੱਤਾ ਹੈ। ਉੱਤਰੀ ਰੇਲਵੇ ਨੇ ਹੁਣ 4 ਰੇਲ ਗੱਡੀਆਂ ਦੇ ਸੰਚਾਲਨ ’ਤੇ ਬੈਨ ਲਗਾ ਦਿੱਤਾ ਹੈ। ਰੇਲਵੇ ਨੇ ਜਿਨ੍ਹਾਂ ਟ੍ਰੇਨਾਂ ’ਤੇ ਬੈਨ ਲਗਾਇਆ ਹੈ, ਉਨ੍ਹਾਂ ਵਿਚ ਟ੍ਰੇਨ ਨੰਬਰ 04735 ਸ਼੍ਰੀਗੰਗਾਨਗਰ-ਅੰਬਾਲਾ ਕੈਂਟ ਸਪੈਸ਼ਲ ਐਕਸਪ੍ਰੈਸ 19 ਮਈ ਤੋਂ ਅਤੇ ਰੇਲ ਨੰਬਰ 04736 ਅੰਬਾਲਾ ਕੈਂਟ-ਸ਼੍ਰੀਗੰਗਾਨਗਰ ਸਪੈਸ਼ਲ ਐਕਸਪ੍ਰੈਸ 20 ਮਈ ਤੋਂ, ਰੇਲ ਨੰਬਰ 2481 ਜੋਧਪੁਰ - ਦਿੱਲੀ ਸਰਾਏ ਰੋਹਿਲਾ ਸੁਪਰਫਾਸਟ ਸਪੈਸ਼ਲ 19 ਮਈ ਤੋਂ ਅਤੇ ਟ੍ਰੇਨ ਨੰਬਰ 02482 ਦਿੱਲੀ ਸਰਾਏ ਰੋਹਿਲਾ ਸੁਪਰਫਾਸਟ ਸਪੈਸ਼ਲ 20 ਮਈ ਤੋਂ ਰੱਦ ਕੀਤੀਆਂ ਗਈਆਂ ਹਨ।
ਇਹ ਵੀ ਪੜ੍ਹੋ : ਕੋਰੋਨਾ ਮਹਾਮਾਰੀ ਦੇ ਕਹਿਰ ਦਰਮਿਆਨ ਪੰਜਾਬ ਦੇ ਪਿੰਡਾਂ ਲਈ ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਐਲਾਨ
ਇਸੇ ਤਰ੍ਹਾਂ ਰੇਲਵੇ ਨੇ ਰੇਲ ਗੱਡੀਆਂ ਦੇ ਫੇਰਿਆਂ ਵਿਚ ਕਮੀ ਕੀਤੀ ਹੈ ਜਿਨ੍ਹਾਂ ਵਿਚ ਰੇਲ ਨੰਬਰ 09613 ਅਜਮੇਰ-ਅੰਮ੍ਰਿਤਸਰ ਸਪੈਸ਼ਲ ਐਕਸਪ੍ਰੈਸ (ਹਫਤੇ ਵਿਚ 2 ਦਿਨ) ਸਿਰਫ 19 ਮਈ ਤੋਂ ਬੁੱਧਵਾਰ ਨੂੰ ਚੱਲੇਗੀ, ਜਦੋਂਕਿ ਰੇਲ ਨੰਬਰ 09614 ਅੰਮ੍ਰਿਤਸਰ-ਅਜਮੇਰ ਸਪੈਸ਼ਲ ਐਕਸਪ੍ਰੈਸ ਹਫਤੇ ਵਿਚ ਦੋ ਦਿਨ ਚੱਲਣ ਵਾਲੀ ਹੁਣ 23 ਸ਼ਨੀਵਾਰ ਨੂੰ ਚਲਿਆ ਕਰੇਗੀ। ਰੇਲਗੱਡੀ ਨੰਬਰ 09611 ਅਜਮੇਰ-ਅੰਮ੍ਰਿਤਸਰ ਸਪੈਸ਼ਲ ਐਕਸਪ੍ਰੈਸ 22 ਮਈ ਤੋਂ ਸ਼ਨੀਵਾਰ ਨੂੰ ਰਵਾਨਾ ਹੋਵੇਗੀ ਅਤੇ ਰੇਲ ਨੰਬਰ 09612 ਅੰਮ੍ਰਿਤਸਰ-ਅਜਮੇਰ ਸਪੈਸ਼ਲ ਐਕਸਪ੍ਰੈਸ ਹੁਣ 20 ਮਈ ਤੋਂ ਦੋ ਦਿਨ ਦੀ ਥਾਂ ਵੀਰਵਾਰ ਨੂੰ ਰਵਾਨਾ ਹੋਵੇਗੀ। ਇਹ ਅਗਲੇ ਆਦੇਸ਼ ਤੱਕ ਜਾਰੀ ਰਹੇਗਾ।
ਇਹ ਵੀ ਪੜ੍ਹੋ : ਨਵੀਂ ਪਾਰਟੀ ਬਣਾਉਣ ਤੋਂ ਇਕ ਦਿਨ ਬਾਅਦ ਢੀਂਡਸਾ ਤੇ ਬਾਜਵਾ ਵਿਚਾਲੇ ਮੁਲਾਕਾਤ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਜ਼ਿਲ੍ਹਾ ਸੰਗਰੂਰ ’ਚ ਕੋਰੋਨਾ ਦਾ ਕਹਿਰ ਜਾਰੀ, 11 ਵਿਅਕਤੀਆਂ ਦੀ ਮੌਤ ਸਣੇ, 208 ਨਵੇਂ ਮਾਮਲੇ ਆਏ ਸਾਹਮਣੇ
NEXT STORY