ਅੰਮ੍ਰਿਤਸਰ, (ਨੀਰਜ)- ਧੁੰਦ ਕਾਰਣ ਸਰਹੱਦ ਪਾਰ ਵਾਲੇ ਸਮੱਗਲਰਾਂ ਦੀਆਂ ਸਰਗਰਮੀਆਂ ਤੇਜ ਹੋ ਜਾਂਦੀਆਂ ਹਨ। ਇਸ ਦੇ ਤਹਿਤ ਸਮੱਗਲਰਾਂ ਵੱਲੋਂ ਅੰਮ੍ਰਿਤਸਰ ਦੀ ਪਾਕਿ-ਭਾਰਤ ਸਰਹੱਦ ’ਤੇ ਛੱਡੀ ਗਈ 60 ਕਰੋੜ ਦੀ ਹੈਰੋਇਨ ਬਰਾਮਦ ਕਰ ਕੇ ਬੀ. ਐੱਸ. ਐੱਫ. ਦੇ ਜਵਾਨਾਂ ਨੇ ਸਮੱਗਲਰਾਂ ਦੇ ਇਰਾਦਿਆਂ ਨੂੰ ਨਾਕਾਮ ਕਰ ਦਿੱਤਾ ।
ਜਾਣਕਾਰੀ ਮੁਤਾਬਕ ਭਾਰਤ-ਪਾਕਿ ਸਰਹੱਦ ’ਤੇ ਤਾਇਨਾਤ ਬੀ. ਐੱਸ. ਐੱਫ. ਦੀ 88 ਬਟਾਲੀਅਨ ਦੇ ਜਵਾਨਾਂ ਨੂੰ ਰਾਤ ਦੀ ਗਸ਼ਤ ਦੌਰਾਨ ਫੈਂਸਿੰਗ ਲਾਈਨ ਦੇ ਨਜ਼ਦੀਕ ਸ਼ੱਕ ਹੋਇਆ। ਜਵਾਨਾਂ ਨੇ ਚੈਕਿੰਗ ਕੀਤੀ ਤਾਂ ਉੱਥੋਂ 12 ਪੈਕੇਟ ਹੈਰੋਇਨ ਦੇ ਮਿਲੇ । ਮੰਨਿਆ ਜਾ ਰਿਹਾ ਹੈ ਕਿ ਇਹ ਹੈਰੋਇਨ ਦੀ ਖੇਪ ਪਾਕਿਸਤਾਨ ਵੱਲੋਂ ਆਈ ਸੀ। ਇਸਦੇ ਨਾਲ ਹੀ ਬੀ. ਐੱਸ. ਐੱਫ਼. ਦੇ ਜਵਾਨਾਂ ਨੂੰ 13 ਫੁੱਟ ਲੰਮੀ ਪਲਾਸਟਿਕ ਦੀ ਪਾਈਪ ਵੀ ਮਿਲੀ, ਜਿਸ ਰਾਹੀਂ ਇਸ ਖੇਪ ਨੂੰ ਭਾਰਤੀ ਸਰਹੱਦ ਵਿਚ ਸੁੱਟਿਆ ਗਿਆ ਸੀ। ਹੈਰੋਇਨ ਦਾ ਭਾਰ 15 ਕਿਲੋ 640 ਗ੍ਰਾਮ ਸੀ, ਜਿਸਦੀ ਅੰਤਰਰਾਸ਼ਟਰੀ ਮਾਰਕੀਟ ’ਚ ਕੀਮਤ ਲਗਭਗ 60 ਕਰੋਡ਼ ਰੁਪਏ ਦੱਸੀ ਜਾ ਰਹੀ ਹੈ ।
ਜਾਣੋ 5 ਮਿੰਟਾਂ ’ਚ ਪੰਜਾਬ ਦੇ ਤਾਜ਼ਾ ਹਾਲਾਤ
NEXT STORY