ਫਿਲੌਰ, (ਭਾਖੜੀ)- ਸੜਕ 'ਤੇ ਚੱਲ ਰਹੀ ਲਗਜ਼ਰੀ ਕਾਰ ਨੂੰ ਅਚਾਨਕ ਅੱਗ ਲੱਗਣ ਨਾਲ ਝੁਲਸੇ ਹੌਜ਼ਰੀ ਉਦਯੋਗਪਤੀ ਅਨਿਲ ਜੈਨ ਨੇ ਅੱਜ ਦਮ ਤੋੜ ਦਿੱਤਾ। ਪਰਿਵਾਰ ਵਾਲਿਆਂ ਨੇ ਕਿਹਾ ਕਿ ਜੇਕਰ ਕੋਈ ਵਿਅਕਤੀ ਮਹਿੰਗੀ ਲਗਜ਼ਰੀ ਕਾਰ ਵਿਚ ਵੀ ਸੁਰੱਖਿਅਤ ਨਹੀਂ ਤਾਂ ਕੰਪਨੀ ਗਾਹਕਾਂ ਤੋਂ ਲੱਖਾਂ ਰੁਪਏ ਕਿਉਂ ਲੈਂਦੀ ਹੈ, ਉਹ ਕਾਰ ਕੰਪਨੀ 'ਤੇ ਮੁਕੱਦਮਾ ਕਰਨਗੇ।
ਸਥਾਨਕ ਸ਼ਹਿਰ ਦੇ ਰਹਿਣ ਵਾਲੇ ਮ੍ਰਿਤਕ ਅਨਿਲ ਜੈਨ (51) ਜੋ ਕਿ ਲੁਧਿਆਣਾ ਦੀ ਹੌਜ਼ਰੀ ਸ਼ਿਵਾਂਗੀ ਨਿਟਵੀਅਰ ਦੇ ਮਾਲਕ ਸਨ, ਹੌਜ਼ਰੀ ਉਦਯੋਗ ਨਾਲ ਜੁੜੇ ਹੋਣ ਕਾਰਨ ਉਹ ਰੋਜ਼ਾਨਾ ਆਪਣੇ ਘਰ ਫਿਲੌਰ ਤੋਂ ਲੁਧਿਆਣਾ ਫੈਕਟਰੀ ਵਿਚ ਲਗਜ਼ਰੀ ਕਾਰ ਰਾਹੀਂ ਆਉਂਦੇ-ਜਾਂਦੇ ਸਨ। ਮ੍ਰਿਤਕ ਦੇ ਸਪੁੱਤਰ ਸ਼ਿਵਮ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਗੱਡੀ ਕੰਪਨੀ ਤੋਂ ਸਾਲ 2014 ਵਿਚ ਨਵੀਂ ਖਰੀਦੀ ਸੀ। ਬੀਤੇ ਦਿਨ 16 ਅਗਸਤ ਨੂੰ ਉਸ ਦੇ ਪਿਤਾ ਸਵੇਰ 5 ਵਜੇ ਘਰੋਂ ਆਪਣੀ ਕਾਰ ਆਪ ਚਲਾ ਕੇ ਨਿਕਲੇ। ਘਰ ਤੋਂ ਨਿਕਲਣ ਤੋਂ 10 ਮਿੰਟ ਬਾਅਦ ਹੀ ਉਸ ਦੇ ਪਿਤਾ ਨੇ ਫੋਨ 'ਤੇ ਦੱਸਿਆ ਕਿ ਗੱਡੀ ਦੇ ਅੰਦਰ ਜਿੱਥੋਂ ਏ. ਸੀ. ਦੀ ਹਵਾ ਆਉਂਦੀ ਹੈ, ਉਥੋਂ ਹਵਾ ਦੇ ਨਾਲ ਕੁਝ ਸੜਨ ਦੀ ਬਦਬੂ ਆ ਰਹੀ ਹੈ। ਉਸ ਨੇ ਤੁਰੰਤ ਆਪਣੇ ਪਿਤਾ ਨੂੰ ਉਥੇ ਹੀ ਗੱਡੀ ਰੋਕ ਕੇ ਬਾਹਰ ਨਿਕਲ ਜਾਣ ਨੂੰ ਕਿਹਾ ਪਰ ਅੱਗਿਓਂ ਉਸ ਦੇ ਪਿਤਾ ਆਖਰੀ ਗੱਲ ਇਹ ਕਹਿ ਕੇ ਜ਼ੋਰ ਨਾਲ ਮਦਦ ਲਈ ਚੀਕਣ ਲੱਗ ਪਏ ਕਿ ਸੀਟ ਬੈਲਟ ਦੇ ਏ. ਸੀ. ਵਿਚੋਂ ਅੱਗ ਦੀਆਂ ਤੇਜ਼ ਲਪਟਾਂ ਨਿਕਲਣੀਆਂ ਸ਼ੁਰੂ ਹੋ ਗਈਆਂ ਹਨ। ਇਸ ਤੋਂ ਬਾਅਦ ਉਸ ਦੇ ਪਿਤਾ ਕਾਰ ਦੀ ਸੀਟ ਬੈਲਟ ਖੋਲ੍ਹਣ ਵਿਚ ਜੁਟ ਗਏ ਅਤੇ ਫੋਨ ਕੱਟ ਹੋ ਗਿਆ। ਜਿਉਂ ਹੀ ਉਹ ਦੂਜੀ ਗੱਡੀ ਵਿਚ ਪਰਿਵਾਰ ਵਾਲਿਆਂ ਦੇ ਨਾਲ ਘਟਨਾ ਵਾਲੀ ਜਗ੍ਹਾ ਪੁੱਜੇ ਤਾਂ ਗੱਡੀ ਦੀ ਹਾਲਤ ਦੇਖ ਕੇ ਉਹ ਦੰਗ ਰਹਿ ਗਏ। ਗੱਡੀ ਇਸ ਤਰ੍ਹਾਂ ਝੁਲਸ ਚੁੱਕੀ ਸੀ ਕਿ ਉਥੇ ਸਿਰਫ ਕਾਰ ਦਾ ਲੋਹੇ ਦਾ ਢਾਂਚਾ ਹੀ ਪਿਆ ਸੀ। ਉਸ ਦੇ ਅੰਦਰ ਲੱਗੀਆਂ ਸੀਟਾਂ ਕਾਰ ਦੇ ਟਾਇਰ ਅਤੇ ਹੋਰ ਪਲਾਸਟਿਕ ਦਾ ਸਾਮਾਨ ਸੜ ਕੇ ਸੁਆਹ ਹੋ ਚੁੱਕਾ ਸੀ। ਜਿਵੇਂ ਹੀ ਉਹ ਆਪਣੇ ਪਿਤਾ ਦੇ ਕੋਲ ਹਸਪਤਾਲ ਪੁੱਜਾ ਤਾਂ ਡਾਕਟਰਾਂ ਨੇ ਦੱਸਿਆ ਕਿ ਉਹ 80 ਫੀਸਦੀ ਸੜ ਚੁੱਕੇ ਹਨ। ਉਨ੍ਹਾਂ ਦੇ ਸਰੀਰ 'ਤੇ ਸਿਰਫ ਛਾਤੀ ਦੇ ਨਾਲ ਸਿਰਫ ਦਿਲ ਦਾ ਹਿੱਸਾ ਹੀ ਮਹਿਫੂਜ਼ ਪਿਆ ਹੈ। ਉਸ ਨੇ ਜਦੋਂ ਆਪਣੇ ਪਿਤਾ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨੇ ਸਿਰਫ ਇੰਨਾ ਹੀ ਦੱਸਿਆ ਕਿ ਜਦੋਂ ਤੱਕ ਉਹ ਕਾਰ ਦੀ ਬੈਲਟ ਖੋਲ੍ਹ ਪਾਉਂਦੇ, ਉਦੋਂ ਤੱਕ ਅੱਗ ਦੀਆਂ ਲਪਟਾਂ ਏ. ਸੀ. ਦੀ ਜਾਅਲੀ ਤੋਂ ਇੰਨੀ ਤੇਜ਼ੀ ਨਾਲ ਕਾਰ ਦੇ ਅੰਦਰ ਆਈਆਂ ਕਿ ਉਹ ਬਾਹਰ ਨਿਕਲਣ ਤੋਂ ਪਹਿਲਾਂ ਹੀ ਪੂਰੀ ਤਰ੍ਹਾਂ ਝੁਲਸ ਚੁੱਕੇ ਸਨ। ਇਸ ਸਬੰਧੀ ਜਦੋਂ ਉਕਤ ਲਗਜ਼ਰੀ ਕਾਰ ਨੂੰ ਵੇਚਣ ਵਾਲੀ ਕੰਪਨੀ ਦੇ ਅਧਿਕਾਰੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਦੁੱਖ ਪ੍ਰਗਟ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਖੁਦ ਯਕੀਨ ਨਹੀਂ ਹੋ ਰਿਹਾ ਕਿ ਉਨ੍ਹਾਂ ਦੀ ਕੰਪਨੀ ਦੀ ਕਾਰ 'ਚ ਕਿਸੇ ਵਿਅਕਤੀ ਨਾਲ ਇੰਨਾ ਵੱਡਾ ਹਾਦਸਾ ਵਾਪਰ ਗਿਆ ਹੈ। ਉਨ੍ਹਾਂ ਕਿਹਾ ਕਿ ਜਿਉਂ ਹੀ ਨੁਕਸਾਨੀ ਗਈ ਕਾਰ ਉਨ੍ਹਾਂ ਦੇ ਕੋਲ ਆਵੇਗੀ, ਉਹ ਉਸ ਦੀ ਜਾਂਚ ਕਰਨਗੇ। ਹੋ ਸਕਦਾ ਹੈ ਕਿ ਉਨ੍ਹਾਂ ਵੱਲੋਂ ਵੇਚੀ ਗਈ ਕਾਰ ਵਿਚ ਮਾਲਕ ਨੇ ਨਵਾਂ ਸਟੀਰਿਓ ਜਾਂ ਨਵਾਂ ਹਾਰਨ ਨਾ ਲਗਵਾਇਆ ਹੋਵੇ।
ਨਗਰ ਕੌਂਸਲ ਵੱਲੋਂ ਦੁਕਾਨਾਂ ਦੀ ਚੈਕਿੰਗ
NEXT STORY