ਬਟਾਲਾ, (ਸੈਂਡੀ)- ਅੱਜ ਕਾਦੀਆਂ ਦੇ ਮੁਹੱਲਾ ਵਾਲਮੀਕਿ ਵਿਖੇ ਸਹੁਰਿਆਂ ਵੱਲੋਂ ਆਪਣੇ ਹੀ ਜਵਾਈ ਨੂੰ ਕੋਈ ਜ਼ਹਿਰੀਲੀ ਦਵਾਈ ਖਵਾ ਕੇ ਮੌਤ ਦੇ ਘਾਟ ਉਤਾਰ ਦੇਣ ਦਾ ਦੁੱਖਦਾਈ ਸਮਾਚਾਰ ਮਿਲਿਆ ਹੈ।ਜਾਣਕਾਰੀ ਦਿੰਦਿਆਂ ਮ੍ਰਿਤਕ ਦੀ ਭੈਣ ਪਿੰਕੀ ਨੇ ਆਪਣੀ ਮਾਤਾ ਆਸ਼ਾ ਦੀ ਹਾਜ਼ਰੀ 'ਚ ਕਥਿਤ ਤੌਰ 'ਤੇ ਦੱਸਿਆ ਕਿ ਉਸ ਦਾ ਭਰਾ ਹਰਭਜਨ ਦਾਸ (35 ਸਾਲ) ਪੁੱਤਰ ਦਰਸ਼ਨ ਲਾਲ, ਜਿਸ ਦਾ ਵਿਆਹ 2007 'ਚ ਖੁੰਡਾ ਦੀ ਅੰਨੂੰ ਨਾਲ ਹੋਇਆ ਸੀ ਅਤੇ ਮੇਰੇ ਭਰਾ ਦੇ 2 ਬੱਚੇ ਵੀ ਹਨ ਅਤੇ ਬੀਤੇ ਕੱਲ ਮੇਰੇ ਭਰਾ ਦੀ ਪਤਨੀ ਆਪਣੇ ਬੱਚੇ ਲੈ ਕੇ ਸਾਨੂੰ ਬਿਨਾਂ ਦੱੱਸੇ ਆਪਣੇ ਪੇਕੇ ਘਰ ਚੱਲੀ ਗਈ ਅਤੇ ਬਾਅਦ ਵਿਚ ਭਰਾ ਦੇ ਸਾਲੇ ਵੀ ਮੇਰੇ ਭਰਾ ਨੂੰ ਆਪਣੇ ਨਾਲ ਲੈ ਗਏ। ਜਿਥੇ ਉਨ੍ਹਾਂ ਨੇ ਮੇਰੇ ਭਰਾ ਦੀ ਕੁੱਟ-ਮਾਰ ਕੀਤੀ ਅਤੇ ਉਸ ਨੂੰ ਜ਼ਹਿਰੀਲੀ ਚੀਜ਼ ਦੇ ਕੇ ਸਾਡੇ ਘਰ ਦੇ ਕੋਲ ਡੀ. ਏ. ਵੀ. ਸਕੂਲ ਨੇੜੇ ਸੁੱਟ ਗਏ, ਜਦੋਂ ਸਾਨੂੰ ਪਤਾ ਲੱਗਾ ਤਾਂ ਅਸੀਂ ਤੁਰੰਤ ਉਸ ਨੂੰ ਕਾਦੀਆਂ ਦੇ ਇਕ ਨਿੱਜੀ ਹਸਪਤਾਲ ਲਿਆਂਦਾ। ਜਿਥੇ ਡਾਕਟਰਾਂ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਉਧਰ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਸਾਡੇ ਲੜਕੇ ਦੇ ਸਹੁਰੇ ਵਾਲਿਆਂ ਨੇ ਕੁੱਟ-ਮਾਰ ਕਰ ਕੇ ਉਸ ਨੂੰ ਕੋਈ ਜ਼ਹਿਰੀਲੀ ਦਵਾਈ ਖਵਾ ਕੇ ਮਾਰ ਦਿੱਤਾ ਹੈ। ਇਸ ਸਬੰਧੀ ਅਸੀਂ ਤੁਰੰਤ ਪੁਲਸ ਨੂੰ ਸੂਚਿਤ ਕੀਤਾ। ਜਿਥੇ ਏ. ਐੱਸ. ਆਈ. ਕੁਲਵਿੰਦਰ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਭੇਜਿਆ।
ਕੀ ਕਹਿਣੈ ਪੁਲਸ ਦਾ
ਇਸ ਸਬੰਧੀ ਥਾਣਾ ਕਾਦੀਆਂ ਦੇ ਐੱਸ. ਐੱਚ. ਓ. ਸੁਦੇਸ਼ ਕੁਮਾਰ ਨੇ ਦੱਸਿਆ ਕਿ ਆਸ਼ਾ ਰਾਣੀ ਦੇ ਬਿਆਨਾਂ 'ਤੇ ਮ੍ਰਿਤਕ ਦੀ ਪਤਨੀ ਅੰਨੂੰ, ਸਾਲਾ ਸੁੱਖਾ ਅਤੇ ਸੱਸ ਸੋਮਾ ਖਿਲਾਫ਼ ਮੁਕੱਦਮਾ ਨੰ. 8 ਜੁਰਮ 302, 34 ਆਈ. ਪੀ. ਸੀ. ਐਕਟ ਤਹਿਤ ਕੇਸ ਦਰਜ ਕਰ ਲਿਆ ਹੈ।
ਭਰਾ ਦੀ ਜਗ੍ਹਾ ਪੇਪਰ ਦੇਣ ਵਾਲੇ ਖਿਲਾਫ਼ ਮੁਕੱਦਮਾ ਦਰਜ
NEXT STORY