ਭਿੱਖੀਵਿੰਡ/ਬੀੜ ਸਾਹਿਬ (ਭਾਟੀਆ, ਬਖਤਾਵਰ, ਲਾਲੂ ਘੁੰਮਣ)- ਕਸਬਾ ਖਾਲੜਾ ਤੋਂ ਥੋੜ੍ਹੀ ਦੂਰ ਪੈਂਦੇ ਪਿੰਡ ਵੀਰਮ ਵਿਖੇ ਐਕਸੀਡੈਂਟ ਦੌਰਾਨ ਇਕ ਨੌਜਵਾਨ ਦੇ ਫੱਟੜ ਹੋ ਜਾਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਕਾਰ ਸਵਾਰ ਜਗਜੀਤ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਅਲਗੋਂ ਕੋਠੀ ਖਾਲੜਾ ਵਾਲੀ ਸਾਈਡ ਤੋਂ ਭਿੱਖੀਵਿੰਡ ਨੂੰ ਜਾ ਰਿਹਾ ਸੀ। ਜਦ ਉਹ ਪਿੰਡ ਵੀਰਮ ਨੂੰ ਜਾਂਦੀ ਸੜਕ ਨੇੜੇ ਪੁੱਜਾ ਤਾਂ ਭਿੱਖੀਵਿੰਡ ਵੱਲੋਂ ਆ ਰਿਹਾ ਇੱਟਾਂ ਨਾਲ ਲੱਦਿਆ ਘੜੁੱੱਕਾ ਮਿੱਟੀ ਦੀ ਲੱਦੀ ਟਰਾਲੀ ਨੂੰ ਓਵਰਟੇਕ ਕਰਨ ਲੱਗਾ। ਦੋਵਾਂ ਦੀ ਸਿੱਧੀ ਟੱਕਰ ਹੋ ਗਈ। ਟੱਕਰ ਕਾਰਨ ਕਾਰ ਜਿੱਥੇ ਬੁਰੀ ਤਰ੍ਹਾਂ ਨੁਕਸਾਨੀ ਗਈ, ਉੱਥੇ ਬੇਕਾਬੂ ਹੋ ਕੇ ਘੜੁੱਕਾ ਸੜਕ ਨੇੜੇ ਦਰੱਖਤ 'ਚ ਜਾ ਵੱਜਾ, ਜਿਸ ਕਾਰਨ ਘੜੁੱਕਾ ਚਾਲਕ ਸੋਨੂੰ ਪੁੱਤਰ ਮਲਕੀਤ ਸਿੰਘ ਵਾਸੀ ਭਿੱਖੀਵਿੰਡ ਜ਼ਖਮੀ ਹੋ ਗਿਆ। ਉਸ ਨੂੰ ਧਵਨ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਮੌਕੇ 'ਤੇ ਪੁੱਜੇ ਥਾਣਾ ਖਾਲੜਾ ਦੇ ਏ. ਐੱਸ. ਆਈ. ਸਾਧੂ ਸਿੰਘ ਨੇ ਦੱਸਿਆ ਕਿ ਘਟਨਾ ਦੇ ਵੇਰਵੇ ਇਕੱਤਰ ਕੀਤੇ ਜਾ ਰਹੇ ਹਨ।
ਭਗਤ ਸਿੰਘ ਚੌਕ 'ਚ ਸੀਵਰੇਜ ਬੰਦ ਹੋਣ ਕਾਰਨ ਦੁਕਾਨਦਾਰ ਪ੍ਰੇਸ਼ਾਨ
NEXT STORY