ਜ਼ੀਰਾ (ਅਕਾਲੀਆਂਵਾਲਾ)- ਇੰਟਕ ਦੇ ਯੂਥ ਪ੍ਰਧਾਨ ਸਾਰਜ ਸਿੰਘ ਬੰਬ ਦੀ ਪ੍ਰਧਾਨਗੀ ਹੇਠ ਇਕ ਮੀਟਿੰਗ ਹੋਈ। ਜਿਸ 'ਚ ਚਰਨਜੀਤ ਸਿੰਘ ਸਿੱਕੀ ਪ੍ਰਧਾਨ ਅਰੋੜ ਮਹਾਂ ਸਭਾ, ਜਸਪਾਲ ਸਿੰਘ ਪੰਨੂੰ ਉਪ ਪ੍ਰਧਾਨ,ਗੁਰਨਾਮ ਸਿੰਘ ਸਰਪੰਚ,ਗੁਰਪ੍ਰੀਤ ਸਿੰਘ ਬੇਰੀਵਾਲਾ,ਮੇਜਰ ਸਿੰਘ ਭੁੱਲਰ,ਹਰੁਨ ਲੱਧੜ ਪ੍ਰਧਾਨ,ਸੰਦੀਪ ਸਿੰਘ ,ਦਰਬਾਰਾ ਸਿੰਘ ਬਾਠ ਨਿਰਮਲ ਸਿੰਘ ਗਿੱਲ,ਗੁਰਜੰਟ ਸਿੰਘ ਮਸਤੇਵਾਲਾ,ਅੰਗਰੇਜ ਬਘੇਲੇਵਾਲਾ,ਅਰਵਿੰਦਰ ਸਿੰਘ ਲੱਕੀ,ਬਾਬਾ ਪਰਤਾਪ ਸਿੰਘ,ਸੁਖਜਿੰਦਰ ਸੰਧੂ ਆਦਿ ਆਗੂ ਹਾਜ਼ਰ ਹੋਏ। ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੇਸ਼ ਕੀਤਾ ਗਿਆ ਮੌਜੂਦਾ ਤੇ ਆਖਰੀ ਬਜਟ ਲੋਕਾਂ ਨੂੰ ਭਰਮਾਉਣ ਤੋਂ ਸਿਵਾਏ ਕੁਝ ਵੀ ਨਹੀਂ ਹੈ ਕਿਉਂਕਿ ਦੇਸ਼ ਦੇ ਲੋਕਾਂ ਨੂੰ ਹੁਣ ਤੱਕ ਇਸ ਸਰਕਾਰ ਨੇ ਕੋਈ ਸਹੂਲਤ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਅਰੁਣ ਜੇਤਲੀ ਵੱਲੋਂ ਪਹਿਲਾਂ ਵੀ ਅਜਿਹੀ ਘੋਸ਼ਣਾ ਕੀਤੀ ਗਈ ਸੀ ਕਿ ਹੁਣ ਇਹ ਫਿਰ ਬਜਟ 'ਚ ਦੁਹਰਾਈ ਗਈ ਹੈ। ਜੇਕਰ ਇਸ ਨੂੰ ਕੁਝ ਫੀਸਦੀ ਲਾਗੂ ਕੀਤਾ ਹੁੰਦਾ ਤਾਂ 2022 ਵਾਲੀ ਗੱਲ ਮੰਨੀ ਜਾਣੀ ਸੀ ਪਰ ਇਸ 'ਤੇ ਕਿਸਾਨ ਬਿਲਕੁਲ ਹੀ ਵਿਸ਼ਵਾਸ ਨਹੀਂ ਕਰਨਗੇ। ਉਨ੍ਹਾਂ ਕਿਹਾ ਲੋਕ ਆਉਣ ਵਾਲੀਆਂ ਲੋਕ ਸਭਾ ਚੋਣਾਂ 'ਚ ਕੌਮੀ ਪ੍ਰਧਾਨ ਰਾਹੁਲ ਗਾਂਧੀ ਦੇ ਹੱਥ ਮਜਬੂਤ ਕਰਨਗੇ।
ਐੱਸ. ਡੀ. ਐੱਮ. ਨੇ ਫੜਵਾਏ ਫਾਇਰਿੰਗ ਕਰਨ ਵਾਲੇ ਨੌਜਵਾਨ ਆਗੂ ਤੇ ਸਾਫਟਵੇਅਰ ਇੰਜੀਨੀਅਰ
NEXT STORY