ਅੰਮ੍ਰਿਤਸਰ (ਸੁਮਿਤ) - ਪਿਆਰ ਕਰਦੇ ਤਾਂ ਸਾਰੇ ਹਨ ਪਰ ਸਾਥ ਕੋਈ-ਕੋਈ ਦਿੰਦਾ ਹੈ। ਪਿਆਰ ਨਾਲ ਹੀ ਸਾਰੇ ਰਿਸ਼ਤੇ ਕਾਇਮ ਰਹਿੰਦੇ ਹਨ। ਅਜਿਹਾ ਹੀ ਕੁਝ ਅੰਮ੍ਰਿਤਸਰ ਜ਼ਿਲ੍ਹੇ ’ਚ ਵੀ ਵੇਖਣ ਨੂੰ ਮਿਲਿਆ, ਜਿਸ ਨਾਲ ਸਾਰੇ ਹੈਰਾਨ ਹੋ ਗਏ। ਅੰਮ੍ਰਿਤਸਰ ਜ਼ਿਲ੍ਹੇ ’ਚ ਰਹਿਣ ਵਾਲੇ ਇਕ ਨੌਜਵਾਨ ਨੂੰ ਲਾਤਵੀਆ ਦੇਸ਼ ਦੀ ਰਹਿਣ ਵਾਲੀ ਇਕ ਅੰਗਰੇਜ਼ੀ ਕੁੜੀ ਨਾਲ ਪਿਆਰ ਹੋ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਅੱਜ ਵਿਆਹ ਕਰਵਾ ਲਿਆ ਹੈ। ਅੰਗਰੇਜ਼ੀ ਕੁੜੀ ਵਿਕਟੋਰੀਆਂ ਪੰਜਾਬ ਮੁੰਡੇ ਨਾਲ ਵਿਆਹ ਕਰਵਾ ਕੇ ਬਹੁਤ ਖ਼ੁਸ਼ ਹੈ।
ਪੜ੍ਹੋ ਇਹ ਵੀ ਖ਼ਬਰ - ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਐਲਾਨ, ਕਿਹਾ ‘ਪਟਿਆਲਾ ਤੋਂ ਹੀ ਲੜ੍ਹਨਗੇ ਚੋਣ’

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਲਾੜੇ ਨੇ ਦੱਸਿਆ ਕਿ ਉਨ੍ਹਾਂ ਦੋਵਾਂ ਦੀ ਦੋਸਤੀ ਪੰਜ ਸਾਲ ਪਹਿਲਾਂ ਇੰਸਟਾਗ੍ਰਾਮ ’ਤੇ ਹੋਈ ਸੀ। ਫਿਰ ਉਸ ਤੋਂ ਬਾਅਦ ਉਹ ਆਪਸ ’ਚ ਹੋਲੀ-ਹੋਲੀ ਗੱਲਾਂ ਬਾਤਾ ਕਰਨ ਲੱਗ ਪਏ, ਜਿਸ ਨਾਲ ਸਾਡੀ ਜਾਣ ਪਛਾਣ ਹੋ ਗਈ। ਫਿਰ ਮੈਂ ਇਨ੍ਹਾਂ ਨੂੰ ਮਿਲਣ ਲਈ ਵਿਦੇਸ਼ ਗਿਆ, ਜਿਸ ਤੋਂ ਬਾਅਦ ਅਸੀਂ ਆਪਸ ’ਚ ਵਿਆਹ ਕਰਵਾਉਣ ਦਾ ਫ਼ੈਸਲਾ ਕਰ ਲਿਆ। ਇਸ ਦੌਰਾਨ ਵਿਦੇਸ਼ੀ ਲਾੜੀ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਉਹ ਇਸ ਵਿਆਹ ਹੋ ਬਹੁਤ ਖ਼ੁਸ਼ ਹੈ, ਕਿਉਂਕਿ ਉਸ ਦਾ ਵਿਆਹ ਇਕ ਪੰਜਾਬੀ ਮੁੰਡੇ ਨਾਲ ਹੋਇਆ ਹੈ।
ਪੜ੍ਹੋ ਇਹ ਵੀ ਖ਼ਬਰ - ਕਿਤੇ ਕਾਂਗਰਸ ਦੇ ਹੱਥੋਂ ਖਿਸਕ ਨਾ ਜਾਵੇ ਪੰਜਾਬ ’ਚ ‘ਕਿੰਗਮੇਕਰ’ ਰਿਹਾ ਹਿੰਦੂ ਵੋਟ ਬੈਂਕ

ਲਾੜੀ ਨੇ ਦੱਸਿਆ ਕਿ ਉਸ ਨੇ ਆਪਣੇ ਪਰਿਵਾਰ ਨਾਲ ਜਦੋਂ ਇਸ ਸਬੰਧ ’ਚ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਮਨਾ ਕਰ ਦਿੱਤਾ। ਫਿਰ ਅਸੀਂ ਹੋਲੀ-ਹੋਲੀ ਉਨ੍ਹਾਂ ਨੂੰ ਇਸ ਵਿਆਹ ਦੇ ਲਈ ਮਨਾ ਲਿਆ, ਜਿਸ ਕਰਕੇ ਉਹ ਬਹੁਤ ਖ਼ੁਸ਼ ਹੈ। ਇਸ ਮੌਕੇ ਮੁੰਡੇ ਦੇ ਪਰਿਵਾਰ ਵਾਲਿਆਂ ਨੇ ਕਿਹਾ ਕਿ ਉਹ ਆਪਣੇ ਮੁੰਡੇ ਦੇ ਪਿਆਰ ਤੋਂ ਖ਼ੁਸ਼ ਹਨ। ਇਹ ਉਨ੍ਹਾਂ ਦੇ ਘਰ ਦੀ ਨਹੁੰ ਨਹੀਂ ਸਗੋਂ ਕੁੜੀ ਹੈ।
ਪੜ੍ਹੋ ਇਹ ਵੀ ਖ਼ਬਰ - ਬਟਾਲਾ ਨੇੜੇ ਵਾਪਰਿਆ ਦਿਲ-ਕੰਬਾਊ ਹਾਦਸਾ: ਕਾਰ ਦੇ ਉੱਡੇ ਚੀਥੜੇ, ਵਿਆਹ ਤੋਂ ਪਰਤੇ ਇਕੋ ਪਰਿਵਾਰ ਦੇ 3 ਜੀਆਂ ਦੀ ਮੌਤ


ਕਿਸਾਨ ਅੰਦੋਲਨ ਨੂੰ ਕੈਸ਼ ਕਰਨ ਲਈ ਕਾਂਗਰਸ ਤੇ ‘ਆਪ’ ’ਚ ਲੱਗੀ ਦੌੜ
NEXT STORY