ਜਲੰਧਰ, (ਮਹੇਸ਼)— ਸੋਫੀ ਪਿੰਡ 'ਚ ਦੋ ਭਾਈਚਾਰਿਆਂÎ 'ਚ ਹੋਏ ਟਕਰਾਅ ਦੌਰਾਨ ਗੰਭੀਰ ਜ਼ਖਮੀ ਹੋਏ ਕਮਲ ਕੁਮਾਰ ਪੁੱਤਰ ਗਿਰਧਾਰੀ ਰਾਮ ਨਿਵਾਸੀ ਸੋਫੀ ਪਿੰਡ ਨੇ ਅੱਜ ਥਾਣਾ ਸਦਰ ਦੀ ਪੁਲਸ ਨੂੰ ਆਪਣੇ ਬਿਆਨ ਦਰਜ ਕਰਵਾਏ ਹਨ। ਰਾਮਾ ਮੰਡੀ ਦੇ ਜੌਹਲ ਮਲਟੀਸਪੈਸ਼ਲਿਟੀ ਹਸਪਤਾਲ 'ਚ ਇਲਾਜ ਅਧੀਨ ਕਮਲ ਕੁਮਾਰ ਨੇ ਅੱਜ ਉਸਦੇ ਬਿਆਨ ਲੈਣ ਪਹੁੰਚੀ ਪਰਾਗਪੁਰ ਚੌਕੀ ਦੇ ਇੰਚਾਰਜ ਕਮਲਜੀਤ ਸਿੰਘ ਨੂੰ ਉਸ 'ਤੇ ਹਮਲਾ ਕਰਨ ਵਾਲੇ ਲੋਕਾਂ ਦੇ ਨਾਂ ਵੀ ਦੱਸ ਦਿੱਤੇ ਹਨ। ਉਸਨੇ ਦੱਸਿਆ ਕਿ ਜੇਕਰ ਪੁਲਸ ਅਤੇ ਉਸਦੇ ਪਰਿਵਾਰਿਕ ਮੈਂਬਰ ਮੌਕੇ 'ਤੇ ਨਾ ਪਹੁੰਚਦੇ ਤਾਂ ਹਮਲਾਵਰਾਂ ਨੇ ਉਸਨੂੰ ਜਾਨ ਤੋਂ ਮਾਰ ਦੇਣਾ ਸੀ। ਕਮਲਜੀਤ ਨੇ ਦੱਸਿਆ ਕਿ ਪੁਲਸ ਨੇ 28 ਜਨਵਰੀ ਨੂੰ ਥਾਣਾ ਸਦਰ 'ਚ ਕਮਲ ਕੁਮਾਰ ਦੀ ਪਤਨੀ ਸੁਰਿੰਦਰ ਕੌਰ ਦੇ ਬਿਆਨਾਂ 'ਤੇ ਇਸ ਸਬੰਧੀ ਕੇਸ ਦਰਜ ਕਰ ਲਿਆ ਸੀ। ਉਨ੍ਹਾਂ ਕਿਹਾ ਕਿ ਹਮਲਾਵਰਾਂ ਦੀ ਭਾਲ ਕੀਤੀ ਜਾ ਰਹੀ ਹੈ।
ਪੀ. ਐੱਲ. ਪੀ. ਏ. ਵਿਵਾਦ : 15 ਪਿੰਡਾਂ ਲਈ ਨੋਟੀਫਿਕੇਸ਼ਨ ਜਾਰੀ
NEXT STORY