ਹਰੀਕੇ ਪੱਤਣ(ਲਵਲੀ)-ਬੀਤੇ ਦਿਨੀਂ ਹੋਈ ਲਗਾਤਾਰ ਤੇਜ਼ ਬਾਰਿਸ਼ ਕਾਰਨ ਜਿਥੇ ਸਮੁੱਚੇ ਪੰਜਾਬ 'ਚ ਕਈ ਸਥਾਨਾਂ 'ਤੇ ਪਾਣੀ ਭਰ ਗਿਆ, ਉਥੇ ਬਾਰਿਸ਼ ਨੇ ਸੜਕਾਂ ਨੂੰ ਪ੍ਰਭਾਵਿਤ ਵੀ ਕੀਤਾ, ਜਿਸ ਕਾਰਨ ਸੜਕਾਂ ਉੱਤੇ ਪਾੜ ਪੈ ਗਏ ਹਨ, ਜਿਸ ਦੀ ਜਿਊਂਦੀ ਜਾਗਦੀ ਮਿਸਾਲ ਹਰੀਕੇ ਪੱਤਣ ਦੇ ਨੈਸ਼ਨਲ ਹਾਈਵੇ ਨੰਬਰ 54 'ਤੇ ਪੁਲੀ ਦੇ ਕੋਲ ਸੜਕ ਕਿਨਾਰੇ ਪਏ ਪਾੜ ਤੋਂ ਮਿਲਦੀ ਹੈ।
'ਜਗ ਬਾਣੀ' ਦੀ ਟੀਮ ਵੱਲੋਂ ਸੜਕ ਕਿਨਾਰੇ ਪਏ ਪਾੜ ਦਾ ਜਾਇਜ਼ਾ ਲਿਆ ਗਿਆ ਤਾਂ ਪਤਾ ਲੱਗਾ ਕਿ ਹਰੀਕੇ ਬਾਜ਼ਾਰ ਦਾ ਪਾਣੀ ਸੜਕ ਰਾਹੀਂ ਹੁੰਦਾ ਹੋਇਆ ਪੁਲੀ ਤੋਂ ਹੇਠਾਂ ਨਿਕਲਦਾ ਹੈ, ਜਦਕਿ ਇਸ ਸੜਕ ਕਿਨਾਰੇ ਪਏ ਪਾੜ ਨੂੰ ਕਈ ਦਿਨ ਹੋ ਚੁੱਕੇ ਹਨ ਤੇ ਹਰ ਵਾਰ ਬਾਰਿਸ਼ ਪੈਣ ਤੋਂ ਬਾਅਦ ਇਹ ਪਾੜ ਵਧਦਾ ਹੀ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਪੁਲੀ ਤੋਂ ਥੋੜ੍ਹਾ ਜਿਹਾ ਅੱਗੇ ਪੁਲਸ ਨੇ ਨਾਕਾ ਵੀ ਲਾਇਆ ਹੋਇਆ ਹੈ, ਜਿਸ ਕਾਰਨ ਇਥੋਂ ਲੰਘਣ ਵਾਲੇ ਵ੍ਹੀਕਲ ਅਕਸਰ ਘੱਟ ਗਤੀ ਵਿਚ ਲੰਘਦੇ ਹਨ ਪਰ ਜਦੋਂ ਰਾਤ ਨੂੰ ਨਾਕਾ ਹਟਾ ਦਿੱਤਾ ਜਾਂਦਾ ਹੈ ਤਾਂ ਵ੍ਹੀਕਲਾਂ ਦੀ ਸਪੀਡ ਤੇਜ਼ ਹੋ ਜਾਂਦੀ ਹੈ, ਜਿਸ ਕਾਰਨ ਹਾਦਸਾ ਵਾਪਰਨ ਦਾ ਖਦਸ਼ਾ ਵੱਧ ਜਾਂਦਾ ਹੈ।
ਇਸ ਸਬੰਧੀ ਦੇਸ਼ ਭਗਤ ਬਾਬਾ ਵਿਸਾਖਾ ਸਿੰਘ ਅਤੇ ਲੋਕ ਭਲਾਈ ਕਲੱਬ ਪ੍ਰਧਾਨ ਸੁਖਦੇਵ ਸਿੰਘ ਨੇ ਸਬੰਧਿਤ ਵਿਭਾਗ ਤੇ ਜ਼ਿਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਹਰੀਕੇ ਨੈਸ਼ਨਲ ਹਾਈਵੇ ਸੜਕ ਕਿਨਾਰੇ ਪਏ ਪਾੜ ਨੂੰ ਜਲਦੀ ਪੂਰ ਕੇ ਲੋਕਾਂ ਦੇ ਲੰਘਣ ਲਈ ਰਸਤਾ ਬਣਾਇਆ ਜਾਵੇ।
ਬਠਿੰਡਾ ਦੇ ਪਿੰਡ 'ਚ ਨਸ਼ੇੜੀ ਪਤੀ ਨੇ ਚੁੱਕੀ ਅੱਤ, ਕਿਰਪਾਨ ਨਾਲ ਵੱਢ ਛੱਡੀ ਪਤਨੀ (ਵੀਡੀਓ)
NEXT STORY