ਚੰਡੀਗੜ੍ਹ,(ਭੁੱਲਰ): ਚੋਣ ਕਮਿਸ਼ਨ ਵਲੋਂ ਅੱਜ ਆਈ. ਪੀ. ਐਸ. ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਤਬਾਦਲਾ ਕੀਤਾ ਗਿਆ। ਚੋਣ ਕਮਿਸ਼ਨ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਸ਼ਿਕਾਇਤ 'ਤੇ ਐੱਸ. ਆਈ. ਟੀ. ਤੋਂ ਤਬਦੀਲ ਕੀਤੇ ਗਏ ਆਈ. ਪੀ. ਐੱਸ. ਅਧਿਕਾਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਹੁਣ ਨਵੀਂ ਨਿਯੁਕਤੀ ਦਿੰਦੇ ਹੋਏ ਖਾਲੀ ਪਏ ਪਦ 'ਤੇ ਆਈ. ਜੀ. ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਲਾਇਆ ਗਿਆ ਹੈ। ਇਸ ਸੰਬੰਧ 'ਚ ਰਾਜ ਸਰਕਾਰ ਦੇ ਗ੍ਰਹਿ ਵਿਭਾਗ ਨੇ ਕਮਿਸ਼ਨ ਦੇ ਫੈਸਲੇ ਅਨੁਸਾਰ ਆਦੇਸ਼ ਜਾਰੀ ਕੀਤੇ ਹਨ। ਚੋਣ ਕਮਿਸ਼ਨ ਨੇ ਮੁੱਖ ਸਕੱਤਰ ਨੂੰ ਕੁੰਵਰ ਵਿਜੇ ਪ੍ਰਤਾਪ ਨੂੰ ਮੌਜੂਦਾ ਪਦਾਂ ਤੋਂ ਹਟਾਉਣ ਦੇ ਭੇਜੇ ਗਏ ਆਦੇਸ਼ਾਂ 'ਚ ਇਹ ਵੀ ਹਿਦਾਇਤ ਦਿੱਤੀ ਗਈ ਸੀ ਕਿ ਉਨ੍ਹਾਂ ਨੂੰ ਚੋਣ ਜਾਬਤਾ ਦੇ ਚਲਦੇ ਕਿਸੇ ਹੋਰ ਅਹਿਮ ਸਥਾਨ 'ਤੇ ਤਾਇਨਾਤ ਨਾ ਕੀਤਾ ਜਾਵੇ।
ਧਰਨੇ 'ਤੇ ਬੈਠੇ SGPC ਫਾਰਗ ਮੁਲਾਜ਼ਮ ਨੇ ਨਿਗਲੀ ਜ਼ਹਿਰੀਲੀ ਚੀਜ਼, ਹਾਲਤ ਗੰਭੀਰ
NEXT STORY