ਲੁਧਿਆਣਾ (ਰਿਸ਼ੀ): ਆਈ. ਪੀ. ਐੱਸ. ਅਫਸਰ ਰਾਕੇਸ਼ ਅਗਰਵਾਲ ਦੇ ਦੋਸਤ ਸਾਵਧਾਨ ਹੋ ਜਾਣ। ਹੁਣ ਨੌਸਰਬਾਜ਼ ਵਲੋਂ ਫੇਸਬੁੱਕ ’ਤੇ ਨਕਲੀ ਆਈ. ਡੀ. ਬਣਾਈ ਗਈ ਅਤੇ ਸਸਤਾ ਫਰਨੀਚਰ ਵੇਚਣ ਦੇ ਨਾਂ ’ਤੇ ਜਾਲ ’ਚ ਫਸਾਉਣ ਦਾ ਯਤਨ ਕੀਤਾ ਜਾ ਰਿਹਾ ਹੈ, ਤਾਂ ਕਿ ਲੋਕਾਂ ਨੂੰ ਠੱਗਿਆ ਜਾ ਸਕੇ। ਜਾਣਕਾਰੀ ਅਨੁਸਾਰ ਨੌਸਰਬਾਜ਼ ਵਲੋਂ ਕੁਝ ਦਿਨ ਪਹਿਲਾਂ ਹੀ ਜਾਅਲੀ ਆਈ. ਡੀ. ਬਣਾਈ ਗਈ ਹੈ, ਜਿਸ ’ਤੇ ਲੋਕਾਂ ਨਾਲ ਸਿੱਧਾ ਸੰਪਰਕ ਸਾਧਿਆ ਜਾ ਰਿਹਾ ਹੈ, ਜਿਸ ਤੋਂ ਬਾਅਦ ਨੌਸਰਬਾਜ਼ ਵਲੋਂ ਅਸਿਸਟੈਂਡ ਕਮਾਂਡਰ ਵਿਕਾਸ ਪਟੇਲ ਬਣ ਕੇ ਫੋਨ ਕਰਦਾ ਹੈ ਅਤੇ ਆਪਣਏ ਆਪ ਨੂੰ ਮਿਲਟਰੀ ਦਾ ਅਫਸਰ ਦੱਸਦਾ ਹੈ।
ਇਹ ਖ਼ਬਰ ਵੀ ਪੜ੍ਹੋ - ਅਮਰੀਕਾ ਤੋਂ Deport ਹੋਏ ਭਾਰਤੀਆਂ ਦਾ ਇਕ ਹੋਰ ਜਹਾਜ਼ ਆ ਰਿਹੈ ਪੰਜਾਬ! ਇਸ ਦਿਨ ਹੋਵੇਗੀ ਲੈਂਡਿੰਗ
ਲੋਕਾਂ ਨੂੰ ਆਪਣੀਆਂ ਗੱਲਾਂ ’ਚ ਉਲਝਾ ਕੇ ਇਹ ਕਿਹਾ ਜਾਂਦਾ ਹੈ ਕਿ ਉਸ ਦੀ ਜੰਮੂ ਟ੍ਰਾਂਸਫਰ ਹੋ ਗਈ ਹੈ, ਜਿਸ ਕਰ ਕੇ ਆਪਣਾ ਫਰਨੀਚਰ ਵੇਚਣਾ ਪੈ ਰਿਹਾ ਹੈ ਅਤੇ ਰਾਕੇਸ਼ ਅਗਰਵਾਲ ਵਲੋਂ ਨੰਬਰ ਦਿੱਤਾ ਗਿਆ ਹੈ। ਨੌਸਰਬਾਜ਼ ਵਲੋਂ ਫੋਟੋਆ ਭੇਜਣ ਦੇ ਨਾਲ-ਨਾਲ ਲਿਖਿਆ ਜਾ ਰਿਹਾ ਹੈ ਕਿ ਫਰਨੀਚਰ 6 ਮਹੀਨੇ ਪੁਰਾਣਾ ਹੈ ਅਤੇ ਸਿਰਫ 75 ਹਜ਼ਾਰ ’ਚ ਦਿੱਤਾ ਜਾ ਰਿਹਾ ਹੈ, ਜਿਸ ਦੇ ਕੁਝ ਸਮੇਂ ਬਾਅਦ ਫੇਸਬੁੱਕ ਆਈ. ਡੀ. ਤੋਂ ਵੀ ਰਾਕੇਸ਼ ਅਗਰਵਾਲ ਬਣ ਕੇ ਫਰਨੀਚਰ ਖਰੀਦਣ ਨੂੰ ਕਿਹਾ ਜਾ ਰਿਹਾ ਹੈ। ਇਨ੍ਹਾਂ ਹੀ ਨਹੀ ਫ੍ਰੀ ਡਲਿਵਰੀ ਦੇਣ ਦੀ ਗੱਲ ਵੀ ਨੌਸਰਬਾਜ਼ ਕਰ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ - ਅਮਰੀਕਾ ਤੋਂ Deport ਹੋ ਕੇ ਆਇਆ ਪੰਜਾਬੀ ਗ੍ਰਿਫ਼ਤਾਰ, ਪੈਸਾ ਕਮਾਉਣ ਦੇ ਚੱਕਰ 'ਚ ਕੀਤਾ ਵੱਡਾ ਕਾਂਡ
ਇਸ ਸਬੰਧੀ ਗੱਲਬਾਤ ਕਰਦਿਆਂ ਆਈ.ਪੀ.ਐੱਸ. ਰਾਕੇਸ਼ ਅੱਗਰਵਾਲ ਨੇ ਦੱਸਿਆ ਕਿ ਲੁਧਿਆਣਾ ਤੋਂ 15 ਤੋਂ 20 ਦੋਸਤਾਂ ਨੇ ਫੋਨ ਕਰ ਕੇ ਨੌਸਰਬਾਜ਼ ਵਲੋਂ ਆਪਣਾ ਸ਼ਿਕਾਰ ਬਣਾਏ ਜਾਣ ਦੀ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਸਾਈਬਰ ਸੈੱਲ ਨੂੰ ਸ਼ਿਕਾਇਤ ਦਿੱਤੀ ਗਈ ਹੈ। ਅਪੀਲ ਕਰਦੇ ਹੋਏ ਕਿਹਾ ਗਿਆ ਹੈ ਕਿ ਜੇਕਰ ਕੋਈ ਉਨ੍ਹਾਂ ਦੇ ਨਾਂ ਤੋਂ ਪੈਸੇ ਮੰਗੇ ਜਾਂ ਫੇਸਬੁੱਕ ’ਤੇ ਸੰਪਰਕ ਕਰੇ ਤਾਂ ਪਹਿਲਾਂ ਉਨ੍ਹਾਂ ਨੂੰ ਇਕ ਵਾਰ ਫੋਨ ਜ਼ਰੂਰ ਕਰਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ ਬਾਰੇ ਵੱਡੀ ਖ਼ਬਰ, ਜਾਰੀ ਹੋ ਗਈ ਨੋਟੀਫਿਕੇਸ਼ਨ
NEXT STORY