Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, MAY 14, 2026

    8:13:13 PM

  • arvind kejriwal cannot intimidate me high court

    ਦਿੱਲੀ ਹਾਈ ਕੋਰਟ ਦਾ ਵੱਡਾ ਐਕਸ਼ਨ, ਅਰਵਿੰਦ...

  • ied blast near bsf headquarters jalandhar punjab main accused arrested

    ਜਲੰਧਰ Blast ਮਾਮਲੇ 'ਚ ਮੁੱਖ ਮੁਲਜ਼ਮ ਗ੍ਰਿਫ਼ਤਾਰ,...

  • big news case registered against actor yograj singh

    ਵੱਡੀ ਖ਼ਬਰ: ਅਦਾਕਾਰ ਯੋਗਰਾਜ ਸਿੰਘ ਖ਼ਿਲਾਫ਼ ਪਰਚਾ...

  • amritsar national highway  major accident

    ਬਠਿੰਡਾ-ਅੰਮ੍ਰਿਤਸਰ ਨੈਸ਼ਨਲ ਹਾਈਵੇ 'ਤੇ ਵੱਡਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • 4 ਸਾਲਾਂ ਤੋਂ ਜ਼ਿਲਾ ਪ੍ਰਸ਼ਾਸਨ ਨਹੀਂ ਸੁਲਝਾਅ ਸਕਿਆ ਕਾਲਜ ਤੇ ਖੇਡ ਵਿਭਾਗ ਦਾ ਮਸਲਾ

PUNJAB News Punjabi(ਪੰਜਾਬਂ)

4 ਸਾਲਾਂ ਤੋਂ ਜ਼ਿਲਾ ਪ੍ਰਸ਼ਾਸਨ ਨਹੀਂ ਸੁਲਝਾਅ ਸਕਿਆ ਕਾਲਜ ਤੇ ਖੇਡ ਵਿਭਾਗ ਦਾ ਮਸਲਾ

  • Updated: 05 Mar, 2018 08:15 AM
Punjab
jagbani special news
  • Share
    • Facebook
    • Tumblr
    • Linkedin
    • Twitter
  • Comment

ਪਟਿਆਲਾ (ਪ੍ਰਤਿਭਾ) - ਕਰੀਬ 4 ਸਾਲਾਂ ਤੋਂ ਵਿਵਾਦਾਂ ਵਿਚ ਚੱਲ ਰਹੇ ਮਹਿੰਦਰਾ ਸਵੀਮਿੰਗ ਪੂਲ 'ਤੇ ਅਧਿਕਾਰਤ ਤੌਰ 'ਤੇ ਕਬਜ਼ਾ ਕਿਸਦਾ ਹੋਵੇਗਾ, ਦੀ ਸੁਣਵਾਈ 6 ਮਾਰਚ ਨੂੰ ਡਿਪਟੀ ਕਮਿਸ਼ਨਰ ਵੱਲੋਂ ਕੀਤੀ ਜਾਣੀ ਹੈ। ਕਾਗਜ਼ਾਂ ਵਿਚ ਮਹਿੰਦਰਾ ਕਾਲਜ ਦੇ ਨਾਂ 'ਤੇ ਚੱਲ ਰਹੇ ਇਸ ਪੂਲ 'ਤੇ ਖੇਡ ਵਿਭਾਗ ਨੇ ਆਪਣਾ ਦਾਅਵਾ ਕੀਤਾ ਹੈ ਪਰ ਕਾਲਜ ਅਥਾਰਟੀ ਦਾ ਕਹਿਣਾ ਹੈ ਕਿ ਇਹ ਪੂਲ ਸ਼ੁਰੂ ਤੋਂ ਲੈ ਕੇ ਹੁਣ ਤੱਕ ਕਾਲਜ ਦਾ ਹੀ ਹੈ ਅਤੇ ਖੇਡ ਵਿਭਾਗ ਦੇ ਹੋਂਦ ਵਿਚ ਆਉਣ ਦੇ ਕਾਫੀ ਸਮਾਂ ਬਾਅਦ ਇਸ ਪੂਲ ਨੂੰ ਇਸਤੇਮਾਲ ਕਰਨ ਲਈ ਇਕ ਫੈਸਲਾ ਹੋਇਆ ਸੀ ਅਤੇ ਉਸ ਤੋਂ ਬਾਅਦ ਪੂਲ ਖੇਡ ਵਿਭਾਗ ਇਸਤੇਮਾਲ ਕਰ ਰਿਹਾ ਹੈ ਪਰ ਹੁਣ ਇਸ ਪੂਲ 'ਤੇ ਉਹ ਜ਼ਬਰਦਸਤੀ ਕਬਜ਼ਾ ਕਰ ਰਿਹਾ ਹੈ ਅਤੇ ਕਾਲਜ ਦੀ ਸਵੀਮਿੰਗ ਟੀਮ ਅਤੇ ਹੋਰ ਵਿਦਿਆਰਥੀ ਜਿਨ੍ਹਾਂ ਦੀ ਗਿਣਤੀ 100 ਤੋਂ ਉਪਰ ਹੈ ਨੂੰ ਇਹ ਪੂਲ ਇਸਤੇਮਾਲ ਨਹੀਂ ਕਰਨ ਦਿੱਤਾ ਜਾ ਰਿਹਾ ਹੈ। ਇਸ ਕਾਰਨ ਇਸ ਮਾਮਲੇ ਨੇ ਵਿਵਾਦ ਦਾ ਰੂਪ ਧਾਰ ਲਿਆ ਹੈ। ਹਾਲਾਂਕਿ ਚਾਰ ਸਾਲ ਵਿਚ ਪੂਲ ਦੀ ਦਾਅਵੇਦਾਰੀ ਨੂੰ ਲੈ ਕੇ ਕਈ ਘਟਨਾਵਾਂ ਵੀ ਵਾਪਰ ਚੁੱਕੀਆਂ ਹਨ ਪਰ ਹਾਲੇ ਤੱਕ ਜ਼ਿਲਾ ਪ੍ਰਸ਼ਾਸਨ ਇਸਦਾ ਹੱਲ ਕੱਢਣ ਵਿਚ ਨਾਕਾਮਯਾਬ ਰਿਹਾ ਹੈ।
1955 ਵਿਚ ਬਣਿਆ ਪੂਲ ਕਾਲਜ ਦੇ ਨਾਂ 'ਤੇ ਚੱਲ ਰਿਹੈ
ਮਹਿੰਦਰਾ ਪੂਲ 1955 ਵਿਚ ਬਣਿਆ ਸੀ, ਉਦੋਂ ਤੋਂ ਕਾਗਜ਼ਾਂ ਵਿਚ ਇਸਦਾ ਖਰਚ ਅਤੇ ਮੇਨਟੀਨੈਂਸ ਆਦਿ ਸਭ ਮਹਿੰਦਰਾ ਕਾਲਜ ਦੇ ਨਾਂ 'ਤੇ ਹੀ ਚੱਲ ਰਿਹਾ ਹੈ। ਹਾਲਾਂਕਿ ਜੇਕਰ ਅਸਲ ਫਰਦ ਦੀ ਗੱਲ ਕੀਤੀ ਜਾਵੇ ਤਾਂ ਮਹਿੰਦਰਾ ਕਾਲਜ ਅਤੇ ਮਹਿੰਦਰਾ ਪੂਲ ਦੋਵੇਂ ਹੀ ਸਰਕਾਰ ਦੇ ਨਾਂ 'ਤੇ ਹਨ।
ਪੀ. ਡਬਲਿਊ. ਡੀ. ਵਿਭਾਗ ਦੇ ਨਾਂ 'ਤੇ ਇਨ੍ਹਾਂ ਦੋਵੇਂ ਥਾਵਾਂ ਦੀ ਫਰਦ ਹੈ ਪਰ 2014-15 ਵਿਚ ਸ਼ੁਰੂ ਹੋਏ ਇਸ ਵਿਵਾਦ ਵਿਚ ਕਾਲਜ ਅਥਾਰਟੀ ਅਤੇ ਖੇਡ ਵਿਭਾਗ ਨੂੰ ਜ਼ਿਲਾ ਪ੍ਰਸ਼ਾਸਨ ਵੱਲੋਂ ਸਬੰਧਤ ਡਾਕੂਮੈਂਟਸ ਇਕੱਠਾ ਕਰਨ ਲਈ ਕਿਹਾ ਗਿਆ ਸੀ ਅਤੇ ਕਾਲਜ ਅਥਾਰਟੀ ਨੇ ਜੋ ਡਾਕੂਮੈਂਟਸ ਇਕੱਠੇ ਕੀਤੇ ਹਨ ਉਸ ਵਿਚ 1922 ਦਾ ਇਕ ਨਕਸ਼ਾ ਵੀ ਸ਼ਾਮਲ ਹੈ। ਇਸ ਵਿਚ ਪੂਲ ਦੀ ਜ਼ਮੀਨ ਸਮੇਤ ਸਮਾਨੀਆ ਗੇਟ ਦਾ ਸਾਰਾ ਏਰੀਆ ਅਤੇ ਕਾਫੀ ਥਾਂ ਮਹਿੰਦਰਾ ਕਾਲਜ ਦੇ ਨਾਂ 'ਤੇ ਹੈ। ਹਾਲਾਂਕਿ ਹੁਣ ਇਨ੍ਹਾਂ ਥਾਵਾਂ 'ਤੇ ਰਿਹਾਇਸ਼ੀ ਅਤੇ ਕਮਰਸ਼ੀਅਲ ਨਿਰਮਾਣ ਹੋ ਚੁੱਕਿਆ ਹੈ।
ਐੱਨ. ਆਈ. ਐੱਸ. ਦੇ ਡਿਪਲੋਮਾ ਵਿਦਿਆਰਥੀਆਂ ਨੂੰ ਦਿੱਤੀ ਜਾਂਦੀ ਸੀ ਟ੍ਰੇਨਿੰਗ
ਖੇਡ ਵਿਭਾਗ ਦੇ ਕੋਲ ਆਉਣ ਤੋਂ ਪਹਿਲਾਂ ਇਹ ਪੂਲ ਐੱਨ. ਆਈ. ਐੱਸ. ਦੇ ਕੋਲ ਸੀ। ਐੱਨ. ਆਈ. ਐੱਸ. ਇਥੇ ਆਪਣੇ ਡਿਪਲੋਮਾ ਖਿਡਾਰੀਆਂ ਨੂੰ ਟ੍ਰੇਨਿੰਗ ਕਰਵਾਉਂਦੇ ਸੀ। ਇਸ ਲਈ ਐੱਨ. ਆਈ. ਐੱਸ. ਦਾ ਇਕ ਕੋਚ ਇਥੇ ਤਾਇਨਾਤ ਸੀ। 1990 ਤੋਂ ਬਾਅਦ ਇਹ ਪੂਲ ਖੇਡ ਵਿਭਾਗ ਨੂੰ ਪਿੰ੍ਰਸੀਪਲ ਮਹਿੰਦਰਾ ਕਾਲਜ ਵੱਲੋਂ ਅਪੀਲ ਕਰਨ ਤੋਂ ਬਾਅਦ ਦੇ ਦਿੱਤਾ ਗਿਆ ਕਿਉਂਕਿ ਉਸ ਸਮੇਂ ਕਾਲਜ ਦੇ ਕੋਲ ਨਾ ਤਾਂ ਪੂਲ ਨੂੰ ਠੀਕ ਕਰਵਾਉਣ ਲਈ ਫੰਡ ਸੀ ਅਤੇ ਨਾ ਹੀ ਕੋਚ ਹੋਇਆ ਕਰਦਾ ਸੀ ਜਦੋਂ 2002 ਵਿਚ ਨੈਸ਼ਨਲ ਖੇਡਾਂ ਇਥੇ ਕਰਵਾਈਆਂ ਗਈਆਂ ਤਾਂ ਸਰਕਾਰ ਦੇ ਫੰਡ ਤੋਂ ਇਸਨੂੰ ਖਿਡਾਰੀਆਂ ਲਈ ਵਾਰਮਅੱਪ ਪੂਲ ਦੇ ਤੌਰ 'ਤੇ ਪੂਰੀ ਤਰ੍ਹਾਂ ਤੋਂ ਨਵੇਂ ਪੂਲ ਦੇ ਤੌਰ 'ਤੇ ਤਿਆਰ ਕੀਤਾ ਗਿਆ ਤੇ ਉਸ ਤੋਂ ਬਾਅਦ ਜੋ ਵੀ ਕੰਮ ਆਦਿ ਇਥੇ ਖੇਡ ਵਿਭਾਗ ਨੇ ਕਰਵਾਏ ਉਸ ਲਈ ਮਹਿੰਦਰਾ ਕਾਲਜ ਤੋਂ ਲਿਖਤੀ ਮਨਜ਼ੂਰੀ ਲੈਣ ਤੋਂ ਬਾਅਦ ਹੋਏ ਹਨ।
ਹੁਣ ਫੀਸ ਲੈ ਕੇ ਸਿਖਾਉਂਦੇ ਹਨ ਖੇਡ ਵਿਭਾਗ ਵਾਲੇ
ਖੇਡ ਵਿਭਾਗ ਅਥਾਰਟੀ ਇਥੇ ਹਰੇਕ ਸਾਲ 100 ਤੋਂ ਜ਼ਿਆਦਾ ਬੱਚਿਆਂ ਨੂੰ ਸਵੀਮਿੰਗ ਫੀਸ ਲੈ ਕੇ ਸਿਖਾਉਂਦੇ ਹਨ। ਇਹ ਫੀਸ 300 ਤੋਂ 600 ਰੁਪਏ ਮਹੀਨਾ ਹੈ। ਹਾਲਾਂਕਿ ਖੇਡ ਵਿਭਾਗ ਦਾ ਕਹਿਣਾ ਹੈ ਕਿ ਪੂਲ ਦੀ ਮੇਨਟੀਨੈਂਸ, ਪਾਣੀ ਆਦਿ ਖਰਚਿਆਂ 'ਤੇ ਫੀਸ ਤੋਂ ਇਕੱਠੇ ਹੁੰਦੇ ਪੈਸਿਆਂ ਨਾਲ ਕੀਤੀ ਜਾਂਦੀ ਹੈ। ਮਹਿੰਦਰਾ ਕਾਲਜ ਅਥਾਰਟੀ ਦਾ ਕਹਿਣਾ ਹੈ ਕਿ ਇਹ ਪ੍ਰੋਫੈਸ਼ਨਲ ਤੌਰ 'ਤੇ ਟ੍ਰੇਨਿੰਗ ਦੇ ਰਹੇ ਹਨ, ਜਦੋਂ ਕਿ ਉਨ੍ਹਾਂ ਨੇ ਕਾਲਜ ਦੀਆਂ ਟੀਮਾਂ ਅਤੇ ਵਿਦਿਆਰਥੀਆਂ ਨੂੰ ਫ੍ਰੀ ਵਿਚ ਟ੍ਰੇਨਿੰਗ ਦੇਣੀ ਹੈ। ਹੁਣ ਕਾਲਜ ਦੇ ਕੋਲ ਫੰਡ ਹਨ ਅਤੇ ਉਹ ਕੋਚ ਵੀ ਨਿਯੁਕਤ ਕਰ ਚੁੱਕੇ ਹਨ। ਹਾਲਾਂਕਿ ਜਦੋਂ ਇਹ ਵਿਵਾਦ ਸ਼ੁਰੂ ਹੋਇਆ ਉਦੋਂ ਕਾਲਜ ਦੇ ਕੋਚ 'ਤੇ ਅਟੈਕ ਵੀ ਹੋਏ ਹਨ। ਇਸ ਸਮੇਂ ਪੂਲ ਬੰਦ ਪਿਆ ਹੈ ਅਤੇ ਉਸ 'ਤੇ ਖੇਡ ਵਿਭਾਗ ਨੇ ਆਪਣਾ ਤਾਲਾ ਲਾਇਆ ਹੋਇਆ ਹੈ, ਜਿਸ ਤੋਂ ਬਾਅਦ ਕਾਲਜ ਨੇ ਉਸੇ ਤਾਲੇ ਦੇ ਉਪਰ ਤਾਲਾ ਲਾ ਦਿੱਤਾ ਹੈ। ਹੁਣ ਇਸਦਾ ਫ਼ੈਸਲਾ ਹੋਣਾ ਬਾਕੀ ਹੈ ਕਿ ਇਸ ਪੂਲ ਦਾ ਕੀ ਹੋਵੇਗਾ।
ਸਾਬਕਾ ਪਿੰ੍ਰਸੀਪਲ ਥਿੰਦ ਦੇ ਸਮੇਂ ਹੋਇਆ ਸੀ ਵਿਵਾਦ
ਦੱਸਣਯੋਗ ਹੈ ਕਿ 2014-15 ਦੌਰਾਨ ਕਾਲਜ ਪ੍ਰਿੰਸੀਪਲ ਡਾ. ਸੁਖਬੀਰ ਸਿੰਘ ਥਿੰਦ ਦੇ ਸਮੇਂ ਪੂਲ ਨੂੰ ਲੈ ਕੇ ਵਿਵਾਦ ਸ਼ੁਰੂ ਹੋਇਆ, ਜਦੋਂ ਪਿੰ੍ਰਸੀਪਲ ਨੇ ਪੂਲ ਦੇ ਸਾਹਮਣੇ ਖਾਲੀ ਥਾਂ 'ਤੇ ਜਿਮ ਬਣਾਉਣ ਦਾ ਕੰਮ ਸ਼ੁਰੂ ਕਰਵਾ ਦਿੱਤਾ। ਇਸ ਨਾਲ ਖੇਡ ਵਿਭਾਗ ਅਥਾਰਟੀ ਨੂੰ ਪ੍ਰੇਸ਼ਾਨੀ ਹੋਈ ਅਤੇ ਉਨ੍ਹਾਂ ਇਸਦੀ ਸ਼ਿਕਾਇਤ ਉਦੋਂ ਦੇ ਡੀ. ਸੀ. ਨੂੰ ਕਰ ਦਿੱਤੀ। ਮਾਮਲੇ ਸਬੰਧੀ ਤਣਾਅ ਵਧਦਾ ਗਿਆ ਅਤੇ ਡੀ. ਸੀ² ਨੇ ਜਿਮ ਦਾ ਕੰਮ ਰੁਕਵਾ ਦਿੱਤਾ ਜੋ ਕਿ ਹਾਲੇ ਵੀ ਰੁਕਿਆ ਹੋਇਆ ਹੈ। ਉਸ ਤੋਂ ਬਾਅਦ ਇਸ ਮਾਮਲੇ ਵਿਚ ਕੋਈ ਵੀ ਤਸੱਲੀਬਖਸ਼ ਫ਼ੈਸਲਾ ਨਹੀਂ ਹੋ ਸਕਿਆ।
ਪੂਲ ਦੀ ਵਿਜੀਲੈਂਸ ਜਾਂਚ ਹੋਣੀ ਚਾਹੀਦੀ : ਪਿੰਰਸੀਪਲ
ਉਥੇ ਮਹਿੰਦਰਾ ਕਾਲਜ ਪਿੰ੍ਰਸੀਪਲ ਡਾ. ਸੰਗੀਤਾ ਹਾਂਡਾ ਨੇ ਡੀ. ਸੀ. ਨੂੰ ਲਿਖੇ ਇਕ ਪੱਤਰ ਵਿਚ ਸਪੱਸ਼ਟ ਕੀਤਾ ਹੈ ਕਿ ਪੂਲ ਦਾ ਕਮਰਸ਼ੀਅਲ ਇਸਤੇਮਾਲ ਖੇਡ ਵਿਭਾਗ ਕਰ ਰਿਹਾ ਹੈ ਜੋ ਫੀਸ ਜ਼ਰੀਏ ਪੈਸਾ ਕਮਾਇਆ ਜਾ ਰਿਹਾ ਹੈ ਉਸ ਪੈਸੇ ਨਾਲ ਕੀ ਕੀਤਾ ਗਿਆ, ਨੂੰ ਲੈ ਕੇ ਵਿਜੀਲੈਂਸ ਜਾਂਚ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਜੇਕਰ ਖੇਡ ਵਿਭਾਗ ਇਸ ਪੂਲ ਨੂੰ ਇਸਤੇਮਾਲ ਕਰਨਾ ਚਾਹੁੰਦਾ ਹੈ ਤਾਂ ਆਪਣੇ ਬੱਚਿਆਂ ਲਈ ਇਕ ਸੈਸ਼ਨ ਸਵੇਰੇ ਜਾਂ ਸ਼ਾਮ ਦਾ ਰੱਖਿਆ ਜਾ ਸਕਦਾ ਹੈ। ਬਾਕੀ ਜ਼ਿਲਾ ਪ੍ਰਸ਼ਾਸਨ ਕੀ ਫ਼ੈਸਲਾ ਲੈਂਦਾ ਹੈ ਇਹ ਹਾਲੇ ਦੇਖਣਾ ਹੈ। ਅਪ੍ਰੈਲ ਵਿਚ ਪੂਲ ਖੋਲ੍ਹਿਆ ਜਾਵੇਗਾ ਜੋ ਕਿ ਨਵੰਬਰ ਤੱਕ ਚਲਦਾ ਹੈ।

  • jagbani special news

ਅਣਪਛਾਤੀ ਲਾਸ਼ ਮਿਲੀ

NEXT STORY

Stories You May Like

  • heavy rains to occur in next 4 days
    ਅਗਲੇ 4 ਦਿਨ ਪਵੇਗਾ ਭਾਰੀ ਮੀਂਹ, ਇਨ੍ਹਾਂ ਸੂਬਿਆਂ 'ਚ ਮੌਸਮ ਵਿਭਾਗ ਦਾ ਅਲਰਟ
  • police arrest 4 people for drug use
    ਨਸ਼ੇ ਦਾ ਸੇਵਨ ਕਰਨ ਵਾਲੇ 4 ਵਿਅਕਤੀਆਂ ਨੂੰ ਪੁਲਸ ਨੇ ਕੀਤਾ ਗ੍ਰਿਫ਼ਤਾਰ
  • 4 year  student  bike  collision
    ਊਨਾ 'ਚ ਭਿਆਨਕ ਹਾਦਸਾ: ਸਕੂਲ ਤੋਂ ਵਾਪਸ ਆ ਰਹੇ 4 ਸਾਲਾ ਬੱਚੇ ਨੂੰ ਬਾਈਕ ਨੇ ਮਾਰੀ ਟੱਕਰ, ਮੌਤ
  • heavy rains expected for next 4 days
    ਅਗਲੇ 4 ਦਿਨ ਪਵੇਗਾ ਭਾਰੀ ਮੀਂਹ ! ਮੌਸਮ ਵਿਭਾਗ ਨੇ ਇਨ੍ਹਾਂ ਸੂਬਿਆਂ 'ਚ ਜਾਰੀ ਕੀਤਾ ਅਲਰਟ
  • government vehicles will not run on wednesday
    ਬੁੱਧਵਾਰ ਨੂੰ ਨਹੀਂ ਚੱਲਣਗੀਆਂ ਗੱਡੀਆਂ! ਪੈਟਰੋਲ-ਡੀਜ਼ਲ ਬਚਾਉਣ ਲਈ ਚੰਡੀਗੜ੍ਹ ਪ੍ਰਸ਼ਾਸਨ ਦਾ ਵੱਡਾ ਫ਼ੈਸਲਾ (ਵੀਡੀਓ)
  • milk price   4 rupee  hikes
    ਮਹਿੰਗਾ ਹੋ ਗਿਆ ਦੁੱਧ ! 4 ਰੁਪਏ ਤੱਕ ਵਧ ਗਈਆਂ ਕੀਮਤਾਂ, ਓਡੀਸ਼ਾ 'ਚ Omfed ਨੇ ਕੀਤਾ ਐਲਾਨ
  • 4 arrested for supplying arms in punjab
    ਪੰਜਾਬ 'ਚ ਹਥਿਆਰ ਸਪਲਾਈ ਕਰਨ ਵਾਲੇ 4 ਜਣੇ ਗ੍ਰਿਫ਼ਤਾਰ, ਪਾਕਿ ਤਸਕਰਾਂ ਦੇ ਸੰਪਰਕ 'ਚ ਸਨ ਮੁਲਜ਼ਮ
  • lottery for 4 zodiac signs will be held from today
    ਅੱਜ ਤੋਂ 4 ਰਾਸ਼ੀਆਂ ਦੀ ਲੱਗੇਗੀ ਲਾਟਰੀ ; ਹੋਵੇਗੀ ਅੰਨ੍ਹੀ ਕਮਾਈ ਤੇ ਕਾਰੋਬਾਰ 'ਚ ਵਾਧਾ
  • weather alert issued in punjab
    ਪੰਜਾਬ ’ਚ ਮੌਸਮ ਨੂੰ ਲੈ ਕੇ ਅਲਰਟ ਜਾਰੀ, ਕਈ ਜ਼ਿਲ੍ਹਿਆਂ ’ਚ ਤੇਜ਼ ਹਨ੍ਹੇਰੀ ਤੇ...
  • cbse 12th class result jalandhar
    CBSE 12ਵੀਂ ਕਲਾਸ ਦੇ ਨਤੀਜਿਆਂ 'ਚ ਜਲੰਧਰ 'ਚ ਗੁਰਨੂਰ ਨੇ 99.2 ਫ਼ੀਸਦੀ ਅੰਕਾਂ...
  • raman arora refused to take police protection
    ਰਮਨ ਅਰੋੜਾ ਨੇ ਪੁਲਸ ਸੁਰੱਖਿਆ ਵਾਪਸ ਕਰਨ ਦਾ ਕੀਤਾ ਐਲਾਨ
  • ied blast near bsf headquarters jalandhar punjab main accused arrested
    ਜਲੰਧਰ Blast ਮਾਮਲੇ 'ਚ ਮੁੱਖ ਮੁਲਜ਼ਮ ਗ੍ਰਿਫ਼ਤਾਰ, ਹੋਇਆ ਵੱਡਾ ਖ਼ੁਲਾਸਾ
  • hindu organizations staged a protest in patel chowk in jalandhar
    ਜਲੰਧਰ 'ਚ ਹਿੰਦੂ ਸੰਗਠਨਾਂ ਨੇ ਦਿੱਤਾ ਧਰਨਾ, ਇਹ ਮੁੱਖ ਰਸਤਾ ਕੀਤਾ ਜਾਮ
  • pseb class 12th result  7 students from jalandhar in the merit list
    PSEB 12ਵੀਂ ਜਮਾਤ ਦਾ ਨਤੀਜਾ: ਜਲੰਧਰ ਦੇ 7 ਵਿਦਿਆਰਥੀ ਮੈਰਿਟ ਸੂਚੀ ’ਚ, ਟਾਪ 3...
  • major ied blast case near bsf headquarters in jalandhar
    ਜਲੰਧਰ: BSF ਹੈੱਡਕੁਆਰਟਰ ਨੇੜੇ ਹੋਏ ਧਮਾਕਾ ਮਾਮਲੇ 'ਚ ਵੱਡੀ ਅਪਡੇਟ! ਸ਼ਹਿਜ਼ਾਦ...
  • grandmother of 2 grandchildren passes 10th
    ਜਲੰਧਰ: 2 ਪੋਤਰਿਆਂ ਦੀ ਦਾਦੀ ਨੇ ਪਾਸ ਕੀਤੀ ਦਸਵੀਂ, ਲਏ 77 ਫ਼ੀਸਦੀ ਅੰਕ
Trending
Ek Nazar
major restrictions imposed in nawanshahr till july 12

ਪੰਜਾਬ: 12 ਜੁਲਾਈ ਤੱਕ ਲੱਗੀਆਂ ਵੱਡੀਆਂ ਪਾਬੰਦੀਆਂ! ਇਸ ਜ਼ਿਲ੍ਹੇ ਦੇ DC ਦਾ ਵੱਡਾ...

zodiac signs

ਇਨ੍ਹਾਂ 3 ਰਾਸ਼ੀਆਂ ਲਈ ਵੱਜੀ 'ਖ਼ਤਰੇ ਦੀ ਘੰਟੀ'! ਕੇਤੂ ਬਦਲ ਰਿਹੈ ਆਪਣੀ ਚਾਲ

major operation in batala

ਬਟਾਲਾ ’ਚ ਵੱਡੀ ਕਾਰਵਾਈ, 350 ਪੇਟੀਆਂ ਚੰਡੀਗੜ੍ਹ ਮਾਰਕਾ ਸ਼ਰਾਬ ਬਰਾਮਦ; ਚੋਣਾਂ ’ਚ...

xi  trump visit temple of heaven

ਬੀਜਿੰਗ ਦੇ ਇਤਿਹਾਸਕ ‘ਟੈਂਪਲ ਆਫ ਹੈਵਨ’ ਪਹੁੰਚੇ ਸ਼ੀ ਜਿਨਪਿੰਗ ਤੇ ਡੋਨਾਲਡ ਟਰੰਪ

pakistan test missile

ਪਾਕਿਸਤਾਨ ਨੇ ਫਤਹਿ-4 ਕਰੂਜ਼ ਮਿਜ਼ਾਈਲ ਦਾ ਕੀਤਾ ਸਫਲ ਪ੍ਰੀਖਣ

vaibhav suryavanshi team india

ਪ੍ਰਭਸਿਮਰਨ ਤੇ ਵੈਭਵ ਸੂਰਿਆਵੰਸ਼ੀ ਦੀ TEAM INDIA 'ਚ ਐਂਟਰੀ! BCCI ਵੱਲੋਂ ਟੀਮ...

trump invites xi jinping

ਟਰੰਪ ਨੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਵ੍ਹਾਈਟ ਹਾਊਸ ਆਉਣ ਦਾ ਦਿੱਤਾ ਸੱਦਾ

trump in china

50 ਤੋਂ ਵੱਧ ਕਾਰਾਂ ਅਤੇ ਦਰਜਨਾਂ ਬਾਈਕਸ! ਚੀਨ ਦੀਆਂ ਸੜਕਾਂ 'ਤੇ ਦਿਸਿਆ ਡੋਨਾਲਡ...

if pakistan dares to act again  rajnath

'ਉਹ ਹੋਵੇਗਾ, ਜੋ ਹੁਣ ਤੱਕ ਨਹੀਂ ਹੋਇਆ', ਰਾਜਨਾਥ ਸਿੰਘ ਦੀ ਪਾਕਿਸਤਾਨ ਨੂੰ...

fresh milk

ਤਾਜ਼ਾ ਦੁੱਧ ਮਿਲਣਾ ਹੋਇਆ ਔਖਾ! ਕਰਾਚੀ 'ਚ ਕੀਮਤਾਂ 'ਚ ਭਾਰੀ ਵਾਧੇ ਦੀ ਮੰਗ

snake in air conditioner

AC ਚਾਲੂ ਕਰਦੇ ਹੀ ਨਿਕਲੇ 3 ਜ਼ਹਿਰੀਲੇ ਸੱਪ! ਜਾਨ ਬਚਾ ਕੇ ਭੱਜਿਆ ਪੂਰਾ ਪਰਿਵਾਰ

pakistani soldiers killed

ਬਲੋਚਿਸਤਾਨ 'ਚ ਅੱਤਵਾਦੀਆਂ ਵਿਰੁੱਧ ਕਾਰਵਾਈ, ਮੇਜਰ ਸਣੇ ਪੰਜ ਪਾਕਿਸਤਾਨੀ ਸੈਨਿਕਾਂ...

pakistani drone intrusion at amritsar border at night

ਅੰਮ੍ਰਿਤਸਰ ਸਰਹੱਦ ’ਤੇ ਪਾਕਿਸਤਾਨੀ ਡਰੋਨ ਦੀ ਘੁਸਪੈਠ, 16 ਕਿਲੋ ਹੈਰੋਇਨ ਬਰਾਮਦ

shooting in vaughan city

ਵੌਨ ਸ਼ਹਿਰ ‘ਚ ਗੋਲੀਬਾਰੀ, ਦੋ ਵਿਅਕਤੀਆਂ ਦੀ ਮੌਤ

ipl 2026 controversy arshdeep singh

IPL ਵਿਚਾਲੇ ਮੁੜ ਵਿਵਾਦਾਂ 'ਚ ਘਿਰੇ ਅਰਸ਼ਦੀਪ ਸਿੰਘ! ਵਾਇਰਲ ਤਸਵੀਰ ਨੇ ਵਧਾਈਆਂ...

thunderstorm heavy rain fall

ਹਨ੍ਹੇਰੀ-ਤੂਫ਼ਾਨ ਨੇ ਮਚਾਈ ਤਬਾਹੀ! 56 ਲੋਕਾਂ ਦੀ ਮੌਤ, 38 ਜ਼ਿਲ੍ਹਿਆਂ 'ਚ ਭਾਰੀ...

boy and a girl got married at the police station in jalandhar

ਜਲੰਧਰ ਤੋਂ ਹੈਰਾਨ ਕਰਦਾ ਮਾਮਲਾ! ਪਹਿਲਾਂ ਮੁੰਡੇ ਦੀ ਕੀਤੀ ਛਿੱਤਰ-ਪਰੇਡ, ਫਿਰ ਥਾਣੇ...

motorola razr fold

ਭਾਰਤ 'ਚ ਮੋਟੋਰੋਲਾ ਦਾ ਪਹਿਲਾ ਫੋਲਡੇਬਲ ਫੋਨ ਲਾਂਚ, ਜਾਣੋ ਕੀਮਤ ਤੇ ਖੂਬੀਆਂ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬਂ ਦੀਆਂ ਖਬਰਾਂ
    • boy shot dead in amritsar
      ਅੰਮ੍ਰਿਤਸਰ 'ਚ ਗੋਲੀਆਂ ਮਾਰ ਕੇ ਮੁੰਡੇ ਦਾ ਕਤਲ, ਲਾਸ਼ ਲੈ ਕੇ ਘੁੰਮਦੇ ਰਹੇ ਬਦਮਾਸ਼
    • visa fraud in ludhiana
      ਵਿਦੇਸ਼ ਭੇਜਣ ਦੇ ਨਾਂ 'ਤੇ ਮੋਟੀ ਠੱਗੀ: ਤਿੰਨ ਨੌਜਵਾਨਾਂ ਤੋਂ ਠੱਗੇ ਲੱਖਾਂ ਰੁਪਏ
    • accident in ludhiana
      ਬੱਚੇ ਹੱਥੋਂ ਗਈ ਦੂਜੇ ਬੱਚੇ ਦੀ ਜਾਨ! ਟਰਾਲੀ ਹੇਠਾਂ ਆ ਕੇ ਦਮ ਤੋੜ ਗਿਆ ਮਾਪਿਆਂ ਦਾ...
    • punjab laborer  poor person  lottery
      ਪੰਜਾਬ 'ਚ ਦਿਹਾੜੀ ਕਰਨ ਵਾਲਾ ਮਜ਼ਦੂਰ ਬਣਿਆ ਕਰੋੜਪਤੀ, ਰਾਤੋ-ਰਾਤ ਚਮਕ ਗਈ ਕਿਸਮਤ
    • new amrit bharat express starts from amritsar to new jalpaiguri
      ਅੰਮ੍ਰਿਤਸਰ ਤੋਂ ਨਿਊ ਜਲਪਾਈਗੁੜੀ ਲਈ ਨਵੀਂ ਅੰਮ੍ਰਿਤ ਭਾਰਤ ਐਕਸਪ੍ਰੈਸ ਸ਼ੁਰੂ,...
    • punjab schools summer vacations
      ਪੰਜਾਬ ਦੇ ਸਕੂਲਾਂ ਵਿਚ ਛੁੱਟੀਆਂ ਦੇ ਐਲਾਨ ਤੋਂ ਪਹਿਲਾਂ ਸਿੱਖਿਆ ਵਿਭਾਗ ਦਾ ਵੱਡਾ...
    • major operation in batala
      ਬਟਾਲਾ ’ਚ ਵੱਡੀ ਕਾਰਵਾਈ, 350 ਪੇਟੀਆਂ ਚੰਡੀਗੜ੍ਹ ਮਾਰਕਾ ਸ਼ਰਾਬ ਬਰਾਮਦ; ਚੋਣਾਂ ’ਚ...
    • weather alert issued in punjab
      ਪੰਜਾਬ ’ਚ ਮੌਸਮ ਨੂੰ ਲੈ ਕੇ ਅਲਰਟ ਜਾਰੀ, ਕਈ ਜ਼ਿਲ੍ਹਿਆਂ ’ਚ ਤੇਜ਼ ਹਨ੍ਹੇਰੀ ਤੇ...
    • cbse 12th class result jalandhar
      CBSE 12ਵੀਂ ਕਲਾਸ ਦੇ ਨਤੀਜਿਆਂ 'ਚ ਜਲੰਧਰ 'ਚ ਗੁਰਨੂਰ ਨੇ 99.2 ਫ਼ੀਸਦੀ ਅੰਕਾਂ...
    • punjab shocking incident
      ਪੰਜਾਬ 'ਚ ਮੁੰਡੇ ਦਾ ਕਤਲ! ਫ਼ਿਰ ਲਾਸ਼ ਲਾਗੇ ਕੀਤਾ ਇਹ ਕੰਮ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +