ਜਲੰਧਰ— ਕਾਂਗਰਸੀ ਕੌਂਸਲਰ ਦਲ ਦੇ ਆਗੂ ਜਗਦੀਸ਼ ਰਾਜਾ ਨੇ ਨਗਰ-ਨਿਗਮ 'ਚ ਬੁੱਧਵਾਰ ਨੂੰ ਹੋਈ ਬੈਠਕ ਦੌਰਾਨ ਕਈ ਵਾਰ ਕਿਹਾ ਕਿ ਕਾਂਗਰਸ ਪਾਰਟੀ ਨਿਗਮ ਦੇ ਬਜਟ ਨੂੰ ਪਾਸ ਕਰਨ ਦੇ ਹੱਕ ਵਿਚ ਹੈ ਪਰ ਇਸ ਮਾਮਲੇ ਵਿਚ ਮੇਅਰ ਸੁਨੀਲ ਜੋਤੀ ਨੇ ਪੂਰੇ ਸ਼ਹਿਰ ਅਤੇ ਲੋਕਾਂ ਨੂੰ ਧੋਖੇ ਵਿਚ ਰੱਖਿਆ ਹੈ। ਰਾਜਾ ਨੇ ਕਿਹਾ ਕਿ 31 ਮਾਰਚ ਤੋਂ ਬਾਅਦ ਮੇਅਰ ਨੇ ਬਜਟ ਪਾਸ ਕਰਵਾਉਣ ਲਈ ਕੋਈ ਬੈਠਕ ਨਹੀਂ ਬੁਲਾਈ। ਭਾਵੇਂ ਉਨ੍ਹਾਂ ਨੂੰ 22 ਮਈ ਨੂੰ ਪੰਜਾਬ ਸਰਕਾਰ ਕੋਲੋਂ ਚਿੱਠੀ ਆ ਗਈ ਸੀ ਕਿ ਬਜਟ ਨੂੰ ਹਾਊਸ ਤੋਂ ਪਾਸ ਕਰਵਾ ਕੇ ਭੇਜੋ। ਉਨ੍ਹਾਂ ਨੇ ਕਿਸੇ ਨੂੰ ਨਹੀਂ ਦੱਸਿਆ, ਸਗੋਂ ਉਲਟਾ ਉਨ੍ਹਾਂ ਨੇ ਕਾਂਗਰਸ 'ਤੇ ਦੋਸ਼ ਲਾ ਦਿੱਤਾ ਕਿ ਕਾਂਗਰਸੀਆਂ ਨੇ ਬਜਟ ਪਾਸ ਨਹੀਂ ਹੋਣ ਦਿੱਤਾ। ਕਾਂਗਰਸ ਸ਼ੁਰੂ ਤੋਂ ਹੀ ਬਜਟ ਪਾਸ ਕਰਨ ਦੇ ਹੱਕ ਵਿਚ ਰਹੀ ਪਰ ਅੱਜ ਮੇਅਰ ਨੇ ਗੈਰ-ਜਮਹੂਰੀ ਤਰੀਕਾ ਅਪਣਾਇਆ। ਰਾਜਾ ਨੇ ਕਿਹਾ ਕਿ ਨਵੇਂ ਕਮਿਸ਼ਨਰ ਨੂੰ ਏਜੰਡੇ ਦੇ ਜ਼ਿਆਦਾਤਰ ਪ੍ਰਸਤਾਵਾਂ ਨੂੰ ਕੁਝ ਪਤਾ ਵੀ ਨਹੀਂ ਸੀ। ਇਸ ਲਈ ਜ਼ੀਰੋ ਆਵਰ ਦੀ ਡਿਮਾਂਡ ਕੀਤੀ ਜਾ ਰਹੀ ਸੀ ਤਾਂ ਜੋ ਉਨ੍ਹਾਂ ਪ੍ਰਸਤਾਵਾਂ 'ਤੇ ਦੁਬਾਰਾ ਵਿਚਾਰ ਕਰ ਲਿਆ ਜਾਵੇ ਪਰ ਮੇਅਰ ਨੇ ਇਕ ਨਾ ਮੰਨੀ ਤੇ ਹਰ ਵਾਰ ਵਾਂਗ ਇਸ ਵਾਰ ਵੀ ਮਨਮਰਜ਼ੀ ਕੀਤੀ।
ਜਗਦੀਸ਼ ਰਾਜਾ ਨੇ ਕਿਹਾ ਕਿ ਮੇਅਰ ਨੇ ਹਰ ਵਾਰ ਜ਼ੀਰੋ ਆਵਰ ਤੋਂ ਬਚਣ ਦੀ ਕੋਸ਼ਿਸ਼ ਕੀਤੀ ਤੇ ਝੂਠ ਬੋਲਿਆ। ਅੱਜ ਵੀ ਮੇਅਰ ਨੇ ਬਾਅਦ ਵਿਚ ਜ਼ੀਰੋ ਆਵਰ ਦੇਣ ਦਾ ਵਾਅਦਾ ਕੀਤਾ ਪਰ ਕਮਿਸ਼ਨਰ ਦੇ ਕਹਿਣ ਦੇ ਬਾਵਜੂਦ ਬੈਠਕ ਖਤਮ ਕਰਕੇ ਤੁਰਦੇ ਹੋਏ। ਪਿਛਲੀ ਵਾਰ ਵੀ ਮੇਅਰ ਨੇ ਕਾਂਗਰਸੀ ਵਿਧਾਇਕਾਂ ਤੋਂ ਡਰ ਕੇ ਜ਼ੀਰੋ ਆਵਰ ਦਿੱਤਾ, ਨਹੀਂ ਤਾਂ ਉਸ ਤੋਂ ਪਹਿਲਾਂ ਮੇਅਰ ਕਈ ਬੈਠਕਾਂ ਵਿਚ ਆਪਣੇ ਵਾਅਦਿਆਂ ਤੋਂ ਮੁਕਰ ਚੁੱਕੇ ਹਨ। ਹਰ ਵਾਰ ਕਹਿੰਦੇ ਹਨ ਕਿ ਪੂਰਾ-ਪੂਰਾ ਦਿਨ ਚਰਚਾ ਹੋਵੇਗੀ ਪਰ ਕਈ-ਕਈ ਮਹੀਨੇ ਬੈਠਕ ਹੀ ਨਹੀਂ ਬੁਲਾਉਂਦੇ। ਰਾਜਾ ਨੇ ਕਿਹਾ ਕਿ ਸ਼ਹਿਰ ਦੇ ਡਿਵਾਈਡਰਾਂ 'ਤੇ ਨਵੀਆਂ ਗਰਿੱਲਾਂ ਲਾਉਣ ਦੇ ਪ੍ਰਾਜੈਕਟ ਵਿਚ ਵੱਡਾ ਘਪਲਾ ਹੈ, ਜਿਸ ਨੂੰ ਆਉਣ ਵਾਲੇ ਦਿਨਾਂ ਵਿਚ ਉਠਾਇਆ ਜਾਵੇਗਾ।
ਡੇਰੇ ਦੇ ਸਰਚ ਆਪਰੇਸ਼ਨ ਲਈ ਵੱਖਰੀ 'ਹਾਈਟੈਕ ਫੌਜ' ਤਿਆਰ , ਅੱਜ ਬੁਲੇਟਪਰੂਫ ਗੱਡੀਆਂ 'ਚ ਅੰਦਰ ਜਾਣਗੇ ਜਵਾਨ
NEXT STORY