ਜਲੰਧਰ, (ਮਹੇਸ਼)- ਮੇਅਰ ਬਣਨ ਤੋਂ ਬਾਅਦ ਜਗਦੀਸ਼ ਰਾਜ (ਰਾਜਾ) ਸ਼ੁੱਕਰਵਾਰ ਨੂੰ ਪਹਿਲੀ ਵਾਰ ਗੜ੍ਹਾ ਵਿਖੇ ਪਹੁੰਚੇ, ਜਿਥੇ ਅਖਿਲ ਭਾਰਤੀ ਕਨੌਜੀਆ ਮਹਾਸਭਾ ਦੇ ਚੇਅਰਮੈਨ ਅਤੇ ਸੀਨੀਅਰ ਕਾਂਗਰਸ ਨੇਤਾ ਰਾਕੇਸ਼ ਕਮਲ ਕਨੌਜੀਆ ਦੀ ਅਗਵਾਈ 'ਚ ਕਾਂਗਰਸੀ ਵਰਕਰਾਂ ਅਤੇ ਇਲਾਕਾ ਵਾਸੀਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਮੇਅਰ ਦੇ ਨਾਲ ਹਲਕੇ ਦੇ ਵਿਧਾਇਕ ਰਾਜਿੰਦਰ ਬੇਰੀ ਵੀ ਸਨ। ਜਗਦੀਸ਼ ਰਾਜਾ ਨੇ ਕਿਹਾ ਕਿ ਪੂਰੇ ਸ਼ਹਿਰ ਨੂੰ ਆਉਣ ਵਾਲੇ 5 ਸਾਲਾਂ 'ਚ ਬੇਹੱਦ ਖੂਬਸੂਰਤ ਬਣਾਇਆ ਜਾਵੇਗਾ। ਇਸ ਲਈ ਸਾਰੇ ਵਿਧਾਇਕਾਂ ਅਤੇ ਕੌਂਸਲਰਾਂ ਦਾ ਸਹਿਯੋਗ ਲੈ ਕੇ ਚੱਲਾਂਗੇ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜੋ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਹੈ, ਉਸ ਨੂੰ ਪੂਰੀ ਈਮਾਨਦਾਰੀ ਨਾਲ ਨਿਭਾਂਵਾਗੇ। ਰਾਕੇਸ਼ ਕਮਲ ਕਨੌਜੀਆ ਸਮਾਜ ਸੇਵਕ ਅਤੇ ਕਾਂਗਰਸ ਨੇਤਾ ਨੇ ਕਿਹਾ ਕਿ ਸ਼ਹਿਰ ਨੂੰ ਰਾਜਾ ਜਿਹੇ ਮੇਅਰ ਦੀ ਹੀ ਜ਼ਰੂਰਤ ਸੀ। ਇਸ ਨੂੰ ਕੈਪਟਨ ਸਰਕਾਰ ਨੇ ਪੂਰਾ ਕੀਤਾ ਹੈ। ਇਸ ਦੌਰਾਨ ਕੌਂਸਲਰ ਮਿੰਟੂ ਜੁਨੇਜਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕਾ ਵਾਸੀ ਮੌਜੂਦ ਸਨ।
ਕਮਿਸ਼ਨਰੇਟ 'ਚ ਸੇਵਾ ਦਾ ਅਧਿਕਾਰ ਠੱਪ
NEXT STORY