ਜਲੰਧਰ : ਖ਼ਤਰਨਾਕ ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਸੱਜਾ ਹੱਥ ਕਹੇ ਜਾਂਦੇ ਗੈਂਗਸਟਰ ਕਨੂੰ ਗੁੱਜਰ ਨੂੰ ਜਲੰਧਰ ਪੁਲਸ ਨੇ ਐਨਕਾਊਂਟਰ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਹੈ। ਮਿਲੀ ਜਾਣਕਾਰੀ ਮੁਤਾਬਕ ਜਲੰਧਰ ਦੇ 66 ਫੁੱਟੀ ਰੋਡ 'ਤੇ ਹੈਮਿਲਟਨ ਟਾਵਰ ਕੋਲ ਜਦੋਂ ਪੁਲਸ ਗੈਂਗਸਟਰ ਕਨੂੰ ਨੂੰ ਗ੍ਰਿਫਤਾਰਨ ਕਰਨ ਪਹੁੰਚੀ ਤਾਂ ਉਸ ਨੇ ਪੁਲਸ 'ਤੇ ਗੋਲੀ ਚਲਾ ਦਿੱਤੀ। ਇਸ ਦੌਰਾਨ ਪੁਲਸ ਦੀ ਜਵਾਬੀ ਗੋਲੀਬਾਰੀ 'ਚ ਕਨੂੰ ਗੁੱਜਰ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪੁਲਸ ਸੂਤਰਾਂ ਮੁਤਾਬਕ ਗੈਂਗਸਟਰ ਕਤਲ, ਜ਼ਬਰੀ ਵਸੂਲੀ ਅਤੇ ਧੌਂਸਬਾਜ਼ੀ ਸਮੇਤ ਘਿਨਾਉਣੇ ਹੋਰ ਅਪਰਾਧਾਂ ਦੇ ਕਈ ਮਾਮਲਿਆਂ ਵਿਚ ਲੋੜੀਂਦਾ ਸੀ।
ਇਹ ਵੀ ਪੜ੍ਹੋ : ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਕੁੜੀ ਸਣੇ ਤਿੰਨ ਲੋਕਾਂ ਦਾ ਗੋਲ਼ੀਆਂ ਮਾਰ ਕੇ ਕਤਲ
ਮੁੱਠਭੇੜ ਦੌਰਾਨ ਦੋਵਾਂ ਪਾਸਿਆਂ ਕੁੱਲ 9 ਗੋਲੀਆਂ ਚਲਾਈਆਂ ਗਈਆਂ। ਪੁਲਸ ਨੂੰ ਮੌਕੇ ਤੋਂ 2 ਹਥਿਆਰ ਵੀ ਬਰਾਮਦ ਹੋਏ ਹਨ। ਇਹ ਵੀ ਪਤਾ ਲੱਗਾ ਹੈ ਕਿ ਗੈਂਗਸਟਰ ਕਨੂੰ ਗੁੱਜਰ ਦੀ ਪੁਲਸ ਪਿਛਲੇ ਲੰਮੇ ਸਮੇਂ ਤੋਂ ਭਾਲ ਕਰ ਰਹੀ ਸੀ।
ਕੀ-ਕੀ ਹੋਇਆ ਬਰਾਮਦ
ਗੈਂਗਸਟਰ ਕਨੂੰ ਗੁੱਜਰ ਤੋਂ 2 ਹਥਿਆਰਾਂ ਦੀ ਸ਼ੁਰੂਆਤੀ ਬਰਾਮਦਗੀ ਹੈ ਜਦਕਿ ਬਾਅਦ ਦੀਆਂ ਖੋਜਾਂ ਵਿਚ ਜ਼ਬਤ ਕੀਤੇ ਗਏ ਵਾਧੂ 6 ਹਥਿਆਰਾਂ ਦੇ ਨਾਲ, ਕੁੱਲ ਬਰਾਮਦ ਕੀਤੇ ਗਏ ਹਥਿਆਰਾਂ ਦੀ ਗਿਣਤੀ 8 ਹੋ ਗਈ ਹੈ।ਬਰਾਮਦ ਹਥਿਆਰਾਂ ਵਿਚ 8 ਪਿਸਤੌਲ, 55 ਜਿੰਦਾ ਰੌਂਦ ਅਤੇ 8 ਕਾਰਤੂਸ ਸ਼ਾਮਲ ਹਨ। ਕਨੂੰ ਗੁੱਜਰ ਖ਼ਿਲਾਫ ਪਹਿਲਾਂ ਹੀ 8 ਐੱਫਆਈਆਰ ਦਰਜ ਹਨ। ਇਸ ਗ੍ਰਿਫਤਾਰੀ ਨਾਲ ਇਸ ਗਿਰੋਹ ਦੇ ਕੁੱਲ 10 ਸਾਥੀਆਂ ਅਤੇ ਕੁੱਲ 16 ਹਥਿਆਰਾਂ ਦੀ ਬਰਾਮਦੀ ਹੋਈ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵਲੋਂ ਛੁੱਟੀ ਦਾ ਐਲਾਨ, ਸਕੂਲ, ਕਾਲਜ ਤੇ ਦਫਤਰ ਰਹਿਣਗੇ ਬੰਦ
ਕੀ ਕਹਿਣਾ ਹੈ ਪੁਲਸ ਕਮਿਸ਼ਨਰ ਸਵਪਨ ਸ਼ਰਮਾ ਦਾ
ਜਲੰਧਰ ਪੁਲਸ ਕਮਿਸ਼ਨਰ ਸਵਪਨ ਸ਼ਰਮਾ ਨੇ ਕਿਹਾ ਕਿ ਇਹ ਗ੍ਰਿਫਤਾਰੀ ਅਤੇ ਹਥਿਆਰਾਂ ਦੀ ਬਰਾਮਦਗੀ ਜੱਗੂ ਭਗਵਾਨਪੁਰੀਆ ਗੈਂਗ ਲਈ ਇਕ ਵੱਡਾ ਝਟਕਾ ਹੈ ਅਤੇ ਜਲੰਧਰ ਪੁਲਸ ਲਈ ਇਕ ਵੱਡੀ ਪ੍ਰਾਪਤੀ ਹੈ। ਅਸੀਂ ਅਪਰਾਧਿਕ ਨੈਟਵਰਕ ਨੂੰ ਖ਼ਤਮ ਕਰਨ ਅਤੇ ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕੰਮ ਕਰਨਾ ਜਾਰੀ ਰੱਖਾਂਗੇ। ਉਨ੍ਹਾਂ ਕਿਹਾ ਕਿ ਗੈਂਗਸਟਰਾਂ ਅਤੇ ਅਪਰਾਧੀਆਂ ਨੂੰ ਕਿਸੇ ਹਾਲ ਵਿਚ ਬਖਸ਼ਿਆ ਨਹੀਂ ਜਾਵੇਗਾ।
ਇਹ ਵੀ ਪੜ੍ਹੋ : ਡੇਰਾ ਬਿਆਸ ਦੇ ਨਵੇਂ ਮੁਖੀ ਦਾ ਐਲਾਨ, ਬਾਬਾ ਗੁਰਿੰਦਰ ਢਿੱਲੋਂ ਨੇ ਕੀ ਲਿਖਿਆ ਪੱਤਰ ਵਿਚ
CM ਮਾਨ ਨੇ NOC ਦੀ ਸ਼ਰਤ ਖ਼ਤਮ ਕਰਨ ਵਾਲਾ ਬਿੱਲ ਕੀਤਾ ਪੇਸ਼, ਹੁਣ ਸਦਨ 'ਚ ਹੋਵੇਗੀ ਬਹਿਸ (ਵੀਡੀਓ)
NEXT STORY