ਫਿਰੋਜ਼ਪੁਰ (ਕੁਮਾਰ) : ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿਚ ਤਲਾਸ਼ੀ ਦੌਰਾਨ ਇਕ ਸੜੇ ਹੋਏ ਮੋਬਾਇਲ ਫੋਨ ਸਮੇਤ ਜੇਲ੍ਹ ਪ੍ਰਸ਼ਾਸਨ ਨੇ 2 ਮੋਬਾਇਲ ਅਤੇ ਹਵਾਲਾਤੀ ਦੇ ਗੁਪਤ ਅੰਗ ਵਿਚ ਛੁਪਾ ਕੇ ਰੱਖਿਆ ਹੋਇਆ ਜਰਦਾ ਬਰਾਮਦ ਕੀਤਾ ਹੈ। ਇਹ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਦੇ ਏ. ਐੱਸ. ਆਈ. ਰਮਨ ਕੁਮਾਰ ਨੇ ਦੱਸਿਆ ਕਿ ਪੁਲਸ ਦੇ ਸਹਾਇਕ ਸੁਪਰਡੰਟ ਕੁਲਦੀਪ ਸਿੰਘ ਵੱਲੋਂ ਦਿੱਤੀ ਗਈ ਲਿਖਤੀ ਸ਼ਿਕਾਇਤ ਦੇ ਆਧਾਰ ’ਤੇ ਕੈਦੀ ਭੁਪਿੰਦਰ ਸਿੰਘ, ਹਵਾਲਾਤੀ ਰਾਜਪ੍ਰੀਤ ਸਿੰਘ ਉਰਫ ਰਾਜਾ ਬੰਬ ਅਤੇ ਹਵਾਲਾਤੀ ਜੋਗਿੰਦਰ ਸਿੰਘ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਸਹਾਇਕ ਸੁਪਰਡੰਟ ਕੁਲਦੀਪ ਸਿੰਘ ਵੱਲੋਂ ਸਾਥੀ ਕਰਮਚਾਰੀ ਦੀ ਮਦਦ ਨਾਲ ਨਵੀਂ ਬੈਰਕ ਨੰ. 3 ਦੀ ਤਲਾਸ਼ੀ ਲੈਣ ’ਤੇ ਰਾਜਪ੍ਰੀਤ ਸਿੰਘ ਉਰਫ ਰਾਜਾ ਬੰਬ ਤੋਂ ਇਕ ਮੋਬਾਇਲ ਸੈਮਸੰਗ ਕੀ-ਪੈਡ ਜਿਸ ਵਿਚ ਬੈਟਰੀ ਤੇ ਸਿਮ ਕਾਰਡ ਸੀ, ਬਰਾਮਦ ਹੋਇਆ ਹੈ ਅਤੇ ਬੈਰਕ ਦੇ ਬਾਹਰ ਰੱਖੀ ਭੱਠੀ ਵਿਚੋਂ ਇਕ ਕੈਦੀ ਭੁਪਿੰਦਰ ਸਿੰਘ ਵੱਲੋਂ ਸਾੜਿਆ ਗਿਆ ਮੋਬਾਇਲ ਫੋਨ ਬਰਾਮਦ ਹੋਇਆ ਹੈ। ਉਨ੍ਹਾਂ ਦੱਸਿਆ ਕਿ ਪੇਸ਼ੀ ’ਤੇ ਗਏ ਹਵਾਲਾਤੀ ਜੋਗਿੰਦਰ ਸਿੰਘ ਦੀ ਜਦ ਜੇਲ੍ਹ ਵਿਚ ਤਲਾਸ਼ੀ ਲਈ ਤਾਂ ਉਸਦੇ ਗੁਪਤ ਅੰਗ ਵਿਚ ਛੁਪਾ ਕੇ ਰੱਖੇ ਗਏ ਇਕ ਲਿਫਾਫੇ ਵਿਚੋਂ 60 ਗ੍ਰਾਮ ਤੰਬਾਕੂ ਬਰਾਮਦ ਹੋਇਆ ਹੈ।
'ਮਿਸ਼ਨ ਕਲੀਨ' ਤਹਿਤ ਰੇਤ 9 ਤੇ ਬੱਜਰੀ 12 ਰੁਪਏ ਘਣ ਫੁੱਟ ਦੇ ਹਿਸਾਬ ਨਾਲ ਵਿਕੇਗੀ, ਅਧਿਕਾਰੀਆਂ ਨੂੰ ਹਦਾਇਤਾਂ ਜਾਰੀ
NEXT STORY