ਜਲਾਲਾਬਾਦ (ਟਿੰਕੂ ਨਿਖੰਜ) - 19 ਮਈ ਨੂੰ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਦਾ ਅਖਾੜਾ ਪੂਰੀ ਤਰ੍ਹਾਂ ਨਾਲ ਭਖ ਚੁੱਕਾ ਹੈ। ਇਸ ਦੌਰਾਨ ਫਿਰੋਜ਼ਪੁਰ ਲੋਕ ਸਭਾ ਸੀਟ ਤੋਂ ਦੋ ਵਾਰ ਜਿੱਤ ਹਾਸਲ ਕਰ ਚੁੱਕੇ ਸਾਂਸਦ ਸ਼ੇਰ ਸਿੰਘ ਘੁਬਾਇਆ ਨੂੰ ਸਾਬਕਾ ਉਪ ਮੁਖ ਮੰਤਰੀ ਸੁਖਬੀਰ ਸਿੰਘ ਬਾਦਲ ਟੱਕਰ ਦੇਣ ਲਈ ਤਿਆਰ ਬਰ ਤਿਆਰ ਹਨ। ਦੱਸ ਦੇਈਏ ਕਿ ਵੋਟਰਾਂ ਨੂੰ ਆਪਣੇ ਵੱਲ ਖਿੱਚਣ ਲਈ ਜਿੱਥੇ ਅਕਾਲੀ ਦਲ ਦੇ ਆਗੂ ਪੱਬਾਂ ਭਾਰ ਹੋ ਗਏ ਹਨ, ਉਥੇ ਹੀ ਜਲਾਲਾਬਾਦ ਦੇ ਅਕਾਲੀ ਆਗੂਆਂ ਵਲੋਂ ਲੋਕਾਂ ਦੇ ਘਰ-ਘਰ ਜਾ ਕੇ ਸੁਖਬੀਰ ਬਾਦਲ ਦੇ ਹੱਕ 'ਚ ਪ੍ਰਚਾਰ ਕੀਤਾ ਜਾ ਰਿਹਾ ਹੈ, ਜੋ ਸੁਖਬੀਰ ਵਲੋਂ ਕਰਵਾਏ ਕੰਮਾਂ ਦੇ ਨਾਂ 'ਤੇ ਉਨ੍ਹਾਂ ਤੋਂ ਵੋਟਾਂ ਮੰਗ ਰਹੇ ਹਨ। ਇਸ ਦੌਰਾਨ ਉਕਤ ਆਗੂਆਂ ਨੇ ਜਲਾਲਾਬਾਦ ਤੋਂ ਸੁਖਬੀਰ ਨੂੰ ਵੱਡੀ ਲੀਡ ਦਿਵਾਉਣ ਦੀ ਗੱਲ ਵੀ ਕਹੀ।
ਦੱਸ ਦੇਈਏ ਕਿ ਸ਼ੇਰ ਸਿੰਘ ਘੁਬਾਇਆ ਅਕਾਲੀ ਦਲ ਦੀ ਟਿਕਟ 'ਤੇ ਦੋ ਵਾਰ ਸਾਂਸਦ ਬਣੇ ਸਨ ਪਰ ਇਸ ਵਾਰ ਉਹ ਕਾਂਗਰਸ ਦੀ ਟਿਕਟ 'ਤੇ ਲੋਕ ਸਭਾ ਚੋਣ ਲੜ ਰਹੇ ਹਨ ਅਤੇ ਉਨ੍ਹਾਂ ਨਾਲ ਮੁਕਾਬਲਾ ਕਰਨ ਲਈ ਸੁਖਬੀਰ ਬਾਦਲ ਖੁਦ ਮੈਦਾਨ 'ਚ ਉਤਰੇ ਹਨ।
ਮਲੇਸ਼ੀਆ 'ਚ ਫਸਿਆ ਭਗਵੰਤ ਮਾਨ ਦੇ ਪਿੰਡ ਦਾ ਮੁੰਡਾ, ਭਾਂਡੇ ਮਾਂਜਣ ਲਈ ਹੋਇਆ ਮਜਬੂਰ (ਵੀਡੀਓ)
NEXT STORY