ਜਲਾਲਾਬਾਦ (ਸੇਤੀਆ, ਸੁਮਿਤ) - ਸ਼ਹਿਰ ਦੇ ਕਾਹਨੇਵਾਲਾ ਰੋਡ 'ਤੇ ਸੋਮਵਾਰ ਬਾਅਦ ਦੁਪਹਿਰ ਆਵਾਰਾ ਪਸ਼ੂ ਨਾਲ ਟੱਕਰ ਹੋ ਜਾਣ 'ਤੇ ਇਕ ਨਾਬਾਲਿਗ ਲੜਕੇ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਾਦਸੇ ਕਾਰਨ ਪਸ਼ੂ ਦੀ ਵੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸੌਰਵ ਪੁੱਤਰ ਬਿੰਦਰਪੁਰੀ ਵਾਸੀ ਕਾਹਨੇਵਾਲਾ ਵਜੋਂ ਹੋਈ ਹੈ, ਜੋ ਬੀ.ਏ. ਭਾਗ-1 ਦਾ ਵਿਦਿਆਰਥੀ ਸੀ। ਜਾਣਕਾਰੀ ਅਨੁਸਾਰ ਸੌਰਵ (17) ਆਪਣੇ ਮੋਟਰਸਾਇਕਲ 'ਤੇ ਸਵਾਰ ਹੋ ਕੇ ਬਾਅਦ ਦੁਪਿਹਰ ਕਰੀਬ 2 ਵਜੇ ਜਦੋਂ ਆਪਣੀ ਦੁਕਾਨ 'ਤੇ ਜਾ ਰਿਹਾ ਸੀ ਟਿਵਾਨਾ ਚੌਂਕ ਤੋਂ ਮੁੱਖ ਮਾਰਗ 'ਤੇ ਚੜ੍ਹਦੇ ਸਮੇਂ ਇਕ ਗਾਂ ਅਚਾਨਕ ਉਸ ਦੇ ਅੱਗੇ ਆ ਗਈ।
ਮੋਟਰਸਾਇਕਲ ਨਾਲ ਟੱਕਰ ਹੋ ਜਾਣ 'ਤੇ ਗਾਂ ਦੀ ਇਕ ਲੱਤ ਅਗਲੇ ਟਾਇਰ 'ਚ ਫਸ ਗਈ, ਜੋ ਉਸ ਨੂੰ ਘਸੀਟਦੀ ਹੋਈ ਦੂਜੇ ਕਿਨਾਰੇ 'ਤੇ ਲੈ ਗਈ। ਇਸ ਦੌਰਾਨ ਸਿਰ 'ਚ ਸੱਟ ਲੱਗਣ ਕਾਰਨ ਸੌਰਵ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਨਾਲ ਹੀ ਗਾਂ ਦੀ ਵੀ। ਦੱਸਣਯੋਗ ਹੈ ਕਿ ਸੌਰਵ ਆਪਣੇ ਪਰਿਵਾਰ ਦਾ ਅਤੇ ਦੋ ਭੈਣਾਂ ਦਾ ਇਕਲੌਤਾ ਵੱਡਾ ਭਰਾ ਸੀ, ਜਿਸ ਦੀ ਮੌਤ ਤੋਂ ਬਾਅਦ ਪੂਰੇ ਪਿੰਡ 'ਚ ਸ਼ੋਕ ਦੀ ਲਹਿਰ ਪੈ ਗਈ ਹੈ।
ਚੁਫੇਰਿਓਂ ਘਿਰੇ ਨਵਜੋਤ ਸਿੱਧੂ ਨੂੰ ਬੀਬੀ ਜਗੀਰ ਕੌਰ ਨੇ ਕਿਹਾ ਨਾਲਾਇਕ
NEXT STORY