Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, FEB 20, 2026

    3:11:34 PM

  • sukhbir singh badal slams app government

    ਨਸ਼ਾ ਵੇਚਣ ਵਾਲੇ 'ਆਪ' ਦੇ ਕਮਾਊ ਪੁੱਤ, ਵਿਧਾਇਕਾਂ...

  • 57 year old sikh man kidnapped in us

    ਅਮਰੀਕਾ ਦੇ ਗੁਰੂਘਰ 'ਚੋਂ ਅਗਵਾ ਹੋ ਗਿਆ ਲੁਧਿਆਣਾ ਦਾ...

  • a young man who was married 9 months ago committed suicide

    Punjab: 9 ਮਹੀਨੇ ਪਹਿਲਾਂ ਵਿਆਹੇ ਨੌਜਵਾਨ ਦੀ ਸ਼ੱਕੀ...

  • sir in punjab

    ਆ ਗਈ ਚਿੱਠੀ...! ਪੰਜਾਬ 'ਚ ਵੀ ਹੋਣ ਜਾ ਰਿਹੈ SIR,...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • T20 World Cup 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Jalandhar
  • ਸਰਹੱਦੀ ਪਿੰਡਾਂ 'ਤੇ ਹਰ ਵੇਲੇ ਘੁੰਮਦੇ ਨੇ 'ਮੌਤ ਦੇ ਬੱਦਲ'

PUNJAB News Punjabi(ਪੰਜਾਬ)

ਸਰਹੱਦੀ ਪਿੰਡਾਂ 'ਤੇ ਹਰ ਵੇਲੇ ਘੁੰਮਦੇ ਨੇ 'ਮੌਤ ਦੇ ਬੱਦਲ'

  • Updated: 03 Jan, 2020 03:34 PM
Jalandhar
jalandhar  542th truck  relief material
  • Share
    • Facebook
    • Tumblr
    • Linkedin
    • Twitter
  • Comment

ਜਲੰਧਰ (ਜੁਗਿੰਦਰ ਸੰਧੂ): ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਭਾਰਤੀ ਪਿੰਡਾਂ 'ਚ ਰਹਿਣ ਵਾਲੇ ਲੋਕਾਂ ਦੇ ਸਿਰ 'ਤੇ ਹਰ ਵੇਲੇ 'ਮੌਤ ਦੇ ਬੱਦਲ' ਮੰਡਰਾਉਂਦੇ ਰਹਿੰਦੇ ਹਨ। ਇਹ ਬੱਦਲ ਕਿਸ ਘੜੀ, ਕਿਸ ਪਿੰਡ ਦੇ ਕਿਸੇ ਵਿਅਕਤੀ ਦਾ ਕਾਲ ਬਣ ਜਾਣ, ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਆਪਣੇ ਖੇਤਾਂ 'ਚ ਕੰਮ ਕਰਦਾ ਕੋਈ ਕਿਸਾਨ ਜਾਂ ਆਪਣੇ ਹੀ ਘਰ 'ਚ ਚੁੱਲ੍ਹਾ-ਚੌਂਕਾ ਸੰਭਾਲ ਰਹੀ ਕੋਈ ਔਰਤ ਕਿਸੇ ਵੀ ਸਮੇਂ ਸਰਹੱਦ ਪਾਰ ਤੋਂ ਆਉਣ ਵਾਲੀ ਗੋਲੀ ਦਾ ਸ਼ਿਕਾਰ ਬਣ ਸਕਦੀ ਹੈ। ਸਰਹੱਦ ਤੋਂ 5-6 ਕਿਲੋਮੀਟਰ ਦੂਰ ਤੱਕ ਸਥਿਤ ਪਿੰਡ ਵੀ ਇਸ ਕਹਿਰ ਤੋਂ ਸੁਰੱਖਿਅਤ ਨਹੀਂ ਹਨ। ਜੰਮੂ-ਕਸ਼ਮੀਰ ਦੇ ਆਰ. ਐੱਸ. ਪੁਰਾ, ਅਰਨੀਆ, ਹੀਰਾ ਨਗਰ, ਸੁੰਦਰਬਨੀ, ਨੌਸ਼ਹਿਰਾ, ਰਾਜੌਰੀ, ਬਾਲਾਕੋਟ, ਮੇਂਢਰ, ਪੁੰਛ ਆਦਿ  ਦੇ ਸਰਹੱਦੀ ਇਲਾਕਿਆਂ 'ਚ ਘਰਾਂ ਦੀਆਂ ਕੰਧਾਂ ਅਤੇ ਛੱਤਾਂ ਤੋਂ ਪਾਕਿਸਤਾਨੀ ਕਹਿਰ ਦੇ ਨਿਸ਼ਾਨ ਪੜ੍ਹੇ ਜਾ ਸਕਦੇ ਹਨ।

ਪਿਛਲੇ ਦਿਨੀਂ ਪੰਜਾਬ ਕੇਸਰੀ ਦੀ ਰਾਹਤ ਟੀਮ ਦੇ ਮੈਂਬਰਾਂ ਨੂੰ ਗੋਲੀਬਾਰੀ ਦੇ ਇਸ ਕਹਿਰ ਬਾਰੇ ਸੁਣਨ ਅਤੇ ਸਮਝਣ ਦਾ ਮੌਕਾ ਉਦੋਂ ਮਿਲਿਆ, ਜਦੋਂ ਟੀਮ ਆਰ. ਐੱਸ. ਪੁਰਾ ਸੈਕਟਰ ਦੇ ਪਿੰਡ ਕਲੋਏਂ ਵਿਚ 542ਵੇਂ ਟਰੱਕ ਦੀ ਰਾਹਤ ਸਮੱਗਰੀ ਵੰਡਣ ਲਈ ਗਈ ਸੀ। ਇਹ ਪਿੰਡ ਸਰਹੱਦ ਤੋਂ 3-4 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਪਾਕਿਸਤਾਨੀ ਸੈਨਿਕਾਂ ਵੱਲੋਂ ਚਲਾਈਆਂ ਜਾਂਦੀਆਂ ਗੋਲੀਆਂ ਅਤੇ ਮੋਰਟਾਰ ਕਲੋਏਂ ਦੀਆਂ ਛੱਤਾਂ ਤੋਂ ਅੱਗੇ ਲੰਘ ਕੇ ਵੀ ਮੌਤ ਵਰ੍ਹਾਉਂਦੇ ਹਨ ਅਤੇ ਇਸ ਪਿੰਡ ਦੇ ਪਿੰਡੇ 'ਤੇ ਵੀ ਅਤੀਤ ਵਿਚ ਜ਼ਖ਼ਮ ਲੱਗ ਚੁੱਕੇ ਹਨ। ਪਿੰਡ ਦੇ ਬਾਹਰ ਇਕ ਦੁਕਾਨ ਗੋਲਾ ਡਿੱਗਣ ਨਾਲ ਤਬਾਹ ਹੋ ਗਈ ਸੀ ਅਤੇ ਇਸ ਵਿਚ ਘਰ ਦਾ ਇਕੋ-ਇਕ ਕਮਾਊ ਸ਼ਖ਼ਸ ਸ਼ਹੀਦ ਹੋ ਗਿਆ ਸੀ।

ਇਸ ਤਰ੍ਹਾਂ ਦੀਆਂ ਘਟਨਾਵਾਂ ਕਾਰਣ ਕਲੋਏਂ ਸਮੇਤ ਆਸਪਾਸ ਦੇ ਪਿੰਡਾਂ 'ਚ ਦਹਿਸ਼ਤ ਪੱਸਰੀ ਰਹਿੰਦੀ ਹੈ। ਇਨ੍ਹਾਂ ਪਿੰਡਾਂ ਨਾਲ ਸਬੰਧਤ ਹੀ 300 ਦੇ ਕਰੀਬ ਪ੍ਰਭਾਵਿਤ ਪਰਿਵਾਰਾਂ ਨੂੰ ਉਸ ਦਿਨ ਆਟਾ, ਚਾਵਲ ਅਤੇ ਘਰੇਲੂ ਵਰਤੋਂ ਦੀ ਸਮੱਗਰੀ ਵੰਡੀ ਗਈ ਸੀ। ਇਹ ਸਮੱਗਰੀ ਸੇਵਾ ਸਮਿਤੀ ਚੈਰੀਟੇਬਲ ਸੋਸਾਇਟੀ (ਰਜਿ.) ਰੋਪੜ ਵੱਲੋਂ ਉਥੋਂ ਦੀਆਂ ਵੱਖ-ਵੱਖ ਸੰਸਥਾਵਾਂ ਵੱਲੋਂ ਭਿਜਵਾਈ ਗਈ ਸੀ।
ਪਿੰਡ ਕਲੋਏਂ ਵਿਚ ਰਾਹਤ ਸਮੱਗਰੀ ਲੈਣ ਲਈ ਜੁੜੇ ਪ੍ਰਭਾਵਿਤ ਪਰਿਵਾਰਾਂ ਨੂੰ ਸੰਬੋਧਨ ਕਰਦਿਆਂ ਜੰਮੂ-ਕਸ਼ਮੀਰ ਦੇ ਸਾਬਕਾ ਮੰਤਰੀ ਸ਼ਾਮ ਲਾਲ ਜੀ ਨੇ ਕਿਹਾ ਕਿ ਗੋਲੀਬਾਰੀ ਦੀ ਮਾਰ ਸਹਿਣ ਕਰ ਰਹੇ ਪਰਿਵਾਰਾਂ ਅਤੇ ਅੱਤਵਾਦ ਪੀੜਤਾਂ ਲਈ ਸੈਂਕੜੇ ਟਰੱਕ ਰਾਹਤ ਸਮੱਗਰੀ ਭਿਜਵਾ ਕੇ ਪੰਜਾਬ ਕੇਸਰੀ ਪਰਿਵਾਰ ਨੇ ਸੇਵਾ ਦੇ ਖੇਤਰ ਵਿਚ ਇਕ ਇਤਿਹਾਸ ਸਿਰਜਿਆ ਹੈ। ਉਨ੍ਹਾਂ ਕਿਹਾ ਕਿ ਕਿਸੇ ਦੀ ਸਹਾਇਤਾ ਕਰਨ ਅਤੇ ਦਾਨ ਦੇਣ ਲਈ ਵੀ ਵੱਡੇ ਹੌਸਲੇ, ਹਿੰਮਤ ਅਤੇ ਇੱਛਾ ਸ਼ਕਤੀ ਦੀ ਲੋੜ ਹੁੰਦੀ ਹੈ ਪਰ ਦਾਨ ਦੇਣ ਨਾਲ ਧਨ ਘਟਦਾ ਨਹੀਂ, ਸਗੋਂ ਉਸ ਵਿਚ ਵਾਧਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸੇਵਾ ਦਾ ਮਾਰਗ ਸਭ ਤੋਂ ਉੱਤਮ ਮਾਰਗ ਹੈ। ਲੋੜਵੰਦਾਂ ਦੀ ਸੇਵਾ ਕਰ ਕੇ ਹੀ ਅਸੀਂ ਪ੍ਰਭੂ ਦੀ ਕਿਰਪਾ ਦੇ ਪਾਤਰ ਬਣ ਸਕਦੇ ਹਾਂ।

ਸਾਬਕਾ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਦੀਆਂ ਘਟੀਆ ਸਾਜ਼ਿਸ਼ਾਂ ਕਾਰਣ ਅੱਜ ਸਰਹੱਦੀ ਲੋਕ ਕਸ਼ਟ ਸਹਿਣ ਕਰ ਰਹੇ ਹਨ। ਭਾਰਤ ਨੂੰ ਸੁਰੱਖਿਆ ਪ੍ਰਬੰਧਾਂ ਅਤੇ ਪਾਕਿਸਤਾਨੀ ਹਰਕਤਾਂ ਦਾ ਜੁਆਬ ਦੇਣ ਲਈ ਜੋ ਖਰਚ ਕਰਨਾ ਪੈ ਰਿਹਾ ਹੈ, ਉਸ ਨਾਲ ਦੇਸ਼ ਦਾ ਵਿਕਾਸ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਜਦੋਂ ਤਕ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਉਂਦਾ, ਉਦੋਂ ਤਕ ਸਰਹੱਦੀ ਪਰਿਵਾਰਾਂ ਲਈ ਹਾਲਾਤ ਮੁਸ਼ਕਿਲ ਭਰੇ ਬਣੇ ਰਹਿਣਗੇ। ਉਨ੍ਹਾਂ ਕਿਹਾ ਕਿ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਲਈ ਸਾਨੂੰ ਵਧ-ਚੜ੍ਹ ਕੇ  ਕੰਮ ਕਰਨਾ ਚਾਹੀਦਾ ਹੈ।

ਖ਼ਤਰੇ ਦਾ ਸਾਹਮਣਾ ਕਰਨਾ ਦਲੇਰੀ ਦਾ ਕੰਮ ਹੈ : ਵਰਿੰਦਰ ਸ਼ਰਮਾ
ਰਾਹਤ ਟੀਮ ਦੇ ਮੁਖੀ ਯੋਗ ਗੁਰੂ ਸ਼੍ਰੀ ਵਰਿੰਦਰ ਸ਼ਰਮਾ ਨੇ ਕਿਹਾ ਕਿ ਸਰਹੱਦੀ ਪਰਿਵਾਰ ਜਿਸ ਤਰ੍ਹਾਂ ਹਰ ਵੇਲੇ ਖ਼ਤਰੇ ਦਾ ਸਾਹਮਣਾ ਕਰਦੇ ਹਨ, ਇਹ ਇਕ ਵੱਡੀ ਦਲੇਰੀ ਦਾ ਕੰਮ ਹੈ। ਆਮ ਇਲਾਕਿਆਂ ਵਿਚ ਕਿਤੇ ਇਕ ਵੀ ਗੋਲੀ ਚੱਲ ਜਾਵੇ ਤਾਂ ਲੋਕਾਂ 'ਚ ਭਾਜੜ ਪੈ ਜਾਂਦੀ ਹੈ ਪਰ ਸਰਹੱਦੀ ਪਿੰਡਾਂ 'ਚ ਰਹਿਣ ਵਾਲਿਆਂ ਨੂੰ ਦਿਨ-ਰਾਤ ਗੋਲੀਬਾਰੀ ਦੇ ਮਾਹੌਲ 'ਚ ਸਮਾਂ ਗੁਜ਼ਾਰਨਾ ਪੈਂਦਾ ਹੈ। ਇਹ ਲੋਕ ਆਪਣੇ ਕੰਮ-ਧੰਦਿਆਂ ਦਾ ਨੁਕਸਾਨ ਵੀ ਬਰਦਾਸ਼ਤ ਕਰਦੇ ਹਨ ਅਤੇ ਸਰੀਰਕ ਖ਼ਤਰਾ ਵੀ ਸਹਿਣ ਕਰਦੇ ਹਨ। ਉਨ੍ਹਾਂ ਕਿਹਾ ਕਿ ਸਰਹੱਦੀ ਪਰਿਵਾਰ ਬਿਨਾਂ ਤਨਖਾਹ ਤੋਂ ਦੁਸ਼ਮਣ ਦੇ ਸਾਹਮਣੇ ਸੀਨਾ ਤਾਣ ਕੇ ਡਟੇ ਰਹਿੰਦੇ ਹਨ, ਜਿਸ ਦਾ ਮੁੱਲ ਦੇਸ਼ਵਾਸੀ ਕਦੇ ਨਹੀਂ ਤਾਰ ਸਕਦੇ।

ਸ਼੍ਰੀ ਸ਼ਰਮਾ ਨੇ ਕਿਹਾ ਕਿ ਦੇਸ਼ ਦੀਆਂ ਸਰਹੱਦਾਂ ਨੂੰ ਸੁਰੱਖਿਅਤ ਰੱਖਣ ਵਿਚ ਜਿੱਥੇ ਸੁਰੱਖਿਆ ਫੋਰਸਾਂ ਦੀ ਵੱਡੀ ਜ਼ਿੰਮੇਵਾਰੀ ਹੈ, ਉਥੇ ਆਮ ਲੋਕਾਂ ਦਾ ਯੋਗਦਾਨ ਵੀ ਘੱਟ ਨਹੀਂ ਹੈ। ਜੇ ਸਰਹੱਦ ਰਸਤੇ ਹਥਿਆਰਾਂ ਦੀ ਸਮੱਗਲਿੰਗ ਹੁੰਦੀ ਹੈ ਜਾਂ ਅੱਤਵਾਦੀ ਘੁਸਪੈਠ ਕਰਦੇ ਹਨ ਤਾਂ ਸਭ ਤੋਂ ਪਹਿਲਾਂ ਇਥੇ ਰਹਿਣ ਵਾਲੇ ਲੋਕ ਹੀ ਸੁਰੱਖਿਆ ਫੋਰਸਾਂ ਨੂੰ ਉਸ ਦੀ ਸੂਚਨਾ ਦਿੰਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਪਰਮਾਤਮਾ ਅੱਗੇ ਦੁਆ ਕਰਦੇ ਹਾਂ ਕਿ ਨਵਾਂ ਸਾਲ 2020 ਸਰਹੱਦੀ ਪਰਿਵਾਰਾਂ ਲਈ ਸੁੱਖ-ਸ਼ਾਂਤੀ ਲੈ ਕੇ ਆਵੇ ਤਾਂ ਜੋ ਉਹ ਆਮ ਵਾਂਗ ਜੀਵਨ ਬਸਰ ਕਰ ਸਕਣ। ਸ਼੍ਰੀ ਸ਼ਰਮਾ ਨੇ ਪ੍ਰਭਾਵਿਤ ਪਰਿਵਾਰਾਂ ਨੂੰ ਭਰੋਸਾ ਦਿਵਾਇਆ ਕਿ ਪੰਜਾਬ ਕੇਸਰੀ ਪੱਤਰ ਸਮੂਹ ਹਰ ਦੁੱਖ-ਸੁੱਖ 'ਚ ਉਨ੍ਹਾਂ ਦੇ ਨਾਲ ਖੜ੍ਹਾ ਰਹੇਗਾ।

ਪਿੰਡ ਦੇ ਸਰਪੰਚ ਉਂਕਾਰ ਸਿੰਘ ਨੇ ਰਾਹਤ ਸਮੱਗਰੀ ਭਿਜਵਾਉਣ ਲਈ ਪੰਜਾਬ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਰਹੱਦੀ ਲੋਕ ਦੇਸ਼ ਦੀ ਵੰਡ ਵੇਲੇ ਤੋਂ ਹੀ ਮੁਸ਼ਕਲਾਂ ਵਾਲਾ ਜੀਵਨ ਗੁਜ਼ਾਰ ਰਹੇ ਹਨ। ਇਥੇ ਹਰ ਘੜੀ ਕੋਈ ਨਾ ਕੋਈ ਮੁਸੀਬਤ ਖੜ੍ਹੀ ਰਹਿੰਦੀ ਹੈ ਅਤੇ ਬਹੁਤੀ ਵਾਰ ਲੋਕਾਂ ਨੂੰ ਖ਼ੁਦ ਹੀ ਉਸ ਦਾ ਸਾਹਮਣਾ ਕਰਨਾ ਪੈਂਦਾ ਹੈ।

ਪੰਜਾਬ ਕੇਸਰੀ ਪਰਿਵਾਰ ਨੇ ਫੜੀ ਪੀੜਤਾਂ ਦੀ ਬਾਂਹ : ਸਰਬਜੀਤ ਸਿੰਘ ਜੌਹਲ
ਪਿੰਡ ਰਾਮਗੜ੍ਹ (ਜੰਮੂ) ਨਾਲ ਸਬੰਧਤ ਭਾਜਪਾ ਆਗੂ ਸ਼੍ਰੀ ਸਰਬਜੀਤ ਸਿੰਘ ਜੌਹਲ ਨੇ ਕਿਹਾ ਕਿ ਦੇਸ਼ ਵਿਚ ਪੰਜਾਬ ਕੇਸਰੀ ਪੱਤਰ ਸਮੂਹ ਹੀ ਅਜਿਹਾ ਅਦਾਰਾ ਹੈ, ਜਿਸ ਨੇ ਜੰਮੂ-ਕਸ਼ਮੀਰ ਦੇ ਪੀੜਤ ਪਰਿਵਾਰਾਂ ਦੀ ਬਾਂਹ ਫੜੀ ਅਤੇ ਉਨ੍ਹਾਂ ਨੂੰ ਕਰੋੜਾਂ ਰੁਪਏ ਦੀ ਰਾਹਤ ਸਮੱਗਰੀ ਭਿਜਵਾਈ। ਪੰਜਾਬ ਦੀ ਹੱਦ ਤੋਂ ਲੈ ਕੇ ਕਸ਼ਮੀਰ ਘਾਟੀ ਦੇ ਅਨੰਤਨਾਗ, ਗਾਂਧਰਬਲ ਤਕ ਕੋਈ ਇਲਾਕਾ ਨਹੀਂ, ਜਿਹੜਾ ਪੰਜਾਬ ਕੇਸਰੀ ਦੀ ਰਾਹਤ ਮੁਹਿੰਮ ਦੇ ਸਹਿਯੋਗ ਤੋਂ ਵਾਂਝਾ ਹੋਵੇ। ਸਭ ਖੇਤਰਾਂ ਦੇ ਪੀੜਤ ਪਰਿਵਾਰਾਂ ਨੂੰ ਸਿਰਫ ਇਸ ਮੁਹਿੰਮ ਦਾ ਨਾਂ ਹੀ ਯਾਦ ਹੈ, ਕਿਉਂਕਿ ਹੋਰ ਕੋਈ ਵੀ ਸੰਸਥਾ ਉਨ੍ਹਾਂ ਦਾ ਦੁੱਖ-ਦਰਦ ਵੰਡਾਉਣ ਲਈ ਅੱਗੇ ਨਹੀਂ ਆਈ।

ਸ. ਜੌਹਲ ਨੇ ਕਿਹਾ ਕਿ ਪੰਜਾਬ ਦੇ ਦਾਨਵੀਰਾਂ ਦਾ ਦੁਨੀਆ 'ਚ ਨਾਂ ਹੈ ਅਤੇ ਉਹ ਹਰ ਲੋੜਵੰਦ ਦੀ ਮਦਦ ਲਈ ਅੱਗੇ ਬਹੁੜਦੇ ਹਨ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿਚ ਜਿਹੜੇ ਹਾਲਾਤ ਬਣੇ ਹੋਏ ਹਨ, ਉਥੇ ਇਕ ਪਾਸੇ ਪਾਕਿਸਤਾਨ ਦੀਆਂ ਸ਼ਰਾਰਤਾਂ ਦਾ ਢੁੱਕਵਾਂ ਜੁਆਬ ਦੇਣ ਦੀ ਲੋੜ ਹੈ, ਜਦੋਂਕਿ ਪੀੜਤ ਪਰਿਵਾਰਾਂ ਦੀ ਸਹਾਇਤਾ ਲਈ ਵੀ ਅੱਗੇ ਵਧ ਕੇ ਕੰਮ ਕਰਨਾ ਚਾਹੀਦਾ ਹੈ।
ਚੇਅਰਮੈਨ ਸਤਪਾਲ ਪੱਪੀ ਨੇ ਕਿਹਾ ਕਿ ਪਾਕਿਸਤਾਨ ਬੁਜ਼ਦਿਲਾਂ ਵਾਲਾ ਰਵੱਈਆ ਅਪਣਾ ਕੇ ਨਿਹੱਥੇ ਅਤੇ ਬੇਦੋਸ਼ੇ ਲੋਕਾਂ 'ਤੇ ਫਾਇਰਿੰਗ ਕਰਦਾ ਰਹਿੰਦਾ ਹੈ। ਉਸ ਵਿਚ ਭਾਰਤੀ ਫੌਜ ਦਾ ਸਾਹਮਣਾ ਕਰਨ ਦੀ ਹਿੰਮਤ ਨਹੀਂ ਹੈ, ਇਸ ਲਈ ਉਹ ਅੱਤਵਾਦ ਅਤੇ ਗੋਲੀਬਾਰੀ ਵਰਗੇ ਹੱਥਕੰਡੇ ਅਪਣਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਹੱਦੀ ਲੋਕ ਵੀ ਸੁਰੱਖਿਆ ਬਲਾਂ ਵਾਂਗ ਹੀ ਬਹਾਦਰ ਹਨ, ਜਿਹੜੇ ਪਾਕਿਸਤਾਨ ਦੀ ਹਰ ਚੁਣੌਤੀ ਦਾ ਸਾਹਮਣਾ ਕਰ ਰਹੇ ਹਨ।

ਬਲਾਕ ਸੰਮਤੀ ਦੇ ਚੇਅਰਮੈਨ ਸ਼੍ਰੀ ਗਿਰਧਾਰੀ ਲਾਲ ਨੇ ਵੀ ਇਸ ਮੌਕੇ ਸੰਬੋਧਨ ਕੀਤਾ ਅਤੇ ਰਾਹਤ ਸਮੱਗਰੀ ਭਿਜਵਾਉਣ ਲਈ ਪੰਜਾਬ ਵਾਸੀਆਂ ਦਾ ਧੰਨਵਾਦ ਕੀਤਾ। ਰਾਹਤ ਵੰਡ ਆਯੋਜਨ ਮੌਕੇ ਆਲ ਜੰਮੂ-ਕਸ਼ਮੀਰ ਲੁਬਾਣਾ ਸਮਾਜ ਸੁਧਾਰ ਸਭਾ ਦੇ ਪ੍ਰਧਾਨ ਸ਼੍ਰੀ ਜਗਜੀਤ ਸਿੰਘ ਜੱਗਾ, ਆਰ. ਐੱਸ. ਪੁਰਾ ਤੋਂ ਪੰਜਾਬ ਕੇਸਰੀ ਦੇ ਪ੍ਰਤੀਨਿਧੀ ਮੁਕੇਸ਼ ਰੈਣਾ, ਸਵਤੰਤਰ ਸਿੰਘ, ਪਦਮ ਦੇਵ ਰੈਣਾ ਅਤੇ ਹੋਰ ਸ਼ਖ਼ਸੀਅਤਾਂ ਮੌਜੂਦ ਸਨ। ਰਾਹਤ ਸਮੱਗਰੀ ਲੈਣ ਵਾਲੇ ਪਰਿਵਾਰਾਂ ਦੇ ਮੈਂਬਰ ਕਲੋਏਂ ਤੋਂ ਇਲਾਵਾ ਮੋਟੇਂ, ਫਲੋਰਾ, ਕੰਗ, ਡਹਿਰਾ, ਸੰਧੇਂ ਆਦਿ ਪਿੰਡਾਂ ਨਾਲ ਸਬੰਧਤ ਸਨ।

  • Jalandhar
  • 542th Truck
  • Relief Material
  • ਜਲੰਧਰ
  • 542ਵੇਂ ਟਰੱਕ
  • ਰਾਹਤ ਸਮੱਗਰੀ

ਸਮੱਗਲਰ ਪਹਿਲਵਾਨ ਦੇ 2 ਹੋਰ ਸਾਥੀ ਗ੍ਰਿਫਤਾਰ, 7 ਲੱਖ ਦੀ ਡਰੱਗ ਮਨੀ ਬਰਾਮਦ

NEXT STORY

Stories You May Like

  • the insurance policy did not work during the mother s illness
    ਮਾਂ ਦੀ ਬੀਮਾਰੀ ਸਮੇਂ ਕੰਮ ਨਹੀਂ ਆਈ ਬੀਮਾ ਪਾਲਸੀ, ਔਖੇ ਵੇਲੇ ਕੰਪਨੀ ਨੇ ਛੱਡਿਆ ਸਾਥ, ਦਰਦ ਸੁਣ...
  • delhi clouds  rain  weather
    ਦਿੱਲੀ ਦੇ ਆਸਮਾਨ 'ਚ ਛਾਏ ਬੱਦਲ, ਮੀਂਹ ਪੈਣ ਦੀ ਸੰਭਾਵਨਾ ਜਾਰੀ
  • bcb president aminul islam bulbul reached lahore
    ਭਾਰਤ-ਪਾਕਿ ਮੈਚ 'ਤੇ ਸੰਕਟ ਦੇ ਬੱਦਲ! ICC ਨੇ ਬੁਲਾਈ ਐਮਰਜੈਂਸੀ ਮੀਟਿੰਗ
  • thieves steal two villages of kalanaur block
    ਬਲਾਕ ਕਲਾਨੌਰ ਦੇ ਦੋ ਪਿੰਡਾਂ 'ਚ ਚੋਰਾਂ ਨੇ ਸਰਕਾਰੀ ਸਕੂਲ ਤੇ ਮੋਬਾਇਲ ਦੀ ਦੁਕਾਨ 'ਤੇ ਕੀਤੇ ਹੱਥ ਸਾਫ
  • amit shah  jammu and kashmir  border areas  security
    ਅਮਿਤ ਸ਼ਾਹ ਵੱਲੋਂ ਜੰਮੂ-ਕਸ਼ਮੀਰ ਵਿੱਚ ਸਰਹੱਦੀ ਖੇਤਰਾਂ ਦਾ ਦੌਰਾ; ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾ
  • radio is a trusted voice in villages and cities  modi
    ਪਿੰਡਾਂ ਤੇ ਸ਼ਹਿਰਾਂ ’ਚ ਰੇਡੀਓ ਹੈ ਇਕ ਭਰੋਸੇਯੋਗ ਆਵਾਜ਼ : ਮੋਦੀ
  • death of students  highway
    ਪੰਜਾਬ : ਫੌਜ ਦੇ ਟਰੱਕ ਨੇ ਦੋ ਘਰਾਂ 'ਚ ਵਿਛਾਏ ਸੱਥਰ, 12ਵੀਂ ਦੇ ਵਿਦਿਆਰਥੀਆਂ ਦੀ ਦਰਦਨਾਕ ਮੌਤ
  • ai jobs crisis
    ਨੌਕਰੀਆਂ ਖਾ ਜਾਏਗਾ AI ! ਇਨ੍ਹਾਂ ਲੋਕਾਂ ਦੀਆਂ Jobs 'ਤੇ ਛਾਏ ਸੰਕਟ ਦੇ ਬੱਦਲ, ਹੈਰਾਨ ਕਰ ਦੇਵੇਗੀ ਰਿਪੋਰਟ
  • bikram majithia big statement
    ਪੌਣੀ ਬੋਤਲ ਸ਼ਰਾਬ ਪੀਣ ਵਾਲਾ ਹੁਣ ਰੱਬ ਦੀ ਕਚਹਿਰੀ ਦੇ ਫ਼ੈਸਲੇ ਦੱਸੇਗਾ: ਬਿਕਰਮ...
  • law and order situation in punjab deteriorated 7 aap leaders killed so far
    ਪੰਜਾਬ 'ਚ ਖ਼ੁਦ ਮਹਿਫ਼ੂਜ਼ ਨਹੀਂ ਸੱਤਾਧਾਰੀ! ਤਰਨਤਾਰਨ 'ਚ ਹੁਣ ਤੱਕ ਹੋਏ 'ਆਪ' ਦੇ...
  • sufi singer nooran sisters   father gulshan mir  s kidney fails
    ਨੂਰਾਂ ਸਿਸਟਰਜ਼ ਦੇ ਪਿਤਾ ਦੀ ਵਿਗੜੀ ਸਿਹਤ, ਕਿਡਨੀ ਹੋਈ ਫੇਲ੍ਹ!
  • robbers robbed a girl while stopping her on the way
    ਜਲੰਧਰ ਵਿਖੇ ਕੁੜੀ ਨੂੰ ਰਸਤੇ 'ਚ ਰੋਕ ਲੁਟੇਰਿਆਂ ਨੇ ਕੀਤੀ ਲੁੱਟਖੋਹ, ਦਾਤਰ ਵਿਖਾ...
  • thief flees with cash from chhabra general store in jalandhar
    ਤੜਕਸਾਰ ਜਲੰਧਰ 'ਚ ਵੱਡੀ ਵਾਰਦਾਤ! ਜਨਰਲ ਸਟੋਰ 'ਚ ਲੁਟੇਰਿਆਂ ਨੇ ਕੀਤਾ ਵੱਡਾ ਕਾਂਡ
  • sukhpal khaira statement about rs 10 lakh health insurance scheme
    10 ਲੱਖ ਰੁਪਏ ਦੀ ਸਿਹਤ ਬੀਮਾ ਯੋਜਨਾ ਬਾਰੇ ਸਪਸ਼ਟ ਕਰੇ ਸਰਕਾਰ: ਸੁਖਪਾਲ ਖਹਿਰਾ
  • prasar bharati  job  apply  candidate
    ਪ੍ਰਸਾਰ ਭਾਰਤੀ 'ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ! ਜਾਣੋ ਕਿੰਨੀ ਮਿਲੇਗੀ ਤਨਖਾਹ
  • portugal and poland visa
    ਯੂਰਪ ਜਾਣ ਦੇ ਚਾਹਵਾਨਾਂ ਲਈ ਸੁਨਹਿਰੀ ਮੌਕਾ : ਪੁਰਤਗਾਲ ਅਤੇ ਪੋਲੈਂਡ 'ਚ ਵਰਕ...
Trending
Ek Nazar
singer masoom sharma s dispute with the former sarpanch

'ਸ਼ੋਅ ਦੇਖਣਾ ਤਾਂ ਥੱਲੇ ਬਹਿ ਕੇ ਦੇਖੋ ਸਰਪੰਚ ਸਾਬ੍ਹ, ਨਹੀਂ ਤਾਂ... !' ਚੱਲਦੇ ਸ਼ੋਅ...

actor eric dane passes away following als battle

ਖ਼ਤਰਨਾਕ ਬੀਮਾਰੀ ਤੋਂ ਜੰਗ ਹਾਰਿਆ ਮਸ਼ਹੂਰ ਅਦਾਕਾਰ, ਹਾਲੀਵੁੱਡ ਇੰਡਸਟਰੀ 'ਚ ਸੋਗ...

heavy rain alert

24 ਫਰਵਰੀ ਤੱਕ ਪਏਗਾ ਭਾਰੀ ਮੀਂਹ! IMD ਨੇ 6 ਸੂਬਿਆਂ ਨੂੰ ਕੀਤਾ ਅਲਰਟ

filmmaker m m  baig passes away

ਬਾਲੀਵੁੱਡ ਇੰਡਸਟਰੀ 'ਚ ਪਸਰਿਆ ਮਾਤਮ, ਦਿੱਗਜ ਫ਼ਿਲਮ ਮੇਕਰ ਦੀ ਘਰ 'ਚੋਂ ਮਿਲੀ ਲਾਸ਼

thief flees with cash from chhabra general store in jalandhar

ਤੜਕਸਾਰ ਜਲੰਧਰ 'ਚ ਵੱਡੀ ਵਾਰਦਾਤ! ਜਨਰਲ ਸਟੋਰ 'ਚ ਲੁਟੇਰਿਆਂ ਨੇ ਕੀਤਾ ਵੱਡਾ ਕਾਂਡ

heavy rain alert

20, 21, 22, 23 ਤੇ 24 ਫਰਵਰੀ ਨੂੰ ਪਵੇਗਾ ਭਾਰੀ ਮੀਂਹ! ਇਨ੍ਹਾਂ ਸੂਬਿਆਂ ਲਈ ਮੌਸਮ...

t20 world cup 2026

T20 ਵਿਸ਼ਵ ਕੱਪ 'ਚ ਹੋਇਆ ਇਕ ਹੋਰ ਵੱਡਾ ਉਲਟਫੇਰ, TEAM INDIA ਦੀ ਵਧੀ ਟੈਨਸ਼ਨ!

devotees visiting vaishno devi beware videotaping

ਮਾਤਾ ਵੈਸ਼ਨੋ ਦੇਵੀ ਮੰਦਰ ਦੀ ਸੁਰੱਖਿਆ ਨੂੰ ਲੈ ਕੇ ਸਖ਼ਤ ਨਿਰਦੇਸ਼, ਨਿਯਮ ਤੋੜਨ...

tarn taran  sarpanch did not get a chance to fire the pistol kept in the box

ਤਰਨਤਾਰਨ: ਡੱਬ ’ਚ ਰੱਖੇ ਪਿਸਤੌਲ ਨੂੰ ਚਲਾਉਣ ਦਾ ਸਰਪੰਚ ਨੂੰ ਨਹੀਂ ਮਿਲਿਆ ਮੌਕਾ

governing council kartarpur gurdwara restoration work

ਕਰਤਾਰਪੁਰ ਸਾਹਿਬ ਕਾਰੀਡੋਰ ਬਾਰੇ ਪ੍ਰਬੰਧਕੀ ਕੌਂਸਲ ਦਾ ਫੈਸਲਾ, ਜਾਣੋਂ ਪੂਰੀ ਅਪਡੇਟ

it is also important to know when not to use ai

AI ਦੀ ਵਰਤੋਂ ਕਦੋਂ ਨਹੀਂ ਕਰਨੀ ਚਾਹੀਦੀ? ਹੋ ਸਕਦੀ ਹੈ ਵੱਡੀ ਗੜਬੜੀ

actor tom noonan dies at 74

ਦਿੱਗਜ ਅਦਾਕਾਰ ਤੇ ਨਿਰਦੇਸ਼ਕ ਦਾ ਦਿਹਾਂਤ; ਹਾਲੀਵੁੱਡ ਇੰਡਸਟਰੀ 'ਚ ਪਸਰਿਆ ਮਾਤਮ

alert delhiites massive jams on 20 roads tonight police issue warning

ਦਿੱਲੀ ਵਾਲਿਓ ਸਾਵਧਾਨ! ਅੱਜ ਸ਼ਾਮ 5 ਤੋਂ 9 ਵਜੇ ਤੱਕ ਇਨ੍ਹਾਂ ਰਸਤਿਆਂ 'ਤੇ ਰਹੇਗੀ...

actor s house lit up amid rumors of vijay deverakonda and rashmika s marriage

ਵਿਜੇ ਦੇਵਰਕੋਂਡਾ ਤੇ ਰਸ਼ਮਿਕਾ ਮੰਦਾਨਾ ਦੇ ਵਿਆਹ ਦੀਆਂ ਚਰਚਾਵਾਂ ਤੇਜ਼, ਰੌਸ਼ਨੀਆਂ...

man catches falling girl from staircase shocks internet

'ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਇ...' ਵੀਡੀਓ ਦੇਖ ਤੁਸੀਂ ਵੀ ਦੰਦਾਂ ਹੇਠ ਦੱਬ...

train travel mistake jail

Train 'ਚ ਸਫ਼ਰ ਦੌਰਾਨ ਭੁੱਲ ਕੇ ਵੀ ਨਾ ਕਰਨਾ ਇਹ ਗਲਤੀ, ਨਹੀਂ ਤਾਂ ਹੋਵੇਗੀ ਜੇਲ੍ਹ

this famous actress got pregnant before marriage

ਵਿਆਹ ਤੋਂ ਪਹਿਲਾਂ ਹੀ Pregnant ਹੋ ਗਈ ਸੀ ਇਹ ਮਸ਼ਹੂਰ ਅਦਾਕਾਰਾ, ਮਾਪਿਆਂ ਨੇ...

ganga boating reel selfie guidelines

ਕਾਸ਼ੀ ਵਿਖੇ ਗੰਗਾ ਨਦੀ 'ਚ ਸੈਲਫੀ ਲੈਣੀ ਅਤੇ ਰੀਲ ਬਣਾਉਣੀ ਪਵੇਗੀ ਮਹਿੰਗੀ!...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਪੰਜਾਬ ਦੀਆਂ ਖਬਰਾਂ
    • law and order situation in punjab deteriorated 7 aap leaders killed so far
      ਪੰਜਾਬ 'ਚ ਖ਼ੁਦ ਮਹਿਫ਼ੂਜ਼ ਨਹੀਂ ਸੱਤਾਧਾਰੀ! ਤਰਨਤਾਰਨ 'ਚ ਹੁਣ ਤੱਕ ਹੋਏ 'ਆਪ' ਦੇ...
    • drug smugler arrested
      ਜੇਲ੍ਹ ਤੋਂ ਛੁੱਟ ਕੇ ਫ਼ਿਰ ਸ਼ੁਰੂ ਕੀਤਾ ਨਸ਼ੇ ਦਾ ਕਾਲਾ ਧੰਦਾ, ਪੁਲਸ ਨੇ ਕੀਤਾ...
    • illegal punjabi truck driver arrested in usa
      ਅਮਰੀਕਾ 'ਚ ਪੰਜਾਬੀ ਟਰੱਕ ਡਰਾਈਵਰ ਗ੍ਰਿਫਤਾਰ, ਹਾਦਸੇ 'ਚ ਇਕ ਦੀ ਮੌਤ
    • illegal mining in ludhiana
      ਸਤਲੁਜ 'ਚ ਨਾਜਾਇਜ਼ ਮਾਈਨਿੰਗ ਜਾਰੀ! ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ
    • punjab police raid
      ਪੰਜਾਬ ਪੁਲਸ ਨੂੰ ਦੇਖ ਕੇ ਕੱਢ ਲਈ ਲੋਹੇ ਦੀ ਰਾਡ, ਕਹਿੰਦਾ ਆਓ ਕਿਹਨੇ ਆਉਣਾ
    • farmers protest agaisnt aap
      'ਆਪ' ਮੰਤਰੀਆਂ ਤੇ ਵਿਧਾਇਕਾਂ ਦਾ ਘਿਰਾਓ ਕਰਨਗੇ ਕਿਸਾਨ
    • thief flees with cash from chhabra general store in jalandhar
      ਤੜਕਸਾਰ ਜਲੰਧਰ 'ਚ ਵੱਡੀ ਵਾਰਦਾਤ! ਜਨਰਲ ਸਟੋਰ 'ਚ ਲੁਟੇਰਿਆਂ ਨੇ ਕੀਤਾ ਵੱਡਾ ਕਾਂਡ
    • sarpanch murder case
      ਸਰਪੰਚ ਦੇ ਕਤਲ ਦਾ ਮਾਮਲਾ: DC ਦੀ ਰਿਹਾਇਸ਼ ਤੇ CIA ਸਟਾਫ ਤੋਂ 100 ਗਜ ਦੂਰ...
    • sukhpal khaira statement about rs 10 lakh health insurance scheme
      10 ਲੱਖ ਰੁਪਏ ਦੀ ਸਿਹਤ ਬੀਮਾ ਯੋਜਨਾ ਬਾਰੇ ਸਪਸ਼ਟ ਕਰੇ ਸਰਕਾਰ: ਸੁਖਪਾਲ ਖਹਿਰਾ
    • punjab government has not granted amnesty to prisoners
      ਪੰਜਾਬ ਸਰਕਾਰ ਵੱਲੋਂ ਲੰਮੇ ਸਮੇਂ ਤੋਂ ਨਹੀਂ ਮਿਲੀ ਕੈਦੀਆਂ ਨੂੰ ਮੁਆਫ਼ੀ, ਵਿਧਾਨ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +